Category: Edition 7

ਮੈਂ ਅਜੇ ਮਰਿਆ ਨਹੀਂ

ਮੈਂ ਵੀ ਮੋਰਚੇ ਦਾ ਇਕ ਛੋਟਾ ਜਿਹਾ ਹਿੱਸਾ ਬਣ ਕੇ 8 ਕੁ ਦਿਨਾਂ ਬਾਅਦ ਪਿੰਡ ਵਾਪਸ ਚਲਾ ਗਿਆ। ਪਰ ਸੱਚ ਪੁੱਛਿਓ ਮੇਰਾ ਮਨ ਹਰ ਵੇਲੇ ਮੋਰਚੇ ਵਿੱਚ ਹੀ ਹੈ। ਏਥੋਂ ਤੱਕ ਕਿ ਰਾਤ ਸਮੇਂ ਮੈਨੂੰ ਸੁਪਨੇ ਵੀ ਟਿਕਰੀ ਬਾਡਰ ਦੇ ਹੀ ਆਉਂਦੇ ਹਨ। ਮੈਂ ਸ਼ਹੀਦ ਭਗਤ ਸਿੰਘ ਜੀ ਦਾ ਵਿਚਾਰਕ ਹਾਂ। ਮੈਨੂੰ ਉਹਨਾਂ ਦੀ ਜੀਵਨੀ ਪੜ੍ਹਣਾ ਸੁਣਨਾ ਬੜਾ ਚੰਗਾ ਲਗਦਾ ਹੈ।

Read More »

ਦੁੱਲੇ ਦੀ ਲੋਹੜੀ ਤੇ ਇਨਕਲਾਬੀ ਯਤਨ

ਸੰਨ 1954 ਵਿਚ ਭਾਜੀ ਗੁਰਸ਼ਰਨ ਸਿੰਘ ਨੇ ਭਾਖੜਾ ਨੰਗਲ ਵਿਚ ਆਪਣਾ ਪਹਿਲਾ ਡਰਾਮਾ, “ਲੋਹੜੀ ਦੀ ਹੜਤਾਲ਼” ਡੈਮ ਦੀ ਉਸਾਰੀ ਕਰਦੇ ਮਜ਼ਦੂਰਾਂ ਨਾਲ਼ ਰਲ਼ ਕੇ ਖੇਡਿਆ। ਭਾਜੀ ਗੁਰਸ਼ਰਨ, ਜਿਨ੍ਹਾਂ ਆਪਣੀ ਸਾਰੀ ਉਮਰ ਪੰਜਾਬ ਵਿਚ ਪਿੰਡੋ ਪਿੰਡ ਫਿਰ ਕੇ ਲੋਕ ਹਿਤ ਸਿਆਸਤ ਦੇ ਹੱਕਵਿਚ ਥੇਟਰ ਕੀਤਾ, ਉਸ ਵੇਲੇ ਡੈਮ ‘ਤੇ ਬਤੌਰ ਇੰਜੀਨੀਅਰ ਸਰਕਾਰੀ ਮੁਲਾਜ਼ਮ ਸਨ।

Read More »

ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦਿਆਂ

ਜਦੋਂ ਅਸੀਂ ਕਿਸੇ ਕਾਨੂੰਨ ਨੂੰ ਵੇਖਦੇ ਹਾਂ, ਯਾਦ ਰੱਖੋ ਕਿ ਇਕ ਕਾਨੂੰਨ ਦਾ ਲਿਖਤੀ ਰੂਪ ਹੁੰਦਾ ਹੈ ਅਤੇ ਇਕ ਕਾਨੂੰਨ ਦੀ ਭਾਵੀ ਰੂਪ ਹੁੰਦਾ ਹੈ, ਅਤੇ ਫਿਰ ਉਹ ਸਮਾਂ ਹੁੰਦਾ ਹੈ ਜਦੋਂ ਇਹ ਕਾਨੂੰਨ ਬਣਾਇਆ ਗਿਆ। ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਨਾਮ ਦੀ ਅਤਿਕਥਨੀ ਇਹਨਾਂ ਪਿਛਲੀ ਖੋਟੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਅਸਲ ਮਾਇਨੇ ਵਿੱਚ ਕਿਸਾਨਾਂ, ਮਜ਼ਦੂਰਾਂ, ਖੇਤੀਬਾੜੀ ਨਾਲ਼ ਜੁੜੇ ਭਾਰਤ ਦੇ 50 ਫੀਸਦੀ ਤੋਂ ਵੱਧ ਲੋਕਾਂ ਲਈ ਫ਼ਾਇਦੇਮੰਦ ਹੋਣੇ ਚਾਹੀਦੇ ਹਨ।

Read More »

ਪੰਜਾਬ ਕਿਸਾਨ ਯੂਨੀਅਨ

ਪੰਜਾਬ ਕਿਸਾਨ ਯੂਨੀਅਨ ਦੀ ਸਥਾਪਨਾ 1 ਜੂਨ 2006 ਨੂੰ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਹੋਈ ਇੱਕ ਸੂਬਾ ਡੈਲੀਗੇਟ ਕਨਵੈਨਸ਼ਨ ਵੱਲੋਂ ਕੀਤੀ ਗਈ, ਜਿੱਥੇ ਰੁਲਦੂ ਸਿੰਘ ਮਾਨਸਾ ਨੂੰ ਪ੍ਰਧਾਨ ਅਤੇ ਪ੍ਰੀਤਮ ਸਿੰਘ ਗੋਲੇਵਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਹਾਲਾਂਕਿ ਰੁਲਦੂ ਸਿੰਘ ਨੇ ਸਾਲ 1978 ਤੋਂ ਹੀ ਕਿਸਾਨ ਅੰਦੋਲਨ ਵਿਚ ਸਰਗਰਮੀ ਨਾਲ਼ ਸ਼ਾਮਲ ਸਨ।

Read More »

ਕਲੇਜੇ ਤੀਰ ਵੇਖਣ ਨੂੰ

ਕਲੇਜੇ  ਤੀਰ  ਵੇਖਣ  ਨੂੰ   ਤੇ ਸਿਰ ‘ਤੇ  ਤਾਜ ਵੇਖਣ  ਨੂੰ

ਜ਼ਮਾਨਾ ਰੁਕ  ਗਿਆ  ਤੇਰਾ  ਉਹੀ  ਅੰਦਾਜ਼  ਵੇਖਣ  ਨੂੰ

ਜੇ  ਮੁੱਦਾ ਹੋਂਦ ਦਾ  ਹੋਇਆ  ਤਾਂ ਤੀਰਾਂ  ਵਾਂਗ  ਟੱਕਰਾਂਗੇ

ਅਸੀਂ  ਬੈਠੇ  ਨਹੀਂ ਹਾਂ  ਸਿਰ ‘ਤੇ  ਉੱਡਦੇ ਬਾਜ਼  ਵੇਖਣ ਨੂੰ

Read More »

ਨਗਰ ਵਸਾਉਣ ਦੀ ਰਵਾਇਤ

ਟੀਕਰੀ ਹੱਦ ਉੱਤੇ ਪੰਜ ਨਗਰਾਂ ਦੇ ਨਾਮ ਜੁਝਾਰੂਆਂ ਦੇ ਨਾਮ ਉੱਤੇ ਰੱਖੇ ਗਏ ਹਨ। ਜਿਨ੍ਹਾਂ ਵਿੱਚ ਬਾਬਾ ਬੰਦਾ ਬਹਾਦਰ, ਅਜੀਤ ਸਿੰਘ, ਗ਼ਦਰੀ ਗੁਲਾਬ ਕੌਰ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਨਾਮ ਸ਼ਾਮਲ ਹਨ। ਇਸ ਰਵਾਇਤ ਦਾ ਇਤਿਹਾਸ ਸੰਨ 1939 ਵਿੱਚ ਮੁਜਾਰਿਆਂ ਦੀ ਕਾਨਫਰੰਸ ਨਾਲ ਜੁੜਦਾ ਹੈ।

Read More »

ਕਿਸਾਨ ਸਵਰਾਜ ਯਾਤਰਾ ਤੋਂ ਆਸ਼ਾ ਤੱਕ ਦਾ ਸਫਰ

ਕਵਿਤਾ ਕੁਰੂਗੰਤੀ ਨੂੰ ਆਸ਼ਾ (ASHA – ਅਲਾਇੰਸ ਫਾਰ ਸਸਟੇਨੇਬਲ ਐਂਡ ਹੋਲਿਸਟਿਕ ਐਗਰੀਕਲਚਰ) ਦੀ ਸਥਾਪਨਾ ਦੀ ਜ਼ਰੂਰਤ ਕਿਸਾਨ ਸਵਰਾਜ ਯਾਤਰਾ ਤੋਂ ਬਾਅਦ ਮਹਿਸੂਸ ਹੋਈ। 2 ਅਕਤੂਬਰ, 2010 ਨੂੰ ਸ਼ੁਰੂ ਹੋਈ ਕਿਸਾਨ ਸਵਰਾਜ ਯਾਤਰਾ ਨੇ 71 ਦਿਨਾਂ ਵਿੱਚ 20 ਸੂਬਿਆਂ ‘ਚ 20,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ,

Read More »

ਕਰਤੀ ਧਰਤੀ

ਪੰਜਾਬ ਦੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਖਬਰਾਂ ਸਾਨੂੰ ਇਕ ਗੱਲ ਦਸਦੀਆਂ ਹਨ। ਕਿਸਾਨ ਔਰਤ ਜਦੋਂ ਖੇਤ ਅਤੇ ਫਸਲ ਦੇ ਬਾਰੇ ਗੱਲ ਕਰਦੀ ਹੈ ਤਾਂ ਆਖਦੀ ਹੈ, ਖੇਤ ਵੀ ਸਾਡੀ ਔਲਾਦ ਹੈ, ਜਿਵੇਂ ਮਾਂ ਔਲਾਦ ਦੀ ਪਰਵਰਿਸ਼ ਕਰਦੀ ਹੈ, ਓਵੇਂ ਹੀ ਅਸੀਂ ਖੇਤ ਦੀ ਪਰਵਰਿਸ਼ ਕਰਦੇ ਹਾਂ। ਕਿਸਾਨ ਮਰਦ ਜਦੋਂ ਖੇਤ ਦੇ ਬਾਰੇ ਗੱਲ ਕਰਦਾ ਹੈ ਤਾਂ ਜ਼ਮੀਨ ਨੂੰ ਅਕਸਰ ਮਾਂ ਸਮਾਨ ਵੇਖਦਾ ਹੈ।

Read More »

ਸੰਪਾਦਕੀ

ਸੁਪਰੀਮ ਕੋਰਟ ਨੇ ਇਕ ਪਾਸੇ ਤਾਂ ਕਿਸਾਨਾਂ ਦੀ ਜੱਦੋਜਹਿਦ ਨੂੰ ਹੱਕੀ ਕਰਾਰ ਦਿੱਤਾ ਅਤੇ ਕੇਂਦਰ ਸਰਕਾਰ ਨੂੰ ਮਾਮਲਾ ਨਜਿੱਠਣ ਵਿਚ ਨਾਕਾਮ ਹੋਣ ਦੀ ਨਿਖੇਧੀ ਕੀਤੀ। ਦੂਜੇ ਪਾਸੇ ਕਮੇਟੀ ਬਣਾ ਕੇ ਮਸਲਾ ਸੁਲਝਾਉਣ ਦੀ ਤਾਕੀਦ ਕੀਤੀ। ਕਿਸਾਨ ਆਗੂਆਂ ਨੇ ਇਸ ਕਮੇਟੀ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਇਸ ਵਿਚ ਸਾਰੇ ਮੈਂਬਰ ਸਰਕਾਰ ਪੱਖੀ ਹਨ।

Read More »

ਕਾਲੇ਼ ਕਾਨੂੰਨਾਂ ਅਤੇ ਰਵਾਇਤਾਂ ਖਿਲਾਫ਼ ਲੜਦੀਆਂ ਔਰਤਾਂ

ਕਿਸਾਨ ਜਥੇਬੰਦੀਆਂ ਦਾ ਲੰਬਾ ਚੌੜਾ ਇਤਿਹਾਸ ਹੋਣ ਦੇ ਬਾਵਜੂਦ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਦੇਸ਼-ਵਿਆਪੀ ਸੰਘਰਸ਼ ਦੇ ਦੌਰਾਨ, ਪਹਿਲੀ ਦਫ਼ਾ ਕਿਸਾਨ ਔਰਤਾਂ ਦੀ ਭਾਗੀਦਾਰੀ ਨੂੰ ਦੇਸ਼ ਦੇ ਮੀਡਿਆ ਨੇ ਉਹਨਾਂ ਦੀ ਬਣਦੀ ਥਾਂ ਦੇਣ ਵੱਲ ਕਦਮ ਪੱਟਿਆ ਹੈ।

Read More »
en_GBEnglish