ਅੰਨਪੂਰਣਾ

ਅੰਨਪੂਰਣਾ

ਨਾਨੀ ਕਹਿੰਦੀ

ਅੰਨ ਔਰਤ ਦੇ ਹੱਥਾਂ ਨੂੰ ਤਰਸਦਾ

ਔਰਤ ਦਾਣਿਆਂ ਦੀ ਮੰਜ਼ਿਲ ਹੁੰਦੀ

ਹੱਥ ਅਨਾਜ ਨੂੰ ਮੁਕਤੀ ਦਿੰਦੇ

ਨਾਨੀ ਡਰਦੀ,

ਜੇ ਬੀ ਨੂੰ ਹੱਥ ਲਾ ਦੇਵੇਗੀ, ਤਾਂ

ਕਿਉਂ ਤੈਅ ਕਰੇਗਾ

ਬੋਰੀਆਂ ਵਿਚ ਵੜ

ਘੋੜਿਆਂ `ਤੇ ਚੜ੍ਹ

ਖੇਤ ਤੋਂ ਘਰ ਤਕ ਦਾ ਪੈਂਡਾ ਅੰਨ

ਬੋਰੀਆਂ ਨੂੰ ਮੱਥਾ ਟੇਕਦੀ

ਬਾਬੇ ਦਾ ਹਿੱਸਾ ਕੱਢਦੀ

ਚਿੜੀਆਂ ਨੂੰ ਚੋਗਾ ਪਾਉਂਦੀ

ਚੱਕੀ ਵੱਲ ਵੱਧ ਜਾਂਦੀ

ਨਾਨੀ ਦੀ ਮੁਕਤੀ

ਦਾਣਿਆਂ ਤੋਂ ਨਹੀਂ

ਆਟੇ ਤੋਂ ਸ਼ੁਰੂ ਹੁੰਦੀ

en_GBEnglish