ਸੰਪਾਦਕੀ
ਪਾਰਲੀਮੈਂਟ ਵਿਚ ਖੇਤੀ ਕਾਨੂੰਨਾਂ ਤੇ ਬਹਿਸ ਹੋਈ ਤਾਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ। ਕਾਂਗਰਸ ਦੇ ਗ਼ੁਲਾਮ ਨਬੀ ਅਜ਼ਾਦ ਨੇ ਪਗੜੀ ਸੰਭਾਲ ਜੱਟਾ ਲਹਿਰ ਦਾ ਹਵਾਲਾ ਦੇ ਕੇ ਕਿਹਾ ਕਿ ਅੰਗਰੇਜ ਸਰਕਾਰ ਨੂੰ ਵੀ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ
ਪਾਰਲੀਮੈਂਟ ਵਿਚ ਖੇਤੀ ਕਾਨੂੰਨਾਂ ਤੇ ਬਹਿਸ ਹੋਈ ਤਾਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ। ਕਾਂਗਰਸ ਦੇ ਗ਼ੁਲਾਮ ਨਬੀ ਅਜ਼ਾਦ ਨੇ ਪਗੜੀ ਸੰਭਾਲ ਜੱਟਾ ਲਹਿਰ ਦਾ ਹਵਾਲਾ ਦੇ ਕੇ ਕਿਹਾ ਕਿ ਅੰਗਰੇਜ ਸਰਕਾਰ ਨੂੰ ਵੀ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ
ਸੁਪਰੀਮ ਕੋਰਟ ਨੇ ਇਕ ਪਾਸੇ ਤਾਂ ਕਿਸਾਨਾਂ ਦੀ ਜੱਦੋਜਹਿਦ ਨੂੰ ਹੱਕੀ ਕਰਾਰ ਦਿੱਤਾ ਅਤੇ ਕੇਂਦਰ ਸਰਕਾਰ ਨੂੰ ਮਾਮਲਾ ਨਜਿੱਠਣ ਵਿਚ ਨਾਕਾਮ ਹੋਣ ਦੀ ਨਿਖੇਧੀ ਕੀਤੀ। ਦੂਜੇ ਪਾਸੇ ਕਮੇਟੀ ਬਣਾ ਕੇ ਮਸਲਾ ਸੁਲਝਾਉਣ ਦੀ ਤਾਕੀਦ ਕੀਤੀ। ਕਿਸਾਨ ਆਗੂਆਂ ਨੇ ਇਸ ਕਮੇਟੀ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਇਸ ਵਿਚ ਸਾਰੇ ਮੈਂਬਰ ਸਰਕਾਰ ਪੱਖੀ ਹਨ।
26 ਜਨਵਰੀ ਦੀ ਗਣਤੰਤਰ ਦਿਵਸ ਕਿਸਾਨ ਪਰੇਡ ਸਰਕਾਰ ਦੀਆਂ ਕੋਝੀਆਂ ਚਾਲਾਂ ਦੇ ਹੱਥੇ ਚੜ੍ਹ ਗਈ ਅਤੇ ਉਮੀਦ ਤੋਂ ਉਲਟ ਮੋਰਚਾ ਢਹਿੰਦੀਆਂ ਕਲਾਂ ਵੱਲ ਤੁਰ ਪਿਆ ਸੀ। ਪਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਮੋਰਚੇ ਨੂੰ ਫਿਰ ਚੜ੍ਹਦੀਆਂ ਕਲਾਵਾਂ ਵਿਚ ਕਰ ਦਿੱਤਾ। ਹਰਿਆਣੇ ਅਤੇ ਯੂਪੀ ਦੇ ਕਿਸਾਨਾਂ ਦੀ ਵੱਡੇ ਪੱਧਰ ਦੀ ਸ਼ਮੂਲੀਅਤ ਨੇ ਮੋਰਚੇ ਦੀ ਸ਼ਕਲ ਅੱਗੇ ਨਾਲ਼ੋਂ ਵੀ ਵੱਧ ਦੇਸ਼ ਵਿਆਪੀ ਕਰ ਦਿੱਤੀ ਹੈ
ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਗਣਤੰਤਰ ਵਿਚਲੇ ਗਣ ਯਾਨੀ ਲੋਕ, ਤੰਤਰ ਦੀ ਰਾਜਧਾਨੀ ਵਿੱਚ ਆਪਣੀ ਹਿੱਸੇਦਾਰੀ ਦਾ ਮੁਜ਼ਾਹਰਾ ਕਰਦਿਆਂ ਸ਼ਾਂਤਮਈ ਪਰੇਡ ਕਰਨਾ ਚਾਹੁੰਦੇ ਹੋਣ ਅਤੇ ਤੰਤਰ ਉਹਨਾਂ ਨੂੰ ਇਹ ਕਹਿ ਮਨ੍ਹਾ ਕਰ ਰਿਹਾ ਹੋਵੇ ਕਿ ਉਸ ਨੂੰ ਇਹਨਾਂ ਲੋਕਾਂ ਤੋਂ ਖਤਰਾ ਹੈ।
ਸਰਕਾਰ ਦੇ ਨੁਮਾਇੰਦੇ ਹਰ ਵਾਰ ਦੀ ਮੀਟਿੰਗ ਵਿਚ ਖੇਤੀ ਕਾਨੂੰਨਾਂ ਦੇ ਨੁਕਤਿਆਂ ਜਾਂ ਐਮ. ਐੱਸ. ਪੀ. ਤੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਸਾਨ ਆਗੂ ਹਰ ਵਾਰ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਲੈ ਕੇ ਆਉਂਦੇ ਹਨ। ਇਸ ਵਾਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਖਤੀ ਨਾਲ਼ ਸਰਕਾਰੀ ਨੁਮਾਇੰਦਿਆਂ ਨੂੰ ਮੁੱਦੇ ਦੀ ਗੱਲ ਤੋਂ ਟਰਕਾਉਣ ਦੇ ਇਸ ਵਤੀਰੇ ਤੋਂ ਬਾਜ ਆਉਣ ਲਈ ਕਿਹਾ।
ਮਨੁੱਖੀ ਇਤਿਹਾਸ ਦੇ ਹਰ ਸੰਘਰਸ਼ ਵਿਚ ਨੌਜਵਾਨ ਅਹਿਮ ਹਿੱਸਾ ਰਹੇ ਹਨ। ਚੱਲ ਰਹੇ ਕਿਸਾਨ ਸੰਘਰਸ਼ ਦੀ ਖਾਸੀਅਤ ਹੈ ਕਿ ਇਸ ਵਿਚ ਨੌਜਵਾਨ ਮੁੰਡੇ ਕੁੜੀਆਂ ਦੀ ਭਰਵੀਂ ਹਿੱਸੇਦਾਰੀ ਹੈ। ਬੈਰੀਕੇਡ, ਜਲਤੋਪਾਂ, ਪੁਲਿਸ ਦੇ ਡੰਡਿਆਂ ਵਰਗੀ ਹਰ ਔਕੜ ਨੂੰ ਅੱਗੇ ਵੱਧ ਕੇ ਸਰ ਕਰਦਿਆਂ ਨੌਜਵਾਨ ਕਿਰਤੀਆਂ ਦੇ ਏਕੇ ਅਤੇ ਸਬਰ ਨੇ ਸਰਕਾਰ ਨੂੰ ਪਿੱਛੇ ਹਟ ਕੇ ਗੱਲ ਸੁਣਨ ਲਈ ਮਜ਼ਬੂਰ ਕਰ ਦਿੱਤਾ ਹੈ।

20 ਦਿਸੰਬਰ ਨੂੰ ਅਸੀਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੋਏ ਹਾਂ। ਅਜੋਕੇ ਦਿਨਾਂ ਵਿਚ ਗੁਰੂ ਸਾਹਿਬ ਦੇ ਪੂਰਨਿਆਂ ਤੇ ਚਲਦਿਆਂ ਕਿਸਾਨ ਮਜ਼ਦੂਰ ਵੀ ਹਠਧਰਮੀ ਸਰਕਾਰ ਵਿਰੁੱਧ ਖੜੇ ਹੋ ਕੇ ਹਿੰਦ ਦੀ ਚਾਦਰ ਬਣ ਕੇ ਦਿਖਾ ਰਹੇ ਹਨ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127