ਮਿੱਟੀ ਸੱਤਿਆਗ੍ਰਹਿ ਤਹਿਤ ਸ਼ੁਰੂ ਕੀਤੇ ਅੰਦੋਲਨ ਦੀ ਇੱਕ ਝਲਕ

ਮਿੱਟੀ ਸੱਤਿਆਗ੍ਰਹਿ ਤਹਿਤ ਸ਼ੁਰੂ ਕੀਤੇ ਅੰਦੋਲਨ ਦੀ ਇੱਕ ਝਲਕ

ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਵਿਰੋਧ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਅੰਦੋਲਨਾਂ ਨੂੰ ਹੋਰ ਉਤਸ਼ਾਹਤ ਅਤੇ ਤੇਜ਼ ਕਰਨ ਦੇ ਮਕਸਦ ਨਾਲ਼ ਵੱਖ-ਵੱਖ ਥਾਵਾਂ ਤੇ  ਮੇਧਾ ਪਾਟੇਕਰ, ਡਾ. ਸੁਨੀਲਮ, ਪ੍ਰਫੁਲਤ ਸੁਮਾਤਰਾ, ਫਿਰੋਜ਼ ਮਿਠੀਥੋਰਵਾਲਾ, ਗੁੱਡੀ ਐੱਸ ਐੱਲ ਅਤੇ ਹੋਰ ਆਗੂਆਂ ਦੀ ਅਗਵਾਈ ‘ਚ 12 ਮਾਰਚ ਤੋਂ 6 ਅਪ੍ਰੈਲ ਤੱਕ ਸ਼ੁਰੂ ਕੀਤੇ ਗਏ ‘ਮਿੱਟੀ ਸਤਿਆਗ੍ਰਹਿ’ ਅੰਦੋਲਨ ਤਹਿਤ ਹਿੰਦ-ਪਾਕਿ ਦੋਸਤੀ, ਆਪਸੀ ਪਿਆਰ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਨਾਮਵਰ ਸੰਸਥਾ ਫੋਕਲੋਰ ਰਿਸਰਚ ਅਕਾਦਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ, ਤਰਨਤਾਰਨ, ਕਿਰਤੀ ਕਿਸਾਨ ਜੂਨੀਅਨ, ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਦੇ ਅਜਨਾਲ਼ਾ ਸਥਿਤ ਪਹਿਲੀ ਜੰਗੇ ਆਜ਼ਾਦੀ ਦੇ 282 ਸ਼ਹੀਦਾ ਤੇ 1857 ਗ਼ਦਰ ਦੇ ਯਾਦਗਾਰ ਕਾਲਿਆਂ ਵਾਲਾ ਖੂਹ, ਅੰਮ੍ਰਿਤਸਰ ਦੇ ਗੁਰੂ ਕਾ ਖੂਹ, ਤਰਨਤਾਰਨ ਦੇ ਆਸਲ ਉਤਾੜ ਵਿੱਚ ਸਥਿਤ ਦੇਸ ‘ਚ 1971ਦੀ ਲੜ੍ਹਾਈ ਵਿੱਚ ਦੁਸ਼ਮਣਾਂ ਨੂੰ ਲੋਹੇ ਚਨੇ ਚਬਾਉਣ ਵਾਲੇ ਦੇਸ ਦੇ ਮਹਾਨ ਸ਼ਹੀਦ ਅਬਦੁਲ ਹਮੀਦ ਆਦਿ ਸ਼ਹੀਦਾ ਦੀਆਂ ਸਮਾਰਕ ਦੀ ਮਿੱਟੀ ਇਕੱਠੀ ਕਰ ਕੇ ਵੱਖ-ਵੱਖ ਥਾਵਾਂ ਤੇ ਮਾਰਚ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕਰ ਕੇ ਹਰੇਕ ਨਾਗਰਿਕ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ। ਇਸੇ ਤਹਿਤ 5 ਅਪ੍ਰੈਲ ਨੂੰ ਪਵਿੱਤਰ ਸ਼ਹਿਰ ਅੰਮਿ੍ਤਸਰ ਵਿੱਚ ਸਥਿਤ ਆਜ਼ਾਦੀ ਸੰਗਰਾਮ ਦੇ ਸਭ ਤੋਂ ਵੱਡੇ ਤੀਰਥ ਜਲ੍ਹਿਆਂ ਵਾਲਾ ਬਾਗ ਵਿਖੇ ਇਕ ਸੰਕੇਤਕ ਸਮਾਗਮ ਕੀਤਾ ਗਿਆ ਤੇ ਇਥੋਂ ਪਵਿੱਤਰ ਮਿੱਟੀ ਲਈ ਗਈ ਜੋ 6 ਅਪ੍ਰੈਲ ਨੂੰ ਕਿਸਾਨੀ ਅੰਦੋਲਨਾਂ ਚ ਸ਼ਹੀਦ ਹੋਏ ਕਿਸਾਨਾਂ ਦੀ ਬਣ ਰਹੀ ਸਾਂਝੀ ਯਾਦਗਾਰ ਲਈ ਬੜੇ ਸਤਿਕਾਰ ਸਹਿਤ ਅਕਾਦਮੀ ਦੇ ਮੈਂਬਰਾਂ ਅਤੇ ਵੱਖ- ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ  ਦਿੱਲੀ ਲਈ ਰਵਾਨਾ ਕੀਤੀ ਗਈ।

en_GBEnglish