ਕਿਸਾਨੀ ਸੰਘਰਸ਼ ਤੋਂ ਜਨ ਅੰਦੋਲਨ ਤੱਕ ਦਾ ਸਫ਼ਰ
ਕੇਂਦਰ ਵਿੱਚ ਹਾਕਮ ਭਾਜਪਾ ਸਰਕਾਰ ਵੱਲੋਂ ਪਿਛਲੇ ਸਾਲ ਆਪਹੁਦਰੇ ਤਰੀਕੇ ਨਾਲ਼ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਜਨ ਅੰਦਲੋਨ ਦੇ ਵਿਰੋਧ ਦਾ ਤਾਕਤਵਰ ਇਜ਼ਹਾਰ ਬਣ ਗਿਆ ਹੈ। ਪੰਜਾਬ ਤੋਂ ਸ਼ੁਰੂ ਹੋਈ ਇਹ ਲਹਿਰ ਹੁਣ ਤਕਰੀਬਨ ਦੇਸ਼ ਦੇ ਸਾਰੇ ਖੇਤੀ ਪ੍ਰਧਾਨ ਸੂਬਿਆਂ ਵਿਚ ਲੋਕ ਰੋਹ ਦਾ ਰੂਪ ਲੈ ਚੁੱਕੀ ਹੈ।