ਦੁੱਲੇ ਦੀ ਲੋਹੜੀ ਤੇ ਇਨਕਲਾਬੀ ਯਤਨ
ਸੰਨ 1954 ਵਿਚ ਭਾਜੀ ਗੁਰਸ਼ਰਨ ਸਿੰਘ ਨੇ ਭਾਖੜਾ ਨੰਗਲ ਵਿਚ ਆਪਣਾ ਪਹਿਲਾ ਡਰਾਮਾ, “ਲੋਹੜੀ ਦੀ ਹੜਤਾਲ਼” ਡੈਮ ਦੀ ਉਸਾਰੀ ਕਰਦੇ ਮਜ਼ਦੂਰਾਂ ਨਾਲ਼ ਰਲ਼ ਕੇ ਖੇਡਿਆ। ਭਾਜੀ ਗੁਰਸ਼ਰਨ, ਜਿਨ੍ਹਾਂ ਆਪਣੀ ਸਾਰੀ ਉਮਰ ਪੰਜਾਬ ਵਿਚ ਪਿੰਡੋ ਪਿੰਡ ਫਿਰ ਕੇ ਲੋਕ ਹਿਤ ਸਿਆਸਤ ਦੇ ਹੱਕਵਿਚ ਥੇਟਰ ਕੀਤਾ, ਉਸ ਵੇਲੇ ਡੈਮ ‘ਤੇ ਬਤੌਰ ਇੰਜੀਨੀਅਰ ਸਰਕਾਰੀ ਮੁਲਾਜ਼ਮ ਸਨ।