ਸਾਂਝੀਵਾਲਾਂ ਦਾ ਗਣਤੰਤਰ
ਕਿਰਤੀ ਕਿਸਾਨਾਂ ਨੂੰ ਅੰਦੋਲਨ ਵਿਚ ਬੈਠਿਆਂ ਪੰਜ ਮਹੀਨੇ ਹੋ ਗਏ ਹਨ। ਦਿੱਲੀ ਦੀਆਂ ਹੱਦਾਂ ਉਤੇ ਵਸੀਆਂ ਤੰਬੂਆਂ ਦੀਆਂ ਨਗਰੀਆਂ ਨੂੰ ਦੋ ਮਹੀਨੇ ਹੋ ਗਏ ਹਨ। ਸਿੰਘੂ, ਟੀਕਰੀ, ਸ਼ਾਹਜਹਾਂਪੁਰ ਖੇੜਾ, ਗ਼ਾਜ਼ੀਪੁਰ- ਜੋ ਕਿਸੇ ਸਮੇ ਦਿੱਲੀ ਦੀ ਦੇਹਲ਼ੀ ਤੇ ਵਸੇ ਕੁਝ ਪਿੰਡਾਂ ਦੇ ਨਾਮ ਸਨ – ਹੁਣ ਲੋਕ ਸੰਘਰਸ਼ ਅਤੇ ਸਾਂਝੀਵਾਲਤਾ ਦੀ ਸ਼ਬਦਾਵਲੀ ਦਾ ਅਹਿਮ ਹਿੱਸਾ ਬਣ ਗਏ ਹਨ।
