ਭਾਰਤ
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ
ਖੇਤਾਂ ਦੇ ਓਨ੍ਹਾਂ ਪੁੱਤਰਾਂ ਤੋਂ ਹਨ
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ
ਖੇਤਾਂ ਦੇ ਓਨ੍ਹਾਂ ਪੁੱਤਰਾਂ ਤੋਂ ਹਨ
ਕੁਝ ਹਫਤੇ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੁਆਰਾ ਲਿਖੇ ਗਏ ਲੇਖ “ਲੈਟਸ ਨਾਟ ਅਲਾਉ ਲਾਈਜ਼ ਟੂ ਡੀਰੇਲ ਫਾਰਮ ਦੀ ਰੀਫਾਰਮਜ਼” ਨੂੰ ਇਕ ਹੋਰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੁਆਰਾ ਵੀ ਟਵੀਟ ਕੀਤਾ ਗਿਆ। ਕੇਂਦਰੀ ਮੰਤਰੀ ਨੇ ਇਹ ਲੇਖ ਇਸ ਵਿਸ਼ਵਾਸ ਨਾਲ਼ ਲਿਖਿਆ ਕਿ ਸੱਚਾਈ ਉੱਪਰ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਹੀ ਏਕਾਧਿਕਾਰ ਹੈ
ਫ਼ਿਕਰ ਤੇਰੇ ਸਮਿਆਂ ਦੀ ਸੀ ਅਤੇ ਸਾਡੇ ਸਮਿਆਂ ਦੀ ਵੀ ਹੈ। ਲ਼ੋਕ ਤਾਂ ਲੋਕ ਹੁੰਦੇ ਹਨ। ਹਮੇਸ਼ਾਂ ਫ਼ਿਕਰ ਕਰਨਗੇ। ਸੱਚ ਕਿਸੇ ਹਥਿਆਰ ਦੀ ਰਖੈਲ ਨਹੀਂ ਅਤੇ ਸਮਾਂ ਕਿਸੇ ਦਾ ਕੁੱਤਾ ਨੀ। ਧਨੌਲੇ ਤੋਂ ਉੱਠਦੀ ਮਾਵਾਂ ਦੀ ਵੰਗਾਰ ਚਾਹੇ ਕਟੈਹੜੇ ਵਿੱਚ ਸੁਣੇ ਅਤੇ ਚਾਹੇ ਦਿੱਲੀ ਵਿੱਚ ਪਰ ਡਾਲਰਾਂ ਦੀ ਖੜਖੜਾਹਟ ਵਿੱਚ ਉੱਕਾ ਹੀ ਅਣਸੁਣੀ ਹੋ ਜਾਂਦੀ ਹੈ।
ਕਿਸਾਨ ਕਾਫ਼ਿਲਾ ਸਫ਼ਰ ਦੀ ਸ਼ੁਰੂਆਤ ਦਿੱਲੀ ਵਿਚ ਸਿੰਘੂ ਬਾਰਡਰ ਤੇ ਵਿਚਰਦਿਆਂ ਇਹ ਖ਼ਿਆਲ ਆਇਆ ਕੇ ਪੰਜਾਬ ਹਰਿਆਣਾ ਅਤੇ ਇਕ ਦੋ ਹੋਰ ਸੂਬਿਆਂ ਤੋਂ ਇਲਾਵਾ ਦਿੱਲੀ, ਤੋਂ ਦੂਰ ਦੇ ਸੂਬਿਆਂ ਦੀ ਸ਼ਮੂਲੀਅਤ ਨਾ ਕਰਨ ਦੇ ਕੀ ਕਾਰਨ ਹੋ ਸਕਦੇ ਹਨ ? ਪਹਿਲਾ ਖ਼ਿਆਲ ਇਹ ਵੀ ਸੀ ਕਿ ਹੋ ਸਕਦੈ, ਟੀਵੀ ਚੈਨਲਾਂ ਦੁਆਰਾ ਫੈਲਾਏ ਜਾ ਰਹੇ ਭਰਮ ਕਾਰਨ ਵੀ, ਲੋਕ ਸ਼ਮੂਲੀਅਤ ਨਾ ਕਰ ਰਹੇ ਹੋਣ ਜਾਂ ਹੋ ਸਕਦੈ ਉਹ ਇਹਨਾਂ ਬਿਲਾਂ ਦੇ ਭਵਿੱਖੀ ਨਤੀਜਿਆਂ ਤੋਂ ਅਣਜਾਣ ਹੋਣ ।
ਸਥਾਪਨਾ: ਜੂਨ 2002
ਆਗੂ: ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਬਿੰਦੂ, ਪਰਮਜੀਤ ਕੌਰ ਪਿੱਠੋ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੋਟੜਾ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾਗੁਰੂ

ਅਪ੍ਰੈਲ 1989 ਵਿੱਚ ਭਾ. ਕਿ. ਯੂ. ਦੇ ਦੋ ਫਾੜ ਹੋਣ ਨਾਲ਼ ਦੋ ਧੜੇ ਬਣੇ। ਇੱਕ ਧੜਾ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਭਾ. ਕਿ. ਯੂ. ਲੱਖੋਵਾਲ ਬਣਿਆ। ਭਾ. ਕਿ. ਯੂ. ਟਕੈਤ ਨਾਲ਼ ਲੱਖੋਵਾਲ ਯੂਨੀਅਨ ਦੀ ਵਿਚਾਰਧਾਰਕ ਸਾਂਝ ਹੈ। ਦੇਸ਼ ਪੱਧਰ ਤੇ ਚੱਲ ਰਹੇ ਘੋਲਾਂ ਵਿੱਚ ਲੱਖੋਵਾਲ ਸ਼ਾਮਲ ਹੁੰਦੇ ਹਨ।
ਧਰਤੀ ਦੀ ਜਾਤ ਉੱਤਮ ਹੈ, ਤਾਹੀਓਂ ਤਾਂ ਇਸ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਸਾਰੀ ਸ੍ਰਿਸ਼ਟੀ ਨੂੰ ਬੁੱਕਲ ਦੇਣ ਵਾਲੀ ਇਸ ਮਾਂ ਦੇ ਅਸਲੀ ਪੁੱਤ ਤਾਂ ਕਿਰਸਾਨ ਹੀ ਹਨ ਜੋ ਇਸ ਦੇ ਕਣ ਕਣ ਨੂੰ ਨਿਹਾਰਦੇ, ਸਿੰਜਦੇ, ਅੰਨ ਪੈਦਾ ਕਰਦੇ ਹਨ ਅਤੇ ਧਰਤ ਤੇ ਪੈਦਾ ਹੋਏ ਹਰ ਜੀਅ ਦੇ ਢਿੱਡ ਦੀ ਭੁੱਖ ਬੁਝਾਉਂਦੇ ਹਨ।
ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਗਣਤੰਤਰ ਵਿਚਲੇ ਗਣ ਯਾਨੀ ਲੋਕ, ਤੰਤਰ ਦੀ ਰਾਜਧਾਨੀ ਵਿੱਚ ਆਪਣੀ ਹਿੱਸੇਦਾਰੀ ਦਾ ਮੁਜ਼ਾਹਰਾ ਕਰਦਿਆਂ ਸ਼ਾਂਤਮਈ ਪਰੇਡ ਕਰਨਾ ਚਾਹੁੰਦੇ ਹੋਣ ਅਤੇ ਤੰਤਰ ਉਹਨਾਂ ਨੂੰ ਇਹ ਕਹਿ ਮਨ੍ਹਾ ਕਰ ਰਿਹਾ ਹੋਵੇ ਕਿ ਉਸ ਨੂੰ ਇਹਨਾਂ ਲੋਕਾਂ ਤੋਂ ਖਤਰਾ ਹੈ।
ਕਿਰਤੀ ਕਿਸਾਨਾਂ ਨੂੰ ਅੰਦੋਲਨ ਵਿਚ ਬੈਠਿਆਂ ਪੰਜ ਮਹੀਨੇ ਹੋ ਗਏ ਹਨ। ਦਿੱਲੀ ਦੀਆਂ ਹੱਦਾਂ ਉਤੇ ਵਸੀਆਂ ਤੰਬੂਆਂ ਦੀਆਂ ਨਗਰੀਆਂ ਨੂੰ ਦੋ ਮਹੀਨੇ ਹੋ ਗਏ ਹਨ। ਸਿੰਘੂ, ਟੀਕਰੀ, ਸ਼ਾਹਜਹਾਂਪੁਰ ਖੇੜਾ, ਗ਼ਾਜ਼ੀਪੁਰ- ਜੋ ਕਿਸੇ ਸਮੇ ਦਿੱਲੀ ਦੀ ਦੇਹਲ਼ੀ ਤੇ ਵਸੇ ਕੁਝ ਪਿੰਡਾਂ ਦੇ ਨਾਮ ਸਨ – ਹੁਣ ਲੋਕ ਸੰਘਰਸ਼ ਅਤੇ ਸਾਂਝੀਵਾਲਤਾ ਦੀ ਸ਼ਬਦਾਵਲੀ ਦਾ ਅਹਿਮ ਹਿੱਸਾ ਬਣ ਗਏ ਹਨ।
ਵਿਸ਼ਾ – ਹਿਊਮਨ ਰਾਈਟਜ ਐਡ ਡਿਊਟੀਜ਼ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਧਰਨਾਕਾਰੀ ਕਿਸਾਨਾਂ ਦੀ ਭਾਰਤ ਸਰਕਾਰ ਵੱਲੋ ਕੀਤੀ ਦੁਰਦਸ਼ਾ ਬਾਰੇ ਖੁੱਲੀ ਚਿੱਠੀ ਹੈ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127