ਹੱਕੀ ਸੰਗਰਾਮ ਦਾ ਪਵਿੱਤਰ ਪਰਚਮ

ਹੱਕੀ ਸੰਗਰਾਮ ਦਾ ਪਵਿੱਤਰ ਪਰਚਮ

13 ਮਾਰਚ 2021 ਨੂੰ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦੀਆਂ ਬੀਬੀਆਂ

ਭਾਰੀ ਮੀਂਹ ‘ਚ ਬੱਸ ਅੱਡੇ ਦੀ ਛੱਤ ਤੋਂ ਇੱਕ ਫੋਮ ਦੇ ਗੱਦੇ ਨੂੰ ਓੜ ਕੇ ਫ਼ਿਲਮ ਸ਼ੂਟ ਕਰ ਰਹੇ ਸਾਂ, ਤਾਂ ਕਿ ਕੈਮਰਾ ਭਿੱਜਣੋ ਬਚਾ ਸਕੀਏ। ਅਚਾਨਕ ਨੇਰ੍ਹੀ ਨੇ ਗੱਦਾ ਦੂਰ ਵਗ੍ਹਾ ਮਾਰਿਆ ਅਤੇ ਅਸੀਂ ਕੈਮਰੇ ਤੇ ਝੁਕ ਭੱਜਕੇ ਹੇਠਲੀ ਮੰਜ਼ਿਲ ਤੇ ਆ ਗਏ। ਜਿੱਥੇ ਸੈਂਕੜੇ ਬੀਬੀਆਂ ਲੰਬੀ ਗੈਲਰੀ ਚ ਪਈਆਂ ਸਨ। ਇਹ ਬੀਬੀਆਂ ਔਰਤ ਦਿਵਸ ਦੇ ਪ੍ਰੋਗਰਾਮਾ ਵਿਚ ਹਿੱਸਾ ਲੈਣ ਏਥੇ ਪਹੁੰਚੀਆਂ ਸਨ। ਅਸੀਂ ਓਥੇ ਕੈਮਰਾ ਲਾਇਆ, ਪਰ ਲੈਂਜ ਤੇ ਪਏ ਪਾਣੀ ਕਾਰਨ ਕੁਝ ਵੀ ਦਿਖ ਨਹੀਂ ਰਿਹਾ ਸੀ, ਮੈਂ ਸਾਥੀ ਨਵ ਰਾਹੀ ਨੂੰ ਕਿਹਾ ਕੋਈ ਨਰਮ ਕੱਪੜਾ ਮੰਗ, ਕੋਲ਼ ਖੜੀ ਇੱਕ 18 ਕੁਝ ਸਾਲ ਦੀ ਬੱਚੀ ਨੇ ਆਪਣੀ ਚੁੰਨੀ ਦਾ ਲੜ ਅੱਗੇ ਕਰ ਦਿੱਤਾ, ਕੁੱਝ ਸਮੇਂ ਬਾਅਦ ਲੈਂਜ ਤੇ ਫਿਰ ਵਾਛੜ ਪੈ ਗਈ, ਅਸੀਂ ਫਿਰ ਨਰਮ ਕੱਪੜਾ ਮੰਗਿਆ, ਇਕ ਬਜ਼ੁਰਗ ਬੀਬੀ ਚੁੰਨੀ ਦਾ ਲੜ ਇਹ ਕਹਿੰਦਿਆਂ ਪਾੜਨ ਲੱਗੀ ਵੇ ਪੁੱਤ ਇਹ ਨਾਲ਼ ਹੀ ਰੱਖਲੋ, ਬਾਰ ਬਾਰ ਲੋੜ ਪਊਗੀ। ਨਵ ਰਾਹੀ ਨੇ ਚੀਖਕੇ ਕਿਹਾ, “ਬੇਬੇ ਨਹੀਂ ! ਨਾ ਪਾੜੋ ਚੁੰਨੀ”। ਬੇਬੇ ਕਹਿਣ ਲੱਗੀ “ਵੇ ਪੁੱਤ ਲੋਕਾਂ ਨੇ ਜਾਨਾਂ ਲਾ ਦਿੱਤੀਆਂ, ਇਹ ਤਾਂ ਗਿੱਠ ਲੀਰ ਹੈ।’ ਮੇਰਾ ਤਾਂ ਸੁਣਕੇ ਗੱਚ ਭਰ ਆਇਆ, ਮੈਂ ਦਿਲ ਚ ਹੀ ਕਿਹਾ ਬੇਬੇ ਸਿਰ ਤਾਂ ਤੁਸੀਂ ਵੀ ਲਾ ਦਿੱਤਾ, ਇਸ ਹੱਕਾਂ ਦੇ ਮਹਾਂ ਸੰਗਰਾਮ ‘ਚ। ਬਸੰਤੀ ਚੁੰਨੀਆਂ ਨਹੀਂ ਇਹ ਹੱਕੀ ਸੰਗਰਾਮ ਦਾ ਪਰਚਮ ਹਨ, ਜੋ ਦੁਨੀਆਂ ਦੇ ਕਿਸੇ ਵੀ ਝੰਡੇ ਤੋਂ ਵੱਧ ਪਾਕ ਪਵਿੱਤਰ ਹਨ।

en_GBEnglish