ਟੀਕਰੀ ਮੋਰਚੇ ਦਾ ਵਿਸਾਖੀ ਖੇਡ ਮੇਲਾ

ਟੀਕਰੀ ਮੋਰਚੇ ਦਾ ਵਿਸਾਖੀ ਖੇਡ ਮੇਲਾ

ਇਸ ਵਾਰੀ ਦੀ 13 ਅਪ੍ਰੈਲ ਮੇਰਾ ਧਿਆਨ ਓਸ ਜੱਲਿਆਂ ਵਾਲੇ ਬਾਗ਼ ਦੀ ਵਿਸਾਖੀ ਵੱਲ ਖਿੱਚ ਕੇ ਲੈ ਗਈ, ਜਿੱਥੇ ਹਜ਼ਾਰਾਂ ਦਾ ਇਕੱਠ ਇਨਕਲਾਬ ਦੀ ਅੱਗ ਦੀ ਗਵਾਹੀ ਭਰ ਰਿਹਾ ਸੀ, ਪਰ ਉਸ ਹਾਦਸੇ ਦੀ ਤੁਲਨਾ ਮੈਂ ਸਮੇਂ ਦੀ ਇਸ ਵਿਸਾਖੀ ਨਾਲ ਕਿਵੇਂ ਕਰ ਸਕਦਾਂ ? ਇਹ ਇਸ ਲਈ ਕਿਉਂਕਿ ਮੈਂ ਟੀਕਰੀ ਬਾਡਰ ਦੇ ਕਿਸਾਨ ਅੰਦੋਲਨ ਦੀ ਵਿਸਾਖੀ ਦੀ ਗੱਲ ਕਰ ਰਿਹਾਂ, ਜਿੱਥੇ ਲੋਕਾਈ ਦੀ ਤਾਕਤ ਅਤੇ ਲੋਟੂ ਹਾਕਮ ਦੀ ਟੱਕਰ ਵਿਚ, ਇਹ ਮੋਰਚੇਤੇ ਕਿਸਾਨਾਂ ਦੇ ਸਭ ਤੋਂ ਅਹਿਮ ਤਿਉਹਾਰ ਦਾ ਜਸ਼ਨ ਮਨਾਇਆ ਗਿਆ। 

ਵਿਸਾਖੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਇਕ ਓਪਨ ਕਾਲ ਦਿੱਤੀ ਕਿ ਇਸ ਵਾਰੀ ਵਿਸਾਖੀ ਦਾ ਤਿਉਹਾਰ ਕਿਸਾਨ ਆਕੇ ਦਿੱਲੀ ਮੋਰਚੇ ਮਨਾਉਣਤੇ ਜਿਸ ਦੇ ਆਯੋਜਨ ਦਾ ਜਿੰਮਾ ਡਾ. ਸਵੈਮਾਣ ਸਿੰਘ ਦੀ ਟੀਮ ਨੇ ਆਪਣੇ ਮੋਢਿਆਂ ਤੇ ਲਿਆ ਅਤੇ ਬੜੀ ਹੀ ਬਾਖੂਬੀ ਨਾਲ਼ ਪੂਰਾ ਵੀ ਕੀਤਾ। ਇਸ ਮੌਕੇ ਤੇ ਸਾਰੀਆਂ ਮੌਜੂਦਾ ਜੱਥੇਬੰਦੀਆਂ ਦੇ ਆਗੂਆਂ ਤੇ ਨੁਮਾਇੰਦਿਆਂ ਦੀ ਵੀ ਸ਼ਮੂਲੀਅਤ ਸੀ।

ਇਸ ਸਾਰੇ ਸਮਾਗਮ ਸੰਬੰਧੀ ਮੈਂ ਜਦ ਡਾ. ਸਵੈਮਾਣ ਨੂੰ ਮਿਲਣਪਿੰਡ ਕੈਲੀਫੋਰਨੀਆਗਿਆ ਤਾਂ ਉਹਨਾਂ ਦੱਸਿਆ ਕਿਇਸ ਪੂਰੇ ਪ੍ਰੋਗਰਾਮ ਬਾਰੇ ਮੇਰੇ ਕੋਲ ਵੀ ਕੋਈ ਸ਼ਬਦ ਨਹੀਂ ਹਨ, ਬੱਸ ਇਹ ਕਹਿ ਸਕਦਾ ਕਿ ਇਹ ਇਤਿਹਾਸ ਹੈ ਜੋ ਮੈਂ ਅੱਜ ਜੀ ਲਿਆ ਹੈ, ਇਸ ਦਾ ਸਿਹਰਾ ਮੇਰੇ ਨਾਲ਼ ਕੰਮ ਕਰਦੇ150 ਦੇ ਕਰੀਬ ਵਲੰਟੀਅਰ, ਹਰਿਆਣੇ ਭਾਈਆਂ ਵੱਲੋਂ ਦਲਾਲ ਖਾਪ, ਅਹਿਲਾਵਤ ਖਾਪ, ਕਈ ਨਾਮੀ ਕਾਮਨਵੈਲਥ ਅਥਲੀਟ, ਚਡੂਨੀ ਗਰੁਪ ਦੇ ਮੈਂਬਰਾਂ ਦੇ ਸਿਰ ਬੱਝਦਾ ਹੈ ਜਿੰਨਾ ਦੇ ਸਹਿਯੋਗ ਨਾਲ਼ ਇਹ ਕਾਰਜ ਸਿਰੇ ਪਹੁੰਚਿਆ।

ਅਸੀਂ ਸਪੀਕਰ ਲੈ 3-4 ਦਿਨ ਮੇਲੇ ਅਤੇ ਖੇਡਾਂ ਸੰਬੰਧੀ ਅਨਾਊਂਸਮੈਂਟਾਂ ਕਰਵਾਈਆਂ ਕਿ ਲੋਕਾਂ ਨੂੰ ਹੋਰ ਉਤਸ਼ਾਹਿਤ ਕਰ ਸਕੀਏ, ਹਰ ਰੋਜ਼ ਸਾਡੇ ਵਲੰਟੀਅਰ ਵੀਰ ਆਪਣੇ ਟਰੈਕਟਰ ਲੈ ਕੇ ਗਰਾਊਂਡ ਨੂੰ ਵਾਹਿਆ ਕਰਦੇ ਸਨ ਕਿ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਾ ਆਵੇ , ਖੇਡਾਂ ਦੀ ਚੋਣ ਵੀ ਇੱਕ ਅਹਿਮ ਫੈਸਲਾ ਸੀ। ਅਸੀਂ ਪਹਿਲਾਂ ਆਪਣੇ ਗੁਰੂ ਸਾਹਿਬਾਨਾਂ ਦੁਆਰਾ ਦੱਸੀਆਂ ਖੇਡਾਂ ਵਿਚਾਰੀਆਂ ਤਾਂ ਮੱਲ ਯੁੱਧ ਨੂੰ ਮੇਲੇ ਦੀ ਮੁੱਖ ਖੇਡ ਵਜੋਂ ਚੁਣਿਆ ਗਿਆ, ਜਿਸ ਵਿੱਚ ਵਾਕਿਆ ਹੀ ਕਮਾਲ ਦੀ ਕੁਸ਼ਤੀ ਦੇਖਣ ਨੂੰ ਮਿਲ਼ੀ।

ਅਸੀਂ ਕੁੜੀਆਂ ਮੁੰਡਿਆਂ ਦੋਹਾਂ ਦੀ ਕੁਸ਼ਤੀ ਦਾ ਇੰਤਜ਼ਾਮ ਕੀਤਾ ਅਤੇ ਕਈ ਨਾਮੀ ਮੱਲਾਂ ਦੀ ਕੁਸ਼ਤੀ ਵੀ ਭਿੜਾਈ ਜਿਸ ਵਿੱਚ ਸਭ ਤੋਂ ਟੀਸੀ ਦੀ ਕੁਸ਼ਤੀ  ਭਲਵਾਨ ਪ੍ਰਿਤਪਾਲ ਫਗਵਾੜਾ ਅਤੇ ਅਰਜਣ ਗੁੱਜਰ ਦੇ ਵਿਚਕਾਰ ਰਹੀ ਜਿਸ ਵਿੱਚ ਜੇਤੂ ਨੂੰ 1ਲੱਖ ਰੁਪਈਏ ਅਤੇ ਹਾਰਨ ਵਾਲੇ ਅਰਜਣ ਗੁੱਜਰ ਨੂੰ ਪੰਜਾਹ ਹਜ਼ਾਰ ਦਾ ਇਨਾਮ ਦਿੱਤਾ ਗਿਆ ਅਤੇ ਦੋਨਾਂ ਹੀ ਮੱਲਾਂ ਦੇ ਪਿੰਡ ਵਾਲਿਆਂ ਨੂੰ ਮੋਰਚੇਤੇ ਇੱਕ ਇੱਕ ਘਰ ਬਣਵਾਉਣ ਦਾ ਵਾਧਾ ਵੀ ਕੀਤਾ ਗਿਆ।

ਅਸੀਂ ਹੋਰ ਖੇਡਾਂ ਦਾ ਪ੍ਰਬੰਧ ਵੀ ਕਰਵਾਇਆ ਜਿਵੇਂ ਕਿ ਵਾਲੀਬਾਲ, ਕ੍ਰਿਕਟਰੱਸਾ ਖਿੱਚੀ, ਕਬੱਡੀ ਜਿਸ ਵਿੱਚ ਪੰਜਾਬ ਅਤੇ ਹਰਿਆਣੇ ਦੇ ਵੱਖ ਵੱਖ ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਜਿਸ ਵਿੱਚ ਜੇਤੂ ਟੀਮਾਂ ਨੂੰ ਨਕਦ ਰਾਸ਼ੀ, ਮੈਡਲ ਅਤੇ ਟਰਾਫੀਆਂ ਵੀ ਦਿੱਤੀਆਂ ਗਈਆਂ। ਘਰ ਵੀ ਬਣਵਾਉਣ ਲਈ ਸਟੀਲ ਜਾਂ ਬਾਂਸ ਦੀ ਆਪਸ਼ਨ ਦਿੱਤੀ ਗਈ ਜਿਸ ਨਾਲ਼ ਕਿ ਉਹਨਾ ਦੇ ਰਹਿਣ ਸਹਿਣ ਵਿੱਚ ਕੁਝ ਸਹੂਲਤ ਹੋ ਸਕੇ।

ਰੇਸ ਟ੍ਰੈਕ ਵੀ ਬਣਾਇਆ ਗਿਆ ਸੀ ਜਿੱਥੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਵੀ ਇਕ ਵੱਖਰੀ ਕੈਟਾਗਰੀ ਦੀ ਦੌੜ ਵੀ ਕਰਵਾਈ ਗਈ ਸੀ, ਉਹ ਮੇਰੇ ਲਈ ਜੋਸ਼ ਭਰਿਆ ਅਤੇ ਸਾਡੇ ਬਜ਼ੁਰਗਾ ਦੇ ਚਿਹਰੇ ਤੇ ਖੁਸ਼ੀ ਦੇਖਣ ਦਾ ਭਾਵੁਕ ਦ੍ਰਿਸ਼ ਸੀ। ਕਈ ਲੋਕ ਗੀਤਕਾਰਾਂ ਦੇ ਅਖਾੜੇ ਵੀ ਕਰਵਾਏ ਗਏ ਜਿਸ ਵਿੱਚ ਜਿਸ ਰੰਗਲੇ ਸਰਦਾਰ ਤੇ ਹਰਜੀਤ ਹਰਮਨ ਵਰਗੇ ਨਾਮੀ ਗੀਤਕਾਰ ਵੀ ਸ਼ਾਮਲ ਸਨ। ਹਰ ਖਿਡਾਰੀ ਨੂੰ ਸਮੇਂ ਸਮੇਂ ਤੇ ਵੱਖ ਵੱਖ ਰੀਫ੍ਰੈਸ਼ਮੈਂਟਾਂ ਵੀ ਦਿੱਤੀਆਂ ਗਈਆਂ ਅਤੇ ਪਹੁੰਚੇ ਦਰਸ਼ਕਾਂ ਲਈ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਵਿੱਚੇ ਸ਼ੌਰਟ ਬਰੇਕਾਂ ਨਿਹੰਗ ਸਿੰਘਾਂ ਵੱਲੋਂ ਘੋੜੇ ਵੀ ਦੌੜਾਏ ਗਏ, ਕਈਆਂ ਨੇ ਆਪਣੇ ਕਲਾਬਾਜ਼ੀ ਦੇ ਹੁਨਰ ਵੀ ਦਿਖਾਏ। 

ਇਸ ਮਹੌਲ ਵਿੱਚ ਹੀ ਪੰਜਾਬ ਹਰਿਆਣੇ ਅਤੇ ਕਿਸਾਨਾਂ ਦੀ ਅਸਲ ਵਿਰਾਸਤ ਦਾ ਅਹਿਸਾਸ ਹੋਇਆ ਕਿ ਕਿਵੇਂ ਇਕ ਜੰਗ ਦੇ ਮਹੌਲ ਆਪਣਾ ਸਭ ਦਾਅ ਤੇ ਲਾਕੇ ਵੀ ਇਹ ਲੋਕ ਹੱਸਣਾ ਨਹੀਂ ਭੁੱਲੇ ਤੇ ਸਾਡੀ ਵੀ ਇਹੀ ਕੋਸ਼ਿਸ਼ ਰਹੀ ਕਿ ਇੰਨਾਂ ਦੀ ਉਸ ਮੁਸਕੁਰਾਹਟ ਨੂੰ ਹੋਰ ਕਾਇਮ ਕੀਤਾ ਜਾ ਸਕੇ।

en_GBEnglish