
ਅਸੀਂ ਹੁਣ ਵੈਣ ਨਹੀਂ ਪਾਉਣੇ……
ਅਤੇ ਅੰਤ ਵਿੱਚ ਲੋਕ ਜਿੱਤ ਗਏ ! ਉਹ ਲੋਕ ਜੋ ਦਿੱਲੀ ਦੇ ਦਿਲ ਤੋਂ ਦੂਰ ਸੀ, ਉਹਨਾਂ ਦਿੱਲੀ ਦੇ ਦਿਲ ਨੂੰ ਏਨਾ ਮਜਬੂਰ ਕਰ ਦਿੱਤਾ ਕਿ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਮੁੱਢ ਤੋਂ ਹੀ ਰੱਦ ਕਰਨੇ ਪਏ। ਲੋਕਾਂ ਦੇ ਇਸ ਸੰਘਰਸ਼ ਵਿੱਚ ਸਮਾਜ ਦੇ ਹਰ ਹਿੱਸੇ ਦਾ ਪੂਰਾ ਸਹਿਯੋਗ ਰਿਹਾ।

ਅਤੇ ਅੰਤ ਵਿੱਚ ਲੋਕ ਜਿੱਤ ਗਏ ! ਉਹ ਲੋਕ ਜੋ ਦਿੱਲੀ ਦੇ ਦਿਲ ਤੋਂ ਦੂਰ ਸੀ, ਉਹਨਾਂ ਦਿੱਲੀ ਦੇ ਦਿਲ ਨੂੰ ਏਨਾ ਮਜਬੂਰ ਕਰ ਦਿੱਤਾ ਕਿ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਮੁੱਢ ਤੋਂ ਹੀ ਰੱਦ ਕਰਨੇ ਪਏ। ਲੋਕਾਂ ਦੇ ਇਸ ਸੰਘਰਸ਼ ਵਿੱਚ ਸਮਾਜ ਦੇ ਹਰ ਹਿੱਸੇ ਦਾ ਪੂਰਾ ਸਹਿਯੋਗ ਰਿਹਾ।

ਇੱਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਕਿਸਾਨ ਅੰਦੋਲਨ ਆਖਿਰਕਾਰ ਕਾਮਯਾਬ ਹੋ ਰਿਹਾ ਹੈ। ਜਦੋਂ ਮੈਂ 24 ਨਵੰਬਰ 2020 ਨੂੰ ਕਿਸਾਨਾਂ ਨੂੰ ਪੰਜਾਬ ਤੋਂ ਚੱਲਣ ਵੇਲੇ ਮਿਲਿਆ ਸੀ ਉਸ ਵਕਤ ਅਤੇ ਅੱਜ ਤੱਕ ਕਿਸਾਨਾਂ ਦਾ ਧਰਨੇ ਨੂੰ ਲੈ ਕੇ ਉਤਸ਼ਾਹ ਨਹੀਂ ਘਟਿਆ। ਉਹਨਾਂ ਵਿੱਚ ਪਹਿਲੇ ਦਿਨ ਵਾਲਾ ਜਜ਼ਬਾ ਬਰਕਰਾਰ ਹੈ।

ਨਾਮ ਮੇਰਾ ਨਛੱਤਰ ਸਿੰਘ ਐ। ਜ਼ਿਲ੍ਹਾ ਬਰਨਾਲਾ, ਪਿੰਡ ਵਿਧਾਤਾ; ਤਪਾ ਥਾਣਾ ਲੱਗਦਾ ਐ ਸਾਨੂੰ। ਟੱਲੇਵਾਲ ਬਠਿੰਡੇ ਵਾਲੀ ਨਹਿਰ ਉੱਤੇ ਪਿੰਡ ਆ ਸਾਡਾ। ਜਿੱਥੇ ਤੱਕ ਪੜ੍ਹਾਈ ਲਿਖਾਈ ਦਾ ਸਵਾਲ ਐ, ਮੈਂ ਦਸਵੀਂ ਤਕ ਹੀ ਕਰੀ ਐ। ਉਸ ਤੋਂ ਬਾਅਦ ਮੇਰਾ ਆਰਟ ਕਰਾਫਟ (ਕੋਰਸ) ਕਰਿਆ ਹੋਇਆ, ਡਰਾਇੰਗ ਟੀਚਰ ਆਲਾ। ਮੈਂ ਪਿਛਲੀ ਛੱਬੀ ਨਵੰਬਰ ਤੋਂ ਹੀ ਮੋਰਚੇ ‘ਤੇ ਹਾਂ।

ਆਖਿਰਕਾਰ ਮੋਦੀ ਸਰਕਾਰ ਦੀ ਹਾਰ ਹੋਈ! ਪਾਰਲੀਮੈਂਟ ਵਿਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਮਤਾ ਪਾਸ ਹੋ ਗਿਆ। ਇਹ ਕਿਸਾਨੀ ਅੰਦੋਲਨ ਲਈ ਸੰਪੂਰਣ ਜਿੱਤ ਨਹੀਂ ਪਰ ਕਿਸੇ ਮਾਇਨੇ ਵਿੱਚ ਘੱਟ ਵੀ ਨਹੀਂ।

ਆਖ਼ਰ ਕਿਸਾਨਾਂ ਦੀ ਜਿੱਤ ਹੋਈ! ਇੱਕ ਸਾਲ ਤੋਂ ਵੀ ਵੱਧ ਦੇ ਇੰਤਜ਼ਾਰ ਤੋਂ ਬਾਅਦ ਹੰਕਾਰ ਹਾਰ ਗਿਆ। ਅੰਦੋਲਨ ਨੇ ਆਪਣੇ ਆਪ ਨੂੰ ਨਾ ਸਿਰਫ ਭਾਰਤ, ਸਗੋਂ ਵਿਸ਼ਵ ਦੇ ਇਤਿਹਾਸ ਵਿੱਚ ਵੀ ਇੱਕ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਅੰਦੋਲਨ ਦੇ ਰੂਪ ਵਿੱਚ ਦਰਜ ਕੀਤਾ ਹੈ। ਸਾਡੀ ਇਹ ਪੀੜ੍ਹੀ ਬਹੁਤ ਖੁਸ਼ਕਿਸਮਤ ਹੈ ਕਿ ਇਸਨੂੰ ਇਹ ਅੰਦੋਲਨ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਲੋਕ ਮਾਨਵਵਾਦੀ ਵਿਰਾਸਤ ਤੋਂ ਸੇਧ ਜੋ ਲੈਂਦੇ ਰਹੇ। ਉਹ ਝੱਖੜ ਵਿੱਚ ਸਬਰ, ਸਿਦਕ ਨਾਲ ਖੜ ਗਏ ਅਤੇ ਉਹਨਾਂ ਕਾਂਵਾਂ ਰੌਲੀ ਵਿੱਚ ਸਿਆਣਪ ਦਾ ਪੱਲਾ ਨਹੀਂ ਛੱਡਿਆ। ਸੰਸਾਰ ਦੇ ਲੋਕਾਂ ਨੇ ਦੇਖਿਆ ਕਿ ਬੱਚਿਆਂ ਦੇ ਖਿਡੌਣੇ ਟਰੈਕਟਰਾਂ ਉੱਤੇ ਵੀ ਝੰਡੇ ਲਹਿਰਾਉਣ ਲੱਗੇ ਸਨ।

ਇਸ ਸੰਘਰਸ਼ ਦੇ ਦੌਰਾਨ ਲਗਾਤਾਰ ਲੰਗਰ ਵੀ ਚਲਦੇ ਰਹੇ ਤੇ ਕੋਈ ਵੀ ਕਿਸੇ ਵੀ ਜਾਤ ਪਾਤ ਦੇ ਭੇਦ ਭਾਵ ਤੋਂ ਬਗੈਰ ਇਥੋਂ ਆਪਣਾ ਪੇਟ ਭਰਕੇ ਜਾਂਦਾ ਰਿਹਾ। ਕੇਵਲ ਇਸ ਸੰਘਰਸ਼ ‘ਚ ਸ਼ਾਮਿਲ ਅੰਦੋਲਨਕਾਰੀਆਂ ਨੂੰ ਹੀ ਨਹੀਂ ਬਲਕਿ ਮੋਰਚਿਆਂ ਦੇ ਲਾਗੇ ਰਹਿਣ ਵਾਲੇ ਆਮ ਲੋਕਾਂ ਨੂੰ ਵੀ ਇਹ ਸੰਘਰਸ਼ ਆਪਣੀ ਪੂਰੀ ਜ਼ਿੰਦਗੀ ਯਾਦ ਰਹਿਣ ਵਾਲਾ ਹੈ।

ਮੇਰਾ ਕਿਰਸਾਨੀ ਨਾਲ ਕੋਈ ਸਿਧਾ ਸੰਬੰਧ ਨਹੀਂ ਹੈ। ਮੈਂ ਨਾ ਜੱਟ ਹਾਂ, ਨਾ ਪੇਂਡੂ, ਨਾ ਜ਼ਮੀਨ ਦਾ ਮਾਲਿਕ, ਨਾ ਖੇਤ-ਮਜ਼ਦੂਰ ਅਤੇ ਨਾ ਹੀ ਮੇਰਾ ਆੜ੍ਹਤ ਆਦਿ ਦੇ ਧੰਦੇ ਨਾਲ ਕੋਈ ਨਾਤਾ ਹੈ। ਪਰ ਜਦੋਂ ਦਾ ਕਿਸਾਨਾਂ ਨੇ ਹੱਕੀ ਮੰਗਾਂ ਵਾਸਤੇ ਸੰਘਰਸ਼ ਸ਼ੁਰੂ ਕੀਤਾ ਅਤੇ ਜਿਸ ਬੇਸ਼ਰਮੀ, ਬੇਰਹਿਮੀ ਅਤੇ ਬਦਤਮੀਜ਼ੀ ਨਾਲ ਉਸਨੂੰ ਕੁਚਲਣ ਦੀਆਂ ਕੋਸਿ਼ਸ਼ਾਂ ਹੋਈਆਂ,

ਗੁਰਪੁਰਬ ਦੇ ਸ਼ੁੱਭ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਤਿੰਨੇ ਵਿਵਾਦਪੂਰਨ ਖੇਤੀ ਕਨੂੰਨ ਰੱਦ ਕੀਤੇ ਜਾਣਗੇ, ਨੂੰ ਕਿਸਾਨ ਲਹਿਰ ਦੀ ਵੱਡੀ ਜਿੱਤ ਵਜੋਂ ਵੇਖਿਆ ਜਾ ਸਕਦਾ ਹੈ। ਇਹ ਉਨ੍ਹਾਂ ਦੀ ਲਗਨ ਅਤੇ ਸਿਦਕਦਲੀ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਭਾਰਤੀ ਰਾਜ ਨੂੰ ਅਖੀਰ ਇਹ ਵਿਵਾਦਪੂਰਨ ਖੇਤੀ ਕਨੂੰਨ ਹਟਾਉਣ ਲਈ ਮੰਨਣਾ ਪਿਆ।

Even after braving police action, concrete barriers, iron spikes, suspension of water and electricity, what makes the protesting farmers stay on? The protest art at Ghazipur, Tikri and Singhu may offer some insight.
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127