ਪੰਜਾਬੀਅਤ, ਸਿੱਖੀ ਸਰੂਪ ਦਾ ਮਾਣ

ਪੰਜਾਬੀਅਤ, ਸਿੱਖੀ ਸਰੂਪ ਦਾ ਮਾਣ

ਮੈਂ ਬੜੇ ਮਾਣ ਨਾਲ਼ ਕਹਿ ਸਕਦਾਂ ਕਿ ਸਿਰਫ਼ ਕਿਸਾਨ ਜਥੇਬੰਦੀਆਂ ਹੀ ਨਹੀਂ ਪੂਰੇ ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ,  ਲੋਕ ਜਥੇਬੰਦੀਆਂ, ਉਹ ਬਹੁਤ ਹੀ ਉਮੀਦ ਭਰੀਆਂ ਨਜ਼ਰਾਂ ਦੇ ਨਾਲ਼, ਇਸ ਤਰੀਕੇ ਨਾਲ ਦੇਖ ਰਹੀਆਂ ਸਨ ਜਿਵੇਂ ਉਹਨਾਂ ਨੂੰ ਪੰਜਾਬ ਤੇ ਵਿਸ਼ਵਾਸ ਹੋਵੇ। ਮੋਰਚੇ ਦੇ ਅੰਦਰ ਵੱਡੀ ਬਹੁਗਿਣਤੀ ਸਿੱਖ ਕਿਸਾਨ ਲੀਡਰਸ਼ਿਪ ਦੀ ਹੈ। ਜੇ ਇਹ ਸਾਡੀ ਲੀਡਰਸ਼ਿਪ ਦੇ ਵਿੱਚ ਕਾਇਮ ਰਹਿੰਦੇ ਹਨ ਤਾਂ ਅਸੀਂ ਦੇਸ਼ ਦੇ ਵਿੱਚ ਜ਼ਰੂਰ ਜਿੱਤ ਦੇ ਵੱਲ ਅੱਗੇ ਵਧਾਂਗੇ।

ਜਦੋਂ ਪਲਵਲ ਵਾਲਾ ਮੋਰਚਾ ਲੱਗਿਆ, ਤਾਂ ਮੋਰਚੇ ਦੀ ਲੰਗਰ ਦੀ ਜ਼ਿੰਮੇਵਾਰੀ ਗਵਾਲੀਅਰ ਦੇ ਸਿੰਘਾਂ ਨੇ ਸਾਂਭੀ। ਕਿੰਨੇ  ਸੈਂਕੜੇ ਕਿਲੋਮੀਟਰ ਦੂਰ ਤੋਂ। ਗਾਜ਼ੀਪੁਰ ਦੇਖ ਲਵੋ ਤੁਸੀਂ, ਟਿਕਰੀ ਦੇਖ ਲਓ, ਆਪਣਾ ਸਿੰਘੂ ਬਾਰਡਰ ਦੇਖ ਲਓ।  ਪੰਜਾਬੀ ਸਿੱਖਾਂ ਦੀ ਜੋ ਬਹੁਗਿਣਤੀ ਹੈ, ਇਨ੍ਹਾਂ ਮੋਰਚਿਆਂ ਦੇ ਵਿੱਚ ਹਰ ਜਗ੍ਹਾ ਦਿਖੇਗੀ। ਇਹ ਗੱਲ ਮੈਂ ਬਹੁਤ ਮਾਣ  ਅਤੇ ਦਾਅਵੇ ਨਾਲ਼ ਕਹਿ ਰਿਹਾਂ  ਕਿ ਪੰਜਾਬੀ ਹੋਣਾ, ਪੰਜਾਬੀਅਤ ਇੱਕ ਗਰਵ ਮਈ ਇਤਿਹਾਸ ਦੇ ਵਾਰਿਸ ਹੋਣਾ, ਇਹ ਮੈਨੂੰ ਆਪਣੇ ਆਪ ਨੂੰ, ਇਨ੍ਹਾਂ ਜਥੇਬੰਦੀਆਂ ਦੇ ਰਾਹੀਂ ਬਹੁਤ ਮਹਿਸੂਸ ਹੋਇਆ ਹੈ। ਕਿਉਂਕਿ ਅੱਜ ਭਾਵੇਂ ਬੰਗਾਲ ਤੋਂ ਫੋਨ ਆਵੇ, ਕਰਨਾਟਕਾ, ਤਾਮਿਲਨਾਡੂ, ਮਹਾਰਾਸ਼ਟਰ ਤੋਂ ਆਵੇ। ਉਹ ਮੰਗ ਕਰਦੇ ਨੇ ਕਿ  ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ  ਕਿ ਇੱਥੇ ਮਹਾਂਪੰਚਾਇਤ ਹੋਣੀ ਹੈ  ਉਹਦੇ ਵਿੱਚ ਆਪਣੇ ਵਿਚਾਰ ਰੱਖਣ ਲਈ ਆਗੂ ਭੇਜੋ।  ਪਰ ਉਹ ਨਾਲ਼ ਇਕ ਗੱਲ ਹੋਰ ਕਹਿੰਦੇ ਨੇ ਕਿ ਸਾਨੂੰ ਬਹੁਤ ਵਧੀਆ ਲੱਗੇਗਾ ਅਤੇ ਚੰਗਾ ਹੋਏਗਾ ਜੇ ਉਸ ਦੇ ਵਿੱਚ ਸਿੱਖੀ ਸਰੂਪ ਵਾਲੇ ਲੀਡਰ ਹੋਣ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਪੰਜਾਬੀਅਤ, ਸਿੱਖੀ ਸਰੂਪ ਦਾ ਮਾਣ ਸਨਮਾਨ ਹੈ, ਇਹ ਸਿਖਰਾਂ ਛੂਹ ਰਿਹਾ ਸੀ ਅਤੇ ਅੱਜ ਵੀ ਸਿਖਰਾਂ ਛੂਹ ਰਿਹਾ ਹੈ।

pa_INPanjabi

Discover more from Trolley Times

Subscribe now to keep reading and get access to the full archive.

Continue reading