
ਮੋਰਚਾਨਾਮਾ
ਕਿਸਾਨ ਮੋਰਚੇ ਨੂੰ ਦਿੱਲੀ ਪਹੁੰਚਿਆ ਸੱਤ ਮਹੀਨੇ ਹੋ ਚੱਲੇ ਹਨ। ਮੀਡੀਆ ਨੇ, ਸਰਕਾਰਾਂ ਨੇ ਭਾਵੇਂ ਇਸ ਨੂੰ ਅੱਖੋਂ ਪਰੋਖੇ ਕਰਨ ਦੀ ਲੱਖ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਦਾ ਰੋਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਿੱਖਾ ਅਤੇ ਦ੍ਰਿੜ੍ਹ ਹੋਇਆ ਹੈ। ਹਰਿਆਣੇ ਦੇ ਹਿਸਾਰ , ਟੋਹਾਣਾ ਅਤੇ ਕਈ ਹੋਰ ਥਾਵਾਂ ਤੋਂ ਪ੍ਰਤੱਖ ਹੈ