ਲਿਖਤਾਂ

ਸਮੂਹਿਕ ਚੇਤਨਤਾ ਅਤੇ ਸੰਘਰਸ਼

ਆਗੂਆਂ ਦੇ ਵਿਚਾਰਕ ਮਤਭੇਦ ਤਾਂ ਰਹਿਣਗੇ ਹੀ ਉਹ ਕਦੇ ਵੀ ਇਕਸਾਰ ਨਹੀਂ ਹੁੰਦੇ। ਸਾਰੇ ਲੋਕ ਆਗੂਆਂ ਦੇ ਮੂੰਹ ਵੱਲ ਦੇਖ ਰਹੇ ਨੇ, ਕਿਉਂਕਿ ਗੱਲ ਕਰਨ ਤਾਂ ਇਹਨਾਂ ਨੇ ਹੀ ਜਾਣਾ ਹੈ। ਆਗੂਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ। ਪਰ ਜਿਹੜੀ ਗੱਲ ਵੱਲ ਤੁਸੀਂ ਉਹਨਾਂ ਦਾ ਧਿਆਨ ਦਵਾਉਣਾ ਚਾਹੁੰਦੇ ਹੋ ਉਹ ਗੱਲ ਉਹਨਾਂ ਤੱਕ ਪਹੁੰਚਾਉਣੀ ਵੀ ਜਰੂਰੀ ਹੁੰਦੀ ਹੈ। 

Read More »

ਨੌਜਵਾਨਾਂ ਦੇ ਫਰਜ਼

ਸ਼ਹੀਦ ਭਗਤ ਸਿੰਘ ਨੇ ਜਿਸ ਬਦਲਵੇਂ ਸਮਾਜ ਦਾ ਸੁਪਨਾ ਵੇਖਿਆ ਸੀ, ਉਸਦੀ ਪ੍ਰਾਪਤੀ ਲਈ ਇਕ ਪ੍ਰੋਗਰਾਮ ਵੀ ਉਲੀਕਿਆ ਸੀ। ਉਹਨਾ ਦਾ ਮੰਨਣਾ ਸੀ ਕੀ ਹਰੇਕ ਆਜ਼ਾਦੀ ਦੇ ਸੇਵਕ ਨੂੰ ਇਹ ਉਦੇਸ਼ ਪਤਾ ਹੋਣੇ ਜਰੂਰੀ ਹਨ।  ਮੌਜੂਦਾ ਹਕੂਮਤ ਖਿਲਾਫ਼ ਦੂਜੀ ਜੰਗ-ਏ-ਆਜ਼ਾਦੀ ਦੇ ਉਦੇਸ਼ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਕੁਝ ਇਸ ਪ੍ਰਕਾਰ ਹੋ ਸਕਦੀ ਹੈ: 

Read More »

ਕਿਵੇਂ ਖੁੱਲੇ ਦਿੱਲੀ ਦੇ ਰਾਹ

25 ਦੀ ਸਵੇਰ ਨੂੰ, ਮੈਂ ਦੇਖਿਆ ਕਿ ਗੁਰਦੁਵਾਰੇ ਵਿੱਚ ਹੋਕਾ ਦਿੱਤਾ ਕਿ ਆਜੋ ਜੀਹਨੇ ਧਰਨੇ ’ਤੇ ਜਾਣਾ, ਮੁੰਡੇ ਮੋਟਰ-ਸਾਇਕਲਾਂ ’ਤੇ ਜਾ ਰਹੇ, ਮੈਨੂੰ ਕਿਸੇ ਨੇ ਕਿਹਾ ਹੀ ਨਹੀਂ। ਮੈਂ ਦੇਖਿਆ ਕਿ ਪਤੰਦਰ ਕਹਿ ਹੀ ਨਹੀਂ ਰਹੇ। ਅਸਲ ’ਚ ਮੈਂ 4-5 ਦਿਨਾਂ ਤੋਂ ਪਿੰਡ ਵਿੱਚ ਨਹੀਂ ਸੀ, ਉਨ੍ਹਾਂ ਨੂੰ ਲੱਗਿਆ ਹੋਣਾ ਕਿ ਘਰ ਨਹੀਂ ਹੋਣਾ ਪਰ ਮੈਂ ਰਾਤ ਤਕਰੀਬਨ ਡੇਢ ਕੁ ਵਜੇ ਘਰ ਆ ਗਿਆ ਸੀ।

Read More »

ਦਿੱਲੀ ਮੋਰਚੇ ਦਾ ਹਿੱਸਾ ਬਣਦਿਆਂ

ਇਕ ਪੱਤਰਕਾਰ ਨੇ ਬਜ਼ੁਰਗ ਮਾਈ ਨੂੰ ਸਵਾਲ ਕੀਤਾ, “ਬੀਬੀ, ਠੰਡ ਬਹੁਤ ਹੈ , ਗੋਡੇ ਨੀ ਦੁਖਦੇ ?  ਤਾਂ ਬੀਬੀ ਦਾ ਜਵਾਬ ਸੀ, “ਜੇ ਗੁਰੂ ਅਰਜਨ ਦੇਵ ਪਾਤਸ਼ਾਹ ਹੱਕਾਂ ਖਾਤਰ ਤੱਤੀ ਤਵੀ ਤੇ ਬਹਿ ਸਕਦੇ ਨੇ ਤਾਂ ਮੈਂ ਠੰਡ ‘ਚ ਕਿਉਂ ਨਹੀਂ ਬਹਿ ਸਕਦੀ ।  ਮੈਂ ਚੜ੍ਹਦੀ ਕਲਾ ‘ਚ ਹਾਂ” । ਦੂਸਰਾ ਮੰਜ਼ਰ ਜਿਸ ਨੇ ਮੈਨੂੰ ਬਹੁਤ ਖੁਸ਼ ਤੇ ਹੈਰਾਨ ਕੀਤਾ, ਪੰਜਾਬੀ ਤੇ ਹਰਿਆਣਵੀ ਮੁੰਡਿਆਂ ਦਾ ਵਤੀਰਾ ਸੀ ।

Read More »

ਨੌਜਵਾਨ ਗਾਇਕ, ਆਗੂ ਅਤੇ ਲੋਕ ਪੱਖੀ ਸਿਆਸਤ

ਕੰਵਰ ਗਰੇਵਾਲ, ਹਰਫ਼ ਚੀਮਾ ਤੇ ਕਨੂੰਪ੍ਰਿਆ 25 ਸਤੰਬਰ, 2020 ਦੀ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਘੋਲ ਵਿੱਚ ਆਪਣੀ ਜਗ੍ਹਾ ’ਤੇ ਕੁਝ ਕਰਨ ਅਤੇ ਘੋਲ ਵਿੱਚ ਆਪਣਾ ਸਹੀ ਯੋਗਦਾਨ ਲੱਭਣ ਦੇ ਯਤਨ ਕਰ ਰਹੇ ਸਨ। ਇੱਕ ਫੋਨ ਕਾਲ ਨਾਲ਼ ਇਹ ਤਿੰਨ ਜਣੇ ਸਤੰਬਰ ਦੇ ਅੰਤਲੇ ਦਿਨਾਂ ’ਚ ਇਕੱਠੇ ਹੋਏ ਤੇ ਸਾਂਝੀਆਂ ਮੀਟਿੰਗਾਂ ਕਰਨ ਲੱਗੇ।

Read More »

ਜਦੋਂ ਸ਼ਿਕਾਰ ਖੇਡਣ ਦੀ ਜ਼ਿਦ ਦੇ ਖ਼ਿਲਾਫ ਹੋਇਆ ਅੰਦੋਲਨ

ਘਟਨਾ 1947 ਦੀ ਹੈ। ਲਾਰਡ ਵੈਵੇਲ ਹਿੰਦੋਸਤਾਨ ਦੇ ਵਾਇਸਰਾਏ ਸਨ। ਰਾਜਪੂਤਾਨੇ (ਅੱਜ ਰਾਜਸਥਾਨ) ਵਿੱਚ ਅੰਗਰੇਜ਼ਾਂ ਦਾ ਸਿੱਧਾ ਰਾਜ ਨਹੀਂ ਸੀ ਸਗੋਂ ਉਹਨਾਂ ਰਾਜਪੂਤ ਰਾਜਿਆਂ ਦਾ ਰਾਜ ਸੀ ਜਿੰਨਾ ਨੇ ਅੰਗਰੇਜ਼ਾਂ ਦੀ ਅਧੀਨਤਾ ਕਬੂਲ ਲਈ ਸੀ। ਰਿਆਸਤੀ ਰਾਜ ਵਿੱਚ ਕਿਸਾਨਾਂ ਦਾ ਭਿਆਨਕ ਸ਼ੋਸ਼ਣ ਹੁੰਦਾ ਸੀ।

Read More »

ਧਰਤ ਸੁਹਾਣੀ ‘ਤੇ ਹਲ਼ ਵਾਹਿਆ, ਖੂਹਾਂ ਸ਼ੁਕਰ ਮਨਾਇਆ

ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਤੋਂ ਇਸ ਯੁੱਧ ਦੇ ਪਿੜ ਚ ਆਈਆਂ ਬੀਬੀਆਂ ਦਾ ਜੱਥਾ ਰੋਟੀ ਖਾਣ ਤੋਂ ਬਾਅਦ ਤੇਲਗੂ ਭਾਸ਼ਾ ਚ ਕਿਸਾਨਾਂ ਦੇ ਰੋਹ ਦਾ ਇਕ ਜਬਰਦਸਤ ਸੁਰ ਛੇੜ ਚੁੱਕਾ ਹੈ। ਭਾਸ਼ਾਈ ਤੌਰ ਤੇ ਕੋਹਾਂ ਦੂਰ ਦੇ ਸਾਡੇ ਲੋਕ ਇਸ ਗੀਤ ਨੂੰ ਧਰਤ ਗੀਤ ਜਾਣ, ਨਾਲ ਰਲਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਵਾਰੀ ਸਾਡੀ ਹੈ, ਅਸੀਂ’ ਤੁਰਿਆ ਤੁਰਿਆ ਜਾ ਫ਼ਰੀਦਾ’ ਗਾ ਚੁੱਕੇ ਹਾਂ।

Read More »

ਸੋਚਦਾ ਪੰਜਾਬ

ਕਦੇ-ਕਦੇ ਇਉਂ ਲੱਗਦੈ ਕਿ ਸਾਰੀ ਦੁਨੀਆ ਦਾ ਜ਼ੋਰ ਦੇਸ ਪੰਜਾਬ ਨੂੰ ਸਾਜਣ ਤੇ ਹੀ ਲੱਗਿਆ ਰਿਹਾ; ਬਲਕਿ ‘ਹੁਣ’ ਵੀ ਲੱਗਿਆ ਹੋਇਆ । ਜਿਵੇਂ ਸਾਰਾ ਜੱਗ ਆਪਣੇ ਕੰਮ-ਕਾਜ ਭੁਲਾ ਕੇ ਪੰਜਾਬ ਨੂੰ ਹੀ ਘੜ-ਤਰਾਸ਼ ਰਿਹੈ । ‘ਪੰਜਾਬ’ ਸ਼ਬਦ ਜਿਵੇਂ ‘ਸ਼ਹਾਦਤ’ ਦਾ ਸਮਾਨਅਰਥੀ ਹੀ ਬਣ ਗਿਆ ।

Read More »

ਦੁੱਲੇ ਅਤੇ ਲੋਹੜੀ ਦੀ ਕਹਾਣੀ

ਦੁੱਲੇ ਦਾ ਪਿਓ ਕੈਦ ਹੋ ਗਿਆ। ਕਾਲ ਦਾ ਵੇਲਾ, ਹਰ ਪਾਸੇ ਭੁੱਖ-ਦੁੱਖ। ਦੁੱਲਾ ਬਾਲ ਸੀ, ਆਪਣੀ ਮਾਂ ਨਾਲ ਪਿਓ ਦੀ ਮੁਲਾਕਾਤ ਲਈ ਲਾਹੌਰ ਆਇਆ। ਮਾਂ ਦੇ ਸਿਰ ਉੱਤੇ ਰੋਟੀਆਂ ਦੀ ਚੰਗੇਰ, ਜੀਹਦੀ ਉਂਗਲੀ ਦੁੱਲਾ ਫੜੀ ਫਿਰੇ। ਚੁਗ਼ੱਤਾ ਸ਼ਾਹੀ ਦੀ ਸਖ਼ਤੀ, ਬਾਗ਼ੀ ਕੈਦੀ ਨਾਲ ਮੁਲਾਕਾਤ ਮੁਹਾਲ ਹੋਈ। ਰੁਲਦਿਆਂ ਫਿਰਦਿਆਂ ਅਛੂਤਾਂ ਦੀ ਲਾਵਾਰਸ ਧੀ ਦੁੱਲੇ ਦੀ ਭੈਣ ਬਣ ਗਈ… ਅਛੂਤ ਗੱਲ ਸੁਣਾਉਂਦੇ ਰੋ ਪੈਂਦੇ

Read More »

ਸੰਪਾਦਕੀ

ਸਰਕਾਰ ਦੇ ਨੁਮਾਇੰਦੇ ਹਰ ਵਾਰ ਦੀ ਮੀਟਿੰਗ ਵਿਚ ਖੇਤੀ ਕਾਨੂੰਨਾਂ ਦੇ ਨੁਕਤਿਆਂ ਜਾਂ ਐਮ. ਐੱਸ. ਪੀ. ਤੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਸਾਨ ਆਗੂ ਹਰ ਵਾਰ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਲੈ ਕੇ ਆਉਂਦੇ ਹਨ। ਇਸ ਵਾਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਖਤੀ ਨਾਲ਼ ਸਰਕਾਰੀ ਨੁਮਾਇੰਦਿਆਂ ਨੂੰ ਮੁੱਦੇ ਦੀ ਗੱਲ ਤੋਂ ਟਰਕਾਉਣ ਦੇ ਇਸ ਵਤੀਰੇ ਤੋਂ ਬਾਜ ਆਉਣ ਲਈ ਕਿਹਾ।

Read More »

ਨੌਜਵਾਨਾਂ ਦਾ ਯੋਗਦਾਨ

ਮਨੁੱਖੀ ਇਤਿਹਾਸ ਦੇ ਹਰ ਸੰਘਰਸ਼ ਵਿਚ ਨੌਜਵਾਨ ਅਹਿਮ ਹਿੱਸਾ ਰਹੇ ਹਨ। ਚੱਲ ਰਹੇ ਕਿਸਾਨ ਸੰਘਰਸ਼ ਦੀ ਖਾਸੀਅਤ ਹੈ ਕਿ ਇਸ ਵਿਚ ਨੌਜਵਾਨ ਮੁੰਡੇ ਕੁੜੀਆਂ ਦੀ ਭਰਵੀਂ ਹਿੱਸੇਦਾਰੀ ਹੈ। ਬੈਰੀਕੇਡ, ਜਲਤੋਪਾਂ, ਪੁਲਿਸ ਦੇ ਡੰਡਿਆਂ ਵਰਗੀ ਹਰ ਔਕੜ ਨੂੰ ਅੱਗੇ ਵੱਧ ਕੇ ਸਰ ਕਰਦਿਆਂ ਨੌਜਵਾਨ ਕਿਰਤੀਆਂ ਦੇ ਏਕੇ ਅਤੇ ਸਬਰ ਨੇ ਸਰਕਾਰ ਨੂੰ ਪਿੱਛੇ ਹਟ ਕੇ ਗੱਲ ਸੁਣਨ ਲਈ ਮਜ਼ਬੂਰ ਕਰ ਦਿੱਤਾ ਹੈ।

Read More »

महत्वपूर्ण निर्णय

किसानों ने केंद्र सरकार को दिया अल्टिमेटम, यदि उनकी माँगें ना पूरी हुईं तो 26 जनवरी को गणतंत्र दिवस पर किसान लायेंगे दिल्ली में ट्रैक्टर।

यदि 4 जनवरी को सरकार से वार्ता असफल हुई, तो 6 जनवरी को किसान

Read More »
pa_INPanjabi