ਯੁੱਧਿਆਜੀਵੀ ਤੋਂ ਅੰਦੋਲਨਜੀਵੀ ਤੱਕ: ਪਾਣਿਨੀ ਅਤੇ ਮੋਦੀ
ਛੇਂਵੀ ਸਦੀ ਈਸਾ ਪੂਰਵ ਵਿੱਚ ਸੰਸਕ੍ਰਿਤ ਦੇ ਵਿਦਵਾਨ ਪਾਣਿਨੀ ਨੇ ਪੰਜਾਬ ਦੇ ਕੁਝ ਕਬੀਲਿਆਂ ਦੀ ਸਾਂਝੀ ਜਥੇਬੰਦੀ ਨੂੰ ‘ਯੁੱਧਿਆਜੀਵੀ ਸੰਘ’ ਕਿਹਾ ਸੀ। ਪੰਜਾਬ (ਸਿੰਧ ਤੋਂ ਜਮਨਾ ਤੱਕ ਦੇ ਖਿੱਤੇ) ਵਿੱਚ ਖੁਦਮੁਖਤਿਆਰ ਕਬੀਲਿਆਂ ਦੀ ਲੰਬੀ ਰਵਾਇਤ ਰਹੀ ਹੈ। ਜਿਨ੍ਹਾਂ ਦਾ ਸਿਧਾਂਤ ਜਮਹੂਰੀਅਤ ਅਤੇ ਬਰਾਬਰੀ ਉੱਤੇ ਟਿਕਿਆ ਹੋਇਆ ਸੀ।