ਮੈਂ ਕਤਲੇ-ਆਮ ਵੇਖਿਆ ਹੈ
ਮੈਂ ਇਕ ਨਕਸ਼ੇ ਦਾ ਸ਼ਿਕਾਰ ਹੋਇਆ ਹਾਂ
ਮੈਂ ਸਪੱਸ਼ਟ ਸ਼ਬਦਾਂ ਦੀ ਇਬਾਰਤ ਹਾਂ
ਮੈਂ ਉੱਡਦੇ ਹੋਏ ਕੰਕਰ ਵੇਖੇ ਹਨ
ਤਰੇਲ ਦੀਆਂ ਬੂੰਦਾਂ ਨੂੰ
ਬੰਬਾਂ ਵਾਂਗ ਡਿੱਗਦੇ ਵੇਖਿਆ ਹੈ
ਉਹਨਾਂ ਨੇ ਜਦੋਂ
ਮੇਰੇ ਲਈ ਦਿਲ ਦੇ ਦਰਵਾਜ਼ੇ
ਬੰਦ ਕਰ ਦਿੱਤੇ
ਰੁਕਾਵਟਾਂ ਪੈਦਾ ਕਰ ਦਿੱਤੀਆਂ
ਤੇ ਕਰਫਿਊ ਲਾ ਦਿੱਤਾ
ਮੇਰੇ ਦਿਲ ਨੇ ਇਕ ਬੰਦ ਗਲੀ ਦਾ
ਰੂਪ ਧਾਰਨ ਕਰ ਲਿਆ
ਮੇਰੇ ਅੰਗ ਪੱਥਰ ਹੋ ਗਏ
ਤੇ ਗੁਲਾਬੀ ਫੁੱਲ ਉੱਗ ਪਏ
ਕੀ ਇੰਝ ਵੀ ਉੱਗਦੇ ਨੇ ਗੁਲਾਬੀ ਫੁੱਲ?
(ਅਨੁਵਾਦ: ਹਰਭਜਨ ਸਿੰਘ ਹੁੰਦਲ)