
ਭਾਰਤੀ ਕਿਸਾਨ ਯੂਨੀਅਨ ਕਾਦੀਆਂ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਕੰਮ ਕਰਦੀ ਹੈ ਕੋਈ ਵੀ ਕਿਸਾਨ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈ। ਕਾਦੀਆਂ ਦੀ ਮੁਕ ਵਿਚਾਰਧਾਰਾ ਖੇਤੀ ਨੂੰ ਕੁਦਰਤ ਨਾਲ਼ ਜੋੜਕੇ ਲਾਹੇਵੰਦ ਬਣਾਉਣਾ ਹੈ। ਖੇਤੀ ਕਾਨੂੰਨ ਤਾਂ ਰੱਦ ਕਰਾਉਣੇ ਹੀ ਹਨ ਨਾਲ਼ ਹੀ ਸਰਕਾਰ ਦੇ ਨੀਤੀ ਘਾੜਿਆਂ ਨੂੰ ਗੈਰਕੁਦਰਤੀ ਖੇਤੀ ਨੂੰ ਹੌਲੀ ਹੌਲੀ ਕੁਦਰਤ ਵੱਲ ਮੋੜਨ ਦੇ ਰਿਫੌਰਮ ਤਿਆਰ ਕਰਨ ਲਈ ਵੀ ਜ਼ੋਰ ਪਾਉਣਾ ਹੈ।




