
ਪ੍ਰਾਈਵੇਟ ਸਕੂਲ ਅਤੇ ਕਿਸਾਨੀ
ਵਿਦਿਆ ਦਾ ਮਤਲਬ ਯੋਗਤਾ ਪ੍ਰਦਾਨ ਕਰਨਾ ਹੈ। ਜਿਸ ਤਰ੍ਹਾਂ ਮਨੁੱਖ ਜਨਮ ਤੋਂ ਬਾਅਦ ਘਰ ਤੋਂ ਬੋਲਣਾ ਤੇ ਆਪਣੇ ਆਂਢ ਗੁਆਂਢ ਤੋ ਕੁੱਝ ਹੋਰ ਸਮਾਜਿਕ ਰਿਸ਼ਤਿਆਂ ਨਾਤਿਆ ਬਾਰੇ ਸਿੱਖਦਾ ਹੈ, ਫਿਰ ਸਕੂਲ ਦਾਖਲ ਹੁੰਦਾ ਹੈ। ਇਸ ਤਰ੍ਹਾਂ ਉਹ ਰਸਮੀ ਵਿਦਿਆ ਲੈਣ ਦੇ ਯੋਗ ਹੋ ਜਾਂਦਾ ਹੈ। ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ, ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਪੜ੍ਹਨ ਲਾਇਆ ਜਾਂਦਾ ਸੀ।