Category: Edition 8

ਨੋਦੀਪ ਅਤੇ ਮਜ਼ਦੂਰ ਅਧਿਕਾਰ ਸੰਗਠਨ

ਮਜ਼ਦੂਰ ਅਧਿਕਾਰ ਸੰਗਠਨ ਪਿਛਲੇ ਕੁਝ ਸਾਲਾਂ ਤੋਂ ਕੁੰਡਲੀ ਉਦਯੋਗਿਕ ਖੇਤਰ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜ ਰਿਹਾ ਹੈ। ਸ਼ਿਵਕੁਮਾਰ ਇਸ ਜਥੇਬੰਦੀ ਦਾ ਚੇਅਰਮੈਨ ਹੈ ਜੋ ਇਸ ਸਮੇਂ ਜੇਲ੍ਹ ਵਿੱਚ ਹੈ। ਸ਼ਿਵਕੁਮਾਰ ਤੋਂ ਪਹਿਲਾਂ ਸੰਗਠਨ ਦੀ ਮੈਂਬਰ ਨੌਦੀਪ ਕੌਰ ਨੂੰ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ।

Read More »

ਭਾਰਤ

ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ

ਜਿਥੇ ਕਿਤੇ ਵੀ ਵਰਤਿਆ ਜਾਏ

ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ

ਇਸ ਸ਼ਬਦ ਦੇ ਭਾਵ

ਖੇਤਾਂ ਦੇ ਓਨ੍ਹਾਂ ਪੁੱਤਰਾਂ ਤੋਂ ਹਨ

Read More »

ਭਾਰਤ ਸਰਕਾਰ ਅਤੇ ਇਸ ਦਾ ਸੱਚ ਦਾ ਕਾਰੋਬਾਰ

ਕੁਝ ਹਫਤੇ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੁਆਰਾ ਲਿਖੇ ਗਏ ਲੇਖ “ਲੈਟਸ ਨਾਟ ਅਲਾਉ ਲਾਈਜ਼ ਟੂ ਡੀਰੇਲ ਫਾਰਮ ਦੀ ਰੀਫਾਰਮਜ਼” ਨੂੰ ਇਕ ਹੋਰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੁਆਰਾ ਵੀ ਟਵੀਟ ਕੀਤਾ ਗਿਆ। ਕੇਂਦਰੀ ਮੰਤਰੀ ਨੇ ਇਹ ਲੇਖ ਇਸ ਵਿਸ਼ਵਾਸ ਨਾਲ਼ ਲਿਖਿਆ ਕਿ ਸੱਚਾਈ ਉੱਪਰ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਹੀ ਏਕਾਧਿਕਾਰ ਹੈ

Read More »

ਪਾਸ਼ ਨਾਲ ਗੱਲਬਾਤ

ਫ਼ਿਕਰ ਤੇਰੇ ਸਮਿਆਂ ਦੀ ਸੀ ਅਤੇ ਸਾਡੇ ਸਮਿਆਂ ਦੀ ਵੀ ਹੈ। ਲ਼ੋਕ ਤਾਂ ਲੋਕ ਹੁੰਦੇ ਹਨ। ਹਮੇਸ਼ਾਂ ਫ਼ਿਕਰ ਕਰਨਗੇ। ਸੱਚ ਕਿਸੇ ਹਥਿਆਰ ਦੀ ਰਖੈਲ ਨਹੀਂ ਅਤੇ ਸਮਾਂ ਕਿਸੇ ਦਾ ਕੁੱਤਾ ਨੀ। ਧਨੌਲੇ ਤੋਂ ਉੱਠਦੀ ਮਾਵਾਂ ਦੀ ਵੰਗਾਰ ਚਾਹੇ ਕਟੈਹੜੇ ਵਿੱਚ ਸੁਣੇ ਅਤੇ ਚਾਹੇ ਦਿੱਲੀ ਵਿੱਚ ਪਰ ਡਾਲਰਾਂ ਦੀ ਖੜਖੜਾਹਟ ਵਿੱਚ ਉੱਕਾ ਹੀ ਅਣਸੁਣੀ ਹੋ ਜਾਂਦੀ ਹੈ।

Read More »

ਕਿਸਾਨ ਕਾਫ਼ਿਲਾ- ਜਾਗਰੂਕਤਾ ਦਾ ਸਫ਼ਰ

ਕਿਸਾਨ ਕਾਫ਼ਿਲਾ ਸਫ਼ਰ ਦੀ ਸ਼ੁਰੂਆਤ ਦਿੱਲੀ ਵਿਚ ਸਿੰਘੂ ਬਾਰਡਰ ਤੇ ਵਿਚਰਦਿਆਂ ਇਹ ਖ਼ਿਆਲ ਆਇਆ ਕੇ ਪੰਜਾਬ ਹਰਿਆਣਾ ਅਤੇ ਇਕ ਦੋ ਹੋਰ  ਸੂਬਿਆਂ ਤੋਂ ਇਲਾਵਾ ਦਿੱਲੀ, ਤੋਂ ਦੂਰ ਦੇ ਸੂਬਿਆਂ ਦੀ ਸ਼ਮੂਲੀਅਤ ਨਾ ਕਰਨ ਦੇ ਕੀ ਕਾਰਨ ਹੋ ਸਕਦੇ ਹਨ ? ਪਹਿਲਾ ਖ਼ਿਆਲ ਇਹ ਵੀ ਸੀ ਕਿ ਹੋ ਸਕਦੈ, ਟੀਵੀ ਚੈਨਲਾਂ ਦੁਆਰਾ ਫੈਲਾਏ ਜਾ ਰਹੇ ਭਰਮ ਕਾਰਨ ਵੀ, ਲੋਕ ਸ਼ਮੂਲੀਅਤ ਨਾ ਕਰ ਰਹੇ ਹੋਣ ਜਾਂ ਹੋ ਸਕਦੈ ਉਹ ਇਹਨਾਂ ਬਿਲਾਂ ਦੇ ਭਵਿੱਖੀ ਨਤੀਜਿਆਂ ਤੋਂ ਅਣਜਾਣ ਹੋਣ ।

Read More »

ਭਾ.ਕਿ.ਯੂ. ਏਕਤਾ ਉਗਰਾਹਾਂ

ਸਥਾਪਨਾ: ਜੂਨ 2002

ਆਗੂ: ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਬਿੰਦੂ, ਪਰਮਜੀਤ ਕੌਰ ਪਿੱਠੋ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੋਟੜਾ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾਗੁਰੂ

Read More »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਅਪ੍ਰੈਲ 1989 ਵਿੱਚ ਭਾ. ਕਿ. ਯੂ. ਦੇ ਦੋ ਫਾੜ ਹੋਣ ਨਾਲ਼ ਦੋ ਧੜੇ ਬਣੇ। ਇੱਕ ਧੜਾ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਭਾ. ਕਿ. ਯੂ. ਲੱਖੋਵਾਲ ਬਣਿਆ। ਭਾ. ਕਿ. ਯੂ. ਟਕੈਤ ਨਾਲ਼ ਲੱਖੋਵਾਲ ਯੂਨੀਅਨ ਦੀ ਵਿਚਾਰਧਾਰਕ ਸਾਂਝ ਹੈ। ਦੇਸ਼ ਪੱਧਰ ਤੇ ਚੱਲ ਰਹੇ ਘੋਲਾਂ ਵਿੱਚ ਲੱਖੋਵਾਲ ਸ਼ਾਮਲ ਹੁੰਦੇ ਹਨ।

Read More »

ਹੁਣ ਅਸੀਂ ਜਾਗ ਪਏ ਹਾਂ

ਧਰਤੀ ਦੀ ਜਾਤ ਉੱਤਮ ਹੈ, ਤਾਹੀਓਂ ਤਾਂ ਇਸ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਸਾਰੀ ਸ੍ਰਿਸ਼ਟੀ ਨੂੰ ਬੁੱਕਲ ਦੇਣ ਵਾਲੀ ਇਸ ਮਾਂ ਦੇ ਅਸਲੀ ਪੁੱਤ ਤਾਂ ਕਿਰਸਾਨ ਹੀ ਹਨ ਜੋ ਇਸ ਦੇ ਕਣ ਕਣ ਨੂੰ ਨਿਹਾਰਦੇ, ਸਿੰਜਦੇ, ਅੰਨ ਪੈਦਾ ਕਰਦੇ ਹਨ ਅਤੇ ਧਰਤ ਤੇ ਪੈਦਾ ਹੋਏ ਹਰ ਜੀਅ ਦੇ ਢਿੱਡ ਦੀ ਭੁੱਖ ਬੁਝਾਉਂਦੇ ਹਨ।

Read More »

ਸੰਪਾਦਕੀ

ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਗਣਤੰਤਰ ਵਿਚਲੇ ਗਣ ਯਾਨੀ ਲੋਕ, ਤੰਤਰ ਦੀ ਰਾਜਧਾਨੀ ਵਿੱਚ ਆਪਣੀ ਹਿੱਸੇਦਾਰੀ ਦਾ ਮੁਜ਼ਾਹਰਾ ਕਰਦਿਆਂ ਸ਼ਾਂਤਮਈ ਪਰੇਡ ਕਰਨਾ ਚਾਹੁੰਦੇ ਹੋਣ ਅਤੇ ਤੰਤਰ ਉਹਨਾਂ ਨੂੰ ਇਹ ਕਹਿ ਮਨ੍ਹਾ ਕਰ ਰਿਹਾ ਹੋਵੇ ਕਿ ਉਸ ਨੂੰ ਇਹਨਾਂ ਲੋਕਾਂ ਤੋਂ ਖਤਰਾ ਹੈ।

Read More »

ਸਾਂਝੀਵਾਲਾਂ ਦਾ ਗਣਤੰਤਰ

ਕਿਰਤੀ ਕਿਸਾਨਾਂ ਨੂੰ ਅੰਦੋਲਨ ਵਿਚ ਬੈਠਿਆਂ ਪੰਜ ਮਹੀਨੇ ਹੋ ਗਏ ਹਨ। ਦਿੱਲੀ ਦੀਆਂ ਹੱਦਾਂ ਉਤੇ ਵਸੀਆਂ ਤੰਬੂਆਂ ਦੀਆਂ ਨਗਰੀਆਂ ਨੂੰ ਦੋ ਮਹੀਨੇ ਹੋ ਗਏ ਹਨ। ਸਿੰਘੂ, ਟੀਕਰੀ, ਸ਼ਾਹਜਹਾਂਪੁਰ ਖੇੜਾ, ਗ਼ਾਜ਼ੀਪੁਰ- ਜੋ ਕਿਸੇ ਸਮੇ ਦਿੱਲੀ ਦੀ ਦੇਹਲ਼ੀ ਤੇ ਵਸੇ ਕੁਝ ਪਿੰਡਾਂ ਦੇ ਨਾਮ ਸਨ – ਹੁਣ ਲੋਕ ਸੰਘਰਸ਼ ਅਤੇ ਸਾਂਝੀਵਾਲਤਾ ਦੀ ਸ਼ਬਦਾਵਲੀ ਦਾ ਅਹਿਮ ਹਿੱਸਾ ਬਣ ਗਏ ਹਨ। 

Read More »
en_GBEnglish