ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਸੰਗੀਤ ਤੂਰ

ਅਪ੍ਰੈਲ 1989 ਵਿੱਚ ਭਾ. ਕਿ. ਯੂ. ਦੇ ਦੋ ਫਾੜ ਹੋਣ ਨਾਲ਼ ਦੋ ਧੜੇ ਬਣੇ। ਇੱਕ ਧੜਾ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਭਾ. ਕਿ. ਯੂ. ਲੱਖੋਵਾਲ ਬਣਿਆ। ਭਾ. ਕਿ. ਯੂ. ਟਕੈਤ ਨਾਲ਼ ਲੱਖੋਵਾਲ ਯੂਨੀਅਨ ਦੀ ਵਿਚਾਰਧਾਰਕ ਸਾਂਝ ਹੈ। ਦੇਸ਼ ਪੱਧਰ ਤੇ ਚੱਲ ਰਹੇ ਘੋਲਾਂ ਵਿੱਚ ਲੱਖੋਵਾਲ ਸ਼ਾਮਲ ਹੁੰਦੇ ਹਨ। ਹਰ ਮਹੀਨੇ ਦੀ 10 ਤਰੀਕ ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਯੂਨੀਅਨ ਦਫਤਰ ਵਿੱਚ ਹੁੰਦੀ ਹੈ। ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰੀ ਮੈਂਬਰ ਬਾਕਾਇਦਾ ਚੁਣੇ ਜਾਂਦੇ ਹਨ। ਸੂਬਾ ਪ੍ਰਧਾਨ ਦੀ ਚੋਣ ਹਰ ਪੰਜ ਸਾਲਾਂ ਬਾਅਦ ਹੁੰਦੀ ਹੈ। ਮੈਂਬਰ ਕਿਸਾਨ ਜਿਆਦਾਤਰ ਮੱਧਮ ਕਿਸਾਨੀ ਨਾਲ਼ ਰਾਬਤਾ ਰੱਖਦੇ ਹਨ। ਇਹ ਯੂਨੀਅਨ ਪੁਰਾਣੀ ਹੋਣ ਕਰਕੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੌਜੂਦ ਹੈ। 

ਬਿਜਲੀ ਬਿੱਲ ਮੁਆਫੀ ਤੋਂ ਲੈ ਕੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਵਿਰੁੱਧ ਪਹਿਲਾਂ ਅਜਮੇਰ ਸਿੰਘ ਲੱਖੋਵਾਲ ਤੇ ਹੁਣ ਹਰਿੰਦਰ ਸਿੰਘ ਲੱਖੋਵਾਲ ਲੜਦੇ ਰਹੇ ਹਨ। 

ਹਾਲਾਂਕਿ ਯੂਨੀਅਨ ਦਾ ਅਜੇ ਬੀਬੀਆਂ ਦਾ ਕਾਡਰ ਨਹੀਂ ਹੈ, ਪਰ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਔਰਤਾਂ ਦੇ ਯੂਨਿਟ ਬਣਾਉਣ ਲਈ ਪ੍ਰੋਗਰਾਮ ਉਲੀਕੇਗੀ। 

ਯੂਨੀਅਨ ਅਨੁਸਾਰ ਹੁਣ ਵਾਲਾ ਘੋਲ ਲੰਮਾ ਚੱਲੇਗਾ ਪਰ ਇਸ ਦੇ ਖਤਮ ਹੁੰਦਿਆਂ ਹੀ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣਾ ਯੂਨੀਅਨ ਦਾ ਮੁੱਖ ਟੀਚਾ ਹੈ।

en_GBEnglish