ਪਗੜੀ ਸੰਭਾਲ ਜੱਟਾ ਲਹਿਰ ਅਤੇ ਨਾਬਰੀ ਰਿਵਾਇਤ

ਪਗੜੀ ਸੰਭਾਲ ਜੱਟਾ ਲਹਿਰ ਅਤੇ ਨਾਬਰੀ ਰਿਵਾਇਤ

ਸੰਗੀਤ ਤੂਰ, ‘ਦਿ ਵਾਇਰਤੋਂ ਧੰਨਵਾਦ ਸਹਿਤ

 

ਪਗੜੀ ਸੰਭਾਲ ਜੱਟਾ!

ਪਗੜੀ ਸੰਭਾਲ

 ਮੰਨਦੀ ਨਾ ਗੱਲ ਸਾਡੀ, ਇਹ ਭੈੜੀ ਸਰਕਾਰ ਵੋ।

ਅਸੀਂ ਕਿਉਂ ਮੰਨੀਏ ਵੀਰੋ, ਏਸਦੀ ਕਾਰ ਵੋ।

ਹੋਇਕੇ ਕੱਠੇ ਵੀਰੋ, ਮਾਰੋ ਲਲਕਾਰ ਵੋ।

ਤਾੜੀ ਦੋ ਹਥੜ ਵਜਣੀ, ਛੈਣਿਆਂ ਨਾਲ ਵੋ

 

ਪਗੜੀ ਸੰਭਾਲ ਜੱਟਾ!

ਪਗੜੀ ਸੰਭਾਲ

 

ਲਾਲਾ ਬਾਂਕੇ ਦਿਆਲ

 ਪਗੜੀ ਸੰਭਾਲ ਜੱਟਾਪੰਜਾਬੀ ਕਿਸਾਨ ਦੇ ਜੁਝਾਰੂ ਸੁਭਾਅ ਦੇ ਨਾਲ਼ਨਾਲ਼ ਛੋਟੇ ਕਾਸ਼ਤਕਾਰ ਦੀ ਇੱਜ਼ਤ ਨੂੰ ਵੀ ਦਰਸਾਉਂਦਾ ਹੈ। 25 ਸਤੰਬਰ ਨੂੰ ਰਾਏਕੋਟ, ਜ਼ਿਲ੍ਹਾ ਲੁਧਿਆਣਾ ਦੇ ਹਰੀ ਸਿੰਘ ਨਲੂਆ ਚੌਂਕ ਵਿਚ ਹਜ਼ਾਰਾਂ ਮੁਜ਼ਾਹਰਾਕਾਰੀ ਇਕੱਠੇ ਹੋਏ। ਛੋਟੇ ਜਿਹੇ ਟੈਂਟ ਦਾ ਆਸਰਾ ਇਕੱਠ ਦੇ ਕੁਝ ਹਿੱਸੇ ਨੂੰ ਹੀ ਸੀ, ਜਦਕਿ ਬਾਕੀ ਧੁੱਪੇ ਖੜ੍ਹੇ ਹੋਏ ਸਨ। ਹਰੀ ਪੱਗ ਬੰਨ੍ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪ੍ਰਦਰਸ਼ਨਕਾਰੀਆਂ ਨੂੰ ਪੁੱਛਿਆ।ਕੀ ਤੁਹਾਨੂੰ ਚਾਚਾ ਅਜੀਤ ਸਿੰਘ ਯਾਦ ਹੈ ਜਿਸ ਨੇ ਸਾਨੂੰ ਪਗੜੀ ਸੰਭਾਲ ਜੱਟਾ ਲਹਿਰ ਦੀ ਵਿਰਾਸਤ ਦਿੱਤੀ?” ਉਨ੍ਹਾਂ ਨੇ ਵੱਖਵੱਖ ਜਥੇਬੰਦੀਆਂ ਦੇ ਹਰੇ ਝੰਡੇ ਜੋ ਕਿ ਜਵਾਨ ਫ਼ਸਲਾਂ ਦੀ ਪ੍ਰਤੀਨਿਧਤਾ ਕਰਦੇ ਨੇ, ਉੱਚੇ ਕਰਕੇ ਹੁੰਗਾਰਾ ਭਰਿਆ।

 ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏਗੀਤ ਦਾ ਬਹੁਤ ਲੰਮਾ ਇਤਿਹਾਸ ਹੈ, ਜੋ ਬਗਾਵਤ ਚੋਂ ਜਨਮਿਆ ਹੈ। ਇਹ ਪਹਿਲੀ ਦਫ਼ਾ ਲਾਇਲਪੁਰ ਵਿਖੇ 1907 ਦੀ ਰੈਲੀ ਵਿੱਚ ਅਜੀਤ ਸਿੰਘ, ਕਿਸ਼ਨ ਸਿੰਘ, ਘਸੀਟਾ ਰਾਮ ਅਤੇ ਸੂਫੀ ਅੰਬਾ ਪ੍ਰਸਾਦ ਨੇ ਗਾਇਆ ਸੀ। ਕਿਸ਼ਨ ਸਿੰਘ, ਸ਼ਹੀਦ ਭਗਤ ਸਿੰਘ ਦੇ ਪਿਤਾ ਅਤੇ ਅਜੀਤ ਸਿੰਘ, ਉਹਨਾਂ ਦੇ ਚਾਚਾ ਜੀ ਸਨ। ਉਨ੍ਹਾਂ ਨੇ 1906 ਵਿੱਚ ਸੂਫੀ ਅੰਬਾ ਪ੍ਰਸ਼ਾਦ ਅਤੇ ਘਸੀਟਾ ਰਾਮ ਦੇ ਨਾਲ ਮਿਲ ਕੇ, ਮਹਿਬੂਬੇ ਵਤਨ ਨਾਮੀ ਰੂਹਪੋਸ਼ ਜਥੇਬੰਦੀ ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ ਦਾ ਉਦੇਸ਼ 1857 ਦੀ 50 ਵੀਂ ਵਰ੍ਹੇਗੰਢ ਤੇ 1907 ਵਿੱਚ ਇਸਨੂੰ ਮੁੜ ਸੰਗਠਿਤ ਕਰਨਾ ਸੀ। ਉਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਬਸਤੀਵਾਦੀ ਐਕਟ ਅਤੇ ਬਾਰੀ ਦੁਆਬ ਐਕਟ ਤੋਂ ਰੋਹ ਆਏ ਕਿਸਾਨਾਂ ਦੀ ਅਗਵਾਈ ਕੀਤੀ। ਅੰਦੋਲਨ ਨੂੰ ਪਗੜੀ ਸੰਭਾਲ ਜੱਟਾ ਲਹਿਰ ਵਜੋਂ ਜਾਣਿਆ ਗਿਆ ਅਤੇ ਇਹ ਪਗੜੀ ਹੀ ਸੀ ਜੋ ਕਿਸਾਨਾਂ ਨੂੰ ਧਰਮ ਅਤੇ ਜਾਤੀ ਦੀਆਂ ਵੰਡੀਆਂ ਤੋਂ ਪਾਰ ਇਕਜੁਟ ਹੋਣ ਦਾ ਪ੍ਰਤੀਕ ਬਣੀ। ਪਗੜੀ ਜਾਂ ਪੱਗ ਆਮ ਬੰਦੇ ਦੀ ਇੱਜ਼ਤ ਦਰਸਾਉਂਦੀ ਹੈ। ਮੱਧਕਾਲੀ ਸਮੇਂ, ਸਿਰਫ਼ ਮੁਗ਼ਲ ਹਕੂਮਤ ਵੱਲੋਂ ਥਾਪੜੇ ਹੋਏ ਵੱਡੇ ਰੁਤਬੇ ਵਾਲੇ ਲੋਕਾਂ ਨੂੰ ਦਸਤਾਰ ਬੰਨ੍ਹਣ ਦੀ ਆਗਿਆ ਸੀ, ਪਰ 17ਵੀਂ ਸਦੀ ਵਿਚ ਸਿੱਖ ਇਨਕਲਾਬ ਦੇ ਸਮੇਂ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਵਿਦਰੋਹ ਦੇ ਪ੍ਰਤੀਕ ਬਣਾਇਆ। ਇਸਦੇ ਰੁਤਬੇ  ਨੂੰ ਉਲਟਾਉਂਦਿਆਂ ਆਮ ਲੋਕਾਂ ਨੂੰ ਆਪਣੇ ਸ੍ਵੈਮਾਣ ਦਾ ਦਾਅਵਾ ਕਰਨ ਦਾ ਰਾਹ ਸੁਝਾਇਆ।  ਪੱਗ ਦੀ ਇੱਕ ਜਗ੍ਹਾ ਹੈ; ਇਹ ਸਿਰ ਨੂੰ ਸ਼ਿੰਗਾਰਦੀ ਹੈ, ਅਤੇ ਪੰਜਾਬ ਵਿਚ, ਇਹ ਅਜਿਹੀ ਪਛਾਣ ਨੂੰ ਦਰਸਾਉਂਦੀ ਹੈ ਜਿਸ ਦਾ ਅਸਲਾ ਨਾਬਰੀ ਅਤੇ ਅਣਖ ਹੈ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਦਾ ਪਰਵਾਰ ਖ਼ਤਮ ਹੋ ਗਿਆ; ਉਹਨਾਂ ਆਪਣੇ ਚਾਰ ਪੁੱਤਰ ਵਾਰ ਦਿੱਤੇ; ਪਰ ਉਹਨਾਂ ਇਸ ਜ਼ੁਲਮ ਅਤੇ ਬੇਇਨਸਾਫ਼ੀ ਨੂੰ ਰੱਬ ਦੀ ਰਜ਼ਾ ਆਖ ਸਵੀਕਾਰ ਨਹੀਂ ਕੀਤਾ ਜਾਂਦਾ। ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਆਂ ਦੀ ਲੜਾਈ ਨੂੰ ਅੱਗੇ ਵਧਾਉਣ ਲਈ ਕਿਹਾ। 1710 ਵਿਚ, ਯਮੁਨਾ ਤੋਂ ਸਤਲੁਜ ਦੇ ਵਿਚਕਾਰ ਦੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ, ਬੰਦਾ ਬਹਾਦਰ ਨੇ ਜ਼ਮੀਨਦਾਰੀ ਸਿਸਟਮ ਨੂੰ ਖ਼ਤਮ ਕਰ ਦਿੱਤਾ ਅਤੇ ਹਲਵਾਹਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ। ਦੂਜੇ ਸ਼ਬਦਾਂ ਵਿਚ, ਪੱਗ ਦਾ ਉੱਤਰਨਾ ਸਿਆਸੀ ਬੇਇਨਸਾਫ਼ੀ ਅਤੇ ਜ਼ੁਲਮ ਨੂੰ ਸਵੀਕਾਰ ਕਰਨ ਵੱਲ ਸੰਕੇਤ ਕਰਦਾ ਹੈ। 

ਜਮਹੂਰੀ ਕਿਸਾਨ ਸਭਾ ਪੰਜਾਬ ਦੀਆਂ 31 ਕਿਸਾਨੀ ਜਥੇਬੰਦੀਆਂ ਵਿਚੋਂ ਇੱਕ ਹੈ। ਉਨ੍ਹਾਂ ਦਾ ਲੋਗੋ ਅਜੀਤ ਸਿੰਘ ਦੀ ਤਸਵੀਰ ਦਰਸਾਉਂਦਾ ਹੈ, ਅਤੇ ਗੋਲ ਘੇਰੇ ਦੇ ਅੰਦਰਲੇ ਪਾਸੇ ਪਗੜੀ ਸੰਭਾਲ ਜੱਟਾ ਛਪਿਆ ਹੋਇਆ ਹੈ। ਉਨ੍ਹਾਂ ਦੇ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਸਾਨ ਅੰਦੋਲਨ ਦੇ ਇਸ ਇਤਿਹਾਸਕ ਪ੍ਰਤੀਕ ਦੇ ਸੱਦੇ ਤੇ ਵਧੇਰੇ ਚਾਨਣਾ ਪਾਇਆ।ਇਹ ਸਿਰਫ਼ ਖੇਤੀ ਬਿੱਲਾਂ ਨੂੰ ਹੀ ਵਾਪਸ ਲਏ ਜਾਣਾ ਹੀ ਨਹੀਂ , ਬਲਕਿ ਪੂਰੀ ਰਾਜਨੀਤਿਕ ਪ੍ਰਣਾਲੀ ਅਤੇ ਆਰਥਿਕ ਨਮੂਨਾ ਹੈ ਜਿਸ ਨੂੰ ਭੂਚਾਲ ਜਿਹੀ ਸ਼ਿਫਟ ਦੀ ਜ਼ਰੂਰਤ ਹੈ। ਉਹਨਾਂ ਦਿਨਾਂ ਵਿੱਚ, ਪਗੜੀ ਸੰਭਾਲ ਜੱਟਾ ਲਹਿਰ ਦਾ ਵੱਡਾ ਦ੍ਰਿਸ਼ਟੀਕੋਣ ਸੀਅੱਗਰੇਜੀ ਰਾਜ ਨੂੰ ਹਰਾਉਣਾ। ਇਸੇ ਤਰ੍ਹਾਂ, ਸਮਕਾਲੀ ਲਹਿਰ ਦਾ ਉਦੇਸ਼ ਸਿਆਸੀ ਤਬਦੀਲੀ ਲਿਆਉਣਾ ਹੈ ਕਿਉਂਕਿ ਸਿਰਫ਼ ਕਿਸਾਨ ਦੀ ਇੱਜ਼ਤ ਹੀ ਦਾਅਤੇ ਨਹੀਂ ਲੱਗੀ ਹੋਈ, ਲੋਕਤੰਤਰ ਖੁਦ ਹੀ ਖ਼ਤਰੇ ਵਿੱਚ ਹੈ।

 ਖੇਤੀ ਗੁਆਉਣਾ ਜਾਂ ਜ਼ਮੀਨਾਂ ਖੁੱਸ ਜਾਣਾ ਸਿਰਫ਼ ਰੋਜ਼ੀਰੋਟੀ ਦਾ ਨੁਕਸਾਨ ਹੀ ਨਹੀਂ, ਬਲਕਿ ਇਹ ਜ਼ਰੂਰੀ ਪੰਜਾਬੀ ਪਛਾਣ ਵੀ ਹੈ ਜਿਸਨੂੰ ਗੁਰੂ ਨਾਨਕ ਦੇਵ ਜੀ ਨੇ ਖੇਤੀ ਵੱਲ ਮੁੜਕੇ ਅਪਣਾਇਆ ਸੀ। ਕਿਉਂ ਅਜੀਤ ਸਿੰਘ ਸੌ ਸਾਲ ਪਹਿਲਾਂ ਕਿਸਾਨਾਂ ਨੂੰ ਦਿਸ਼ਾਨਿਰਦੇਸ਼ ਦੇਣ ਲਈ ਉੱਭਰਿਆ ਸੀ, ਅਤੇ ਕਿਉਂ ਸਾਨੂੰ ਪਗੜੀ ਸੰਭਾਲ ਜੱਟਾ ਦੇ ਰੂਪ ਵਿਚ ਆਪਣੀ ਵਿਰਾਸਤ ਛੱਡ ਕੇ ਗਿਆ? ਅੰਦੋਲਨ ਨਾ ਕਰਨਾ ਅਤੇ ਤਿੰਨ ਖੇਤੀ ਕਾਨੂੰਨਾਂ ਅਤੇ ਰਾਜਨੀਤਿਕ ਸਥਿਤੀ ਨੂੰ ਵੀ ਰੱਬ ਦੀ ਰਜ਼ਾ ਮੰਨ ਬਹਿਣਾ ਘਾਤਕ ਹੋਵੇਗਾ।

en_GBEnglish