ਚੌੰਕੀਦਾਰ

ਚੌੰਕੀਦਾਰ

ਡਾ. ਗੁਰਸੇਵਕ ਲੰਬੀ

ਸੋਚਿਆ ਸੀ ਤੂੰ ਕਰੇਂਗਾ ਰਾਖੀ

ਰਹਿਣੀ ਨਈ ਕੋਈ ਚਿੰਤਾ ਬਾਕੀ

ਪਰ ਤੂੰ ਤਾਲਾ ਤੋੜ ਕੇ ਬਹਿ ਗਿਓਂ

ਸਭ ਕੁਝ ਸਾਡਾ ਲੁੱਟ ਕੇ ਲੈ ਗਿਓੰ

ਜ਼ਿੰਦਗੀ ਕਰਤੀ ਫੀਤਾ ਫੀਤਾ

ਚੌਕੀਦਾਰਾ ! ਇਹ ਕੀ ਕੀਤਾ ?

ਕਿਹਾ ਤੂੰ ਮੇਰੇ ਹੱਕ ਜੋ

ਮੈਨੂੰ ਚੌਂਕੀਦਾਰ ਬਣਾ ਦੋ

ਗੱਲਾਂ ਤੇਰੀਆਂ ਦੇ ਵਿੱਚ ਗੇ

ਹੱਕ ਤੇਰੇ ਗੂਠੇ ਲਾਗੇ

ਦੁੱਧ ਭੁਲੇਖੇ ਜ਼ਹਿਰ ਜਾ ਪੀਤਾ

ਚੌਂਕੀਦਾਰਾ ! ਇਹ ਕੀ ਕੀਤਾ ?

ਧਰਮ ਦਾ ਗਲ ਵਿੱਚ ਸਾਫਾ ਪਾ ਕੇ

ਰੱਖਦਾਂ ਏਂ ਤੂੰ ਉਂਗਲ ਲਾ ਕੇ

ਸਭ ਨੂੰ ਇੱਕੋ ਰੰਗ ਰੰਗੇ

ਤੂੰ ਕਰਵਾਉਨਾ ਰਹਿਨਾ ਦੰਗੇ

ਲੜਪੇ ਕੱਲ੍ਹ ਸਲੀਮ ਤੇ ਜੀਤਾ

ਚੌਂਕੀਦਾਰਾ ! ਇਹ ਕੀ ਕੀਤਾ ?

ਹੁਣ ਤੂੰ ਸਾਥੋਂ ਟਲਿਆ ਫਿਰਦਾਂ

ਤੂੰ ਚੋਰਾਂ ਸੰਗ ਰਲਿਆ ਫਿਰਦਾਂ

ਸਾਰਾ ਪਿੰਡ ਹੀ ਵੇਚਣ ਲੱਗਾ

ਧੋਖਾ ਕੀਤਾ ਓਏ! ਤੂੰ ਠੱਗਾ ਸਲੀਮ

ਪਿੰਡ ਦਾ ਹਰ ਇਨਸਾਨ ਵੇਚਤਾ

ਤੂੰ ਮਜ਼ਦੂਰ, ਕਿਸਾਨ ਵੇਚਤਾ

ਫੱਟ ਇਹ ਜਾਣਾ ਨਹੀਓਂ ਸੀਤਾ

ਚੌਂਕੀਦਾਰਾ ! ਇਹ ਕੀ ਕੀਤਾ?

ਚੌਕੀਦਾਰਾ ! ਮਾੜਾ ਕੀਤਾ

en_GBEnglish