ਲਿਖਤਾਂ

ਸੋਚਣ ਦੀ ਘੜੀ ਤੇ ਪੱਕਾ ਇਮਤਿਹਾਨ

ਕਿਸਾਨ ਅੰਦੋਲਨ ਅੰਦਰ ਪੰਜਾਬੀ ਮੀਡੀਏ ਦਾ ਰੋਲ ਬੜਾ ਸਲਾਹੁਣਯੋਗ ਰਿਹਾ ਹੈ। ਸਮਾਂ ਆਉਣ ‘ਤੇ ਅੰਦੋਲਨ ਦੇ ਇਤਿਹਾਸ ਅੰਦਰ ਮੀਡੀਏ ਦੇ ਮਹੱਤਵਪੂਨਣ ਰੋਲ ਨੂੰ ਵੀ ਪ੍ਰਭਾਸ਼ਿਤ ਕੀਤਾ ਜਾਵੇਗਾ। ਮੀਡੀਏ ਨੇ ਸਹੀ ਦਿਸ਼ਾ ਵੱਲ ਚਲਦਿਆਂ ਆਪਣੇ ਫਰਜ ਨੂੰ ਨਿਭਾ ਕੇ ਆਪਣੇ ਕੱਦ ਨੂੰ ਉੱਚਾ ਕੀਤਾ ਹੈ।

Read More »

ਸਿੰਘੂ ਤੋਂ ਸਿੰਗੂਰ ਤੱਕ ਦੀ ਯਾਤਰਾ

“ਬੰਗਾਲ ਦੇ ਬਹੁਤ ਸਾਰੇ ਕਿਸਾਨਾਂ ਨੂੰ ਇਨ੍ਹਾਂ ਕਨੂੰਨਾਂ ਬਾਰੇ ਜਾਣਕਾਰੀ ਨਹੀਂ ਹੈ। ਇਸਲਈ ਮੈਂ ਆਪਣੇ ਪਿੰਡੋਂ ਕੁਝ ਲੋਕਾਂ ਨੂੰ ਲੈ ਕੇ ਆਈ ਹਾਂ ਤਾਂਕਿ ਉਹ ਇੱਥੋਂ ਦੇ ਨੇਤਾਵਾਂ ਦੀਆਂ ਗੱਲਾਂ ਸੁਣਨ ਅਤੇ ਉਨ੍ਹਾਂ ਦੇ ਕਹੇ ਨੂੰ ਸਮਝਣ ਅਤੇ ਫਿਰ ਅੱਜ ਘਰੇ ਮੁੜਨ ਤੋਂ ਬਾਅਦ ਆਪਣੇ ਗੁਆਂਢੀਆਂ ਅਤੇ ਦੋਸਤਾਂ ਨੂੰ ਦੱਸਣ,” ਸੁਬ੍ਰਾਤਾ ਅਦਕ ਨੇ ਕਿਹਾ।

Read More »

ਕਿਰਤੀ ਜਮਾਤ ਦੇ ਏਕੇ ਦੀ ਲੋੜ

ਸਾਡਾ ਸਮਾਜ ਆਰਥਿਕ, ਸਮਾਜਿਕ ਤੇ ਰਾਜਨੀਤਕ ਪੱਖ ਤੋਂ ਕਈ ਵਰਗਾ ਵਿਚ ਵੰਡਿਆਂ ਹੋਇਆਂ ਹੈ। ਇੰਨਾਂ ਵਿਚ ਵੱਡਾ ਹਿੱਸਾ ਮਜ਼ਦੂਰ ਤੇ ਕਿਸਾਨ ਹਨ। ਛੋਟੇ ਕਿਸਾਨ ਤੇ ਮਜ਼ਦੂਰ ਵਿਚਕਾਰ ਇਸ ਪੱਖ ਤੋਂ ਸਮਾਨਤਾ ਹੈ ਕਿ ਦੋਨਾ ਦੀ ਕਮਾਈ ਉਨਾਂ ਦੁਆਰਾਂ ਰੋਜ਼ਮਰਾ ਦੀ ਕੀਤੀ ਜਾਂਦੀ ਕਿਰਤ ਸ਼ਕਤੀ ਤੇ ਨਿਰਭਰ ਹੈ।

Read More »

ਮੋਰਚਾਨਾਮਾ

ਹਾੜੀ ਦੀ ਵਾਢੀ ਦੇ ਨਾਲ਼ ਨਾਲ਼ ਸਰਕਾਰਾਂ ਦਾ ਵਿਰੋਧ ਜਾਰੀ ਹੈ। ਪੰਜਾਬ ਦੀਆਂ ਮੰਡੀਆਂ ਵਿਚ ਬਾਰਦਾਨੇ ਦੀ ਘਾਟ, ਬੇਮੌਸਮੇ ਮੀਂਹ ਨੇ ਕਿਰਤੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਬਾਰਦਾਨੇ ਦੀ ਥੁੜ ਦਾ ਪੱਲਾ ਸਰਕਾਰ ਨੇ ਆੜਤੀਆਂ ਵੱਲ ਝਾੜ ਦਿੱਤਾ। ਕਿਸਾਨਾਂ ਨੂੰ ਸਿੱਧੀ ਅਦਾਇਗੀ ਵਿਚ ਵੀ ਮੁਸ਼ਕਿਲਾਂ ਆ ਰਹੀਆਂ ਹਨ।

Read More »

ਕਿਸਾਨੀ ਮੋਰਚੇ ਦੀ ਮਨੁੱਖੀ ਕੀਮਤ

ਹਾਲ ਹੀ ਵਿੱਚ ਮੈਨੂੰ ਇੱਕ ਟੌਕ ‘ਚ “ਕਰੋਨੀਕਲਰ ਆਫ ਦਿ ਡਿਪਾਰਟਡ” (ਚੱਲ ਵਸਿਆਂ ਦੀ ਖੈਰ ਖਵਾਹ) ਕਿਹਾ ਗਿਆ। ਮੈਂ ਇੱਕ ਆਮ ਇਨਸਾਨ ਤੋਂ ਕਿਸਾਨ ਅੰਦੋਲਨ ਸ਼ਹੀਦ ਹੋਏ ਕਿਸਾਨਾਂ ਦੀ “ਕਰੋਨੀਕਲਰ” (ਨਾਮ ਦਰਜ ਕਰਨ ਵਾਲੀ) ਕਿਵੇਂ ਬਣ ਗਈ, ਮੈਨੂੰ ਨਹੀਂ ਪਤਾ।

Read More »

ਮੋਰਚੇ ਵਿਚ 26 ਜਨਵਰੀ ਤੋਂ ਬਾਅਦ ਦਾ ਦੌਰ

26 ਜਨਵਰੀ ਦੀਆਂ ਘਟਨਾਵਾਂ ਖਾਸ ਤੌਰ ਤੇ ਲਾਲ ਕਿਲੇ ਦੇ ਘਮਸਾਨ ਨੇ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੂੰ ਵਾਰ ਕਰਨ ਦਾ ਮੌਕਾ ਦਿੱਤਾ। ਕਿਸਾਨ ਅਤੇ ਉਹਨਾਂ ਦੇ ਹਮਾਇਤੀ 26-27 ਜਨਵਰੀ ਨੂੰ ਨਿੰਮੋਝੂਣੇ ਹੋਏ ਬੈਠੇ ਰਹੇ। ਕਿਸਾਨ ਆਗੂ ਦੋਸ਼ ਮੜ੍ਹਣ ਵਿਚ ਅਤੇ ਬਲੀ ਦਾ ਬੱਕਰੇ ਲੱਭਣ ਵਿਚ ਉਲਝੇ ਰਹੇ। 1 ਫਰਵਰੀ ਦਾ ਪਾਰਲੀਮੈਂਟ ਮਾਰਚ ਠੰਡੇ ਬਸਤੇ ਵਿਚ ਪੈ ਗਿਆ।

Read More »

ਕਰੋਨਾ ਖਿਲਾਫ਼ ਮੋਰਚਾ

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਥਾਨਾਂ ਤੇ ਸਵੱਛਤਾ ਅਤੇ ਸਫਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।  ਮਾਸਕ ਅਤੇ ਹੋਰ ਜ਼ਰੂਰੀ ਉਪਕਰਣ ਕਿਸਾਨਾਂ ਨੂੰ ਵੰਡੇ ਜਾਣਗੇ। ਪ੍ਰਸ਼ਾਸਨ ਨੇ ਧਰਨੇ ਦੇ ਆਸ ਪਾਸ ਟੀਕਾਕਰਨ ਕੇਂਦਰ ਸਥਾਪਤ ਕੀਤੇ ਹਨ ਜਿਥੇ ਕਿਸਾਨ ਜਾ ਕੇ ਟੀਕਾ ਲਗਵਾ ਸਕਦੇ ਹਨ। ਲੱਛਣਾਂ ਨੂੰ ਵੇਖਣ ਤੋਂ ਬਾਅਦ ਕਿਸਾਨ ਕੋਵਿਡ ਟੈਸਟ ਕਰਵਾ ਸਕਦੇ ਹਨ।  

Read More »

ਸਿੱਕੇ ਦੇ ਦਾਗ਼

ਆਪ ਵਿਸਾਖੀ ਸਾਖੀ ਹੋਈ

ਐਤਵਾਰ ਦੇ ਲੌਢੇ ਵੇਲੇ

ਜਦ ਹੰਕਾਰੇ ਹਾਕਮ ਨੇ ਸੀ

ਜਬਰ ਜ਼ੁਲਮ ਦੀ ਵਾਢੀ ਪਾਈ।

Read More »

ਟੀਕਰੀ ਮੋਰਚੇ ਦਾ ਵਿਸਾਖੀ ਖੇਡ ਮੇਲਾ

ਇਸ ਵਾਰੀ ਦੀ 13 ਅਪ੍ਰੈਲ ਮੇਰਾ ਧਿਆਨ ਓਸ ਜੱਲਿਆਂ ਵਾਲੇ ਬਾਗ਼ ਦੀ ਵਿਸਾਖੀ ਵੱਲ ਖਿੱਚ ਕੇ ਲੈ ਗਈ, ਜਿੱਥੇ ਹਜ਼ਾਰਾਂ ਦਾ ਇਕੱਠ ਇਨਕਲਾਬ ਦੀ ਅੱਗ ਦੀ ਗਵਾਹੀ ਭਰ ਰਿਹਾ ਸੀ, ਪਰ ਉਸ ਹਾਦਸੇ ਦੀ ਤੁਲਨਾ ਮੈਂ ਸਮੇਂ ਦੀ ਇਸ ਵਿਸਾਖੀ ਨਾਲ ਕਿਵੇਂ ਕਰ ਸਕਦਾਂ ? ਇਹ ਇਸ ਲਈ ਕਿਉਂਕਿ ਮੈਂ ਟੀਕਰੀ ਬਾਡਰ ਦੇ ਕਿਸਾਨ ਅੰਦੋਲਨ ਦੀ ਵਿਸਾਖੀ ਦੀ ਗੱਲ ਕਰ ਰਿਹਾਂ,

Read More »

ਪ੍ਰਾਈਵੇਟ ਸਕੂਲ ਅਤੇ ਕਿਸਾਨੀ

ਵਿਦਿਆ ਦਾ ਮਤਲਬ ਯੋਗਤਾ ਪ੍ਰਦਾਨ ਕਰਨਾ ਹੈ। ਜਿਸ ਤਰ੍ਹਾਂ ਮਨੁੱਖ ਜਨਮ ਤੋਂ ਬਾਅਦ ਘਰ ਤੋਂ ਬੋਲਣਾ ਤੇ ਆਪਣੇ ਆਂਢ ਗੁਆਂਢ ਤੋ ਕੁੱਝ ਹੋਰ ਸਮਾਜਿਕ ਰਿਸ਼ਤਿਆਂ ਨਾਤਿਆ ਬਾਰੇ ਸਿੱਖਦਾ ਹੈ, ਫਿਰ ਸਕੂਲ ਦਾਖਲ ਹੁੰਦਾ ਹੈ। ਇਸ ਤਰ੍ਹਾਂ ਉਹ ਰਸਮੀ ਵਿਦਿਆ ਲੈਣ ਦੇ ਯੋਗ ਹੋ ਜਾਂਦਾ ਹੈ।  ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ, ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਪੜ੍ਹਨ ਲਾਇਆ ਜਾਂਦਾ ਸੀ।

Read More »

ਬਾਬਾ ਸਾਹਿਬ ਨੂੰ ਅੱਜ ਦੀ ਰੌਸ਼ਨੀ ‘ਚ ਚੇਤੇ ਕਰਦਿਆਂ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮਦਿਹਾੜਾ ਭਾਰਤੀ ਖਿੱਤੇ ਤੋਂ ਲੈਕੇ ਸੰਸਾਰ ਪੱਧਰ ਤੇ ਮਨਾਉਣ ਲਈ ਜਿਸ ਤਰੀਕੇ ਨਾਲ਼ ਲੋਕ ਅੱਗੇ ਆ ਰਹੇ ਨੇ, ਉਹ ਬਾਬਾ ਸਾਹਿਬ ਦੇ ਖ਼ਾਸੇ ਦੇ ਪਸਾਰੇ ਦਾ ਸਬੂਤ ਹੈ। ਇਸ ਗੱਲ ਦੀ ਛਾਂ ਹੇਠ ਉਹਨਾਂ ਲੋਕਾਂ ਦਾ ਵੱਡਾ ਯੋਗਦਾਨ ਹੈ ਜਿਹਨਾਂ  ਨੂੰ ਸਦੀਆਂ ਤੋਂ ਹੀ ਇਹ ਫ਼ਰਮਾਨ ਦਿੱਤਾ ਜਾਂਦਾ ਰਿਹਾ

Read More »

ਵਿਸਾਖੀ-੧੬੯੯

ਸਬਰ ਤੇ ਸ਼ੁਕਰ ਦੀ ਦੇਗ ਵਰਤੀ

ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ

ਦਇਆ ਦੇ ਰਸਤੇ ਚੱਲ ਧਰਮ ਆਇਆ

ਮਨ ਅਡੋਲ ਕਰ ਮੋਹਕਮ ਅਖਵਾਇਆ

ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ

Read More »
pa_INPanjabi