ਰਾਜਸਥਾਨ ਦੀ ਫੇਰੀ

ਰਾਜਸਥਾਨ ਦੀ ਫੇਰੀ

ਸੁਰਮੀਤ ਮਾਵੀ

ਇੰਟਰਨੈਟ ਕਾਹਦਾ ਬੰਦ ਹੋਇਆ, ਮੇਰੇ ਵਰਗੇ ਕਈਆਂ ਲਈ ਦੁਨੀਆ ਖੜ੍ਹ ਗਈ ਤੇ ਮਨ ਮੱਛੀ ਵਾਂਗ ਤੜਫਦਾ ਸੀ ਫ਼ੇਰ ਇੱਕ ਦਿਨ ਗੰਗਾਨਗਰ ਰਾਜਸਥਾਨ ਵਾਲਾ ਅਨੁਰਾਗ ਲਾਈਬ੍ਰੇਰੀ ਆਇਆ ਤੇ ਕਹਿੰਦਾ, “ਬਾਈ ਪਿੰਡ ਜਾਨਾਂ, ਓਥੇ ਜਾਕੇ ਪਿੰਡੋਂ ਪਿੰਡ ਲੋਕਾਂ ਨੂੰ ਜਗਾਵਾਂਗੇ ਮੈਨੂੰ ਖਿਆਲ ਆਇਆ ਕਿ ਮੇਰੇ ਵੀ ਰਾਜਸਥਾਨ ਥਾਓਂ ਥਾਈਂ ਬੜੇ ਸੱਜਣ ਬੇਲੀ ਨੇ ਜੋ ਸਿਆਸੀ ਸਮਾਜੀ ਘੋਲਾਂ ਹਮੇਸ਼ਾ ਸਰਗਰਮ ਰਹਿੰਦੇ ਨੇ। ਮੈਂ ਤਿੰਨ ਚਾਰ ਫੋਨ ਕੀਤੇ ਤੇ ਪੁੱਛਿਆ, “ਜੇ ਮੈਂ ਆਵਾਂ ਤਾਂ ਪਿੰਡੋਂ ਪਿੰਡ ਬੰਦੇ ਕੱਠੇ ਕਰਵਾ ਦਿਓਗੇ?” ਆਂਹਦੇ, “ਬਾਈ ਗੱਲ ਬਣ ਜੂ, ਲੋੜ ਵੀ ਹੈ। ਸੱਚ ਦੱਸਾਂ ਮੈਂ ਹੁੱਬ ਕੇ ਹਾਂ ਕੀਤੀ ਕਿਉਂਕਿ ਰਾਜਸਥਾਨ ਮੈਨੂੰ ਪਸੰਦ ਬੜਾ ਤੇ ਓਥੋਂ ਦੇ ਸੰਘਰਸ਼ਾਂ ਦੇ ਇਤਿਹਾਸ ਮੇਰੀ ਵਾਹਵਾ ਦਿਲਚਸਪੀ ਵੀ ਹੈ। ਮੇਰਾ ਉਹੀ ਘੁਮੰਤਰੂ ਪਿੱਠੂ ਬੈਗ, ਇੱਕ ਕਿਤਾਬ, ਦੋ ਕੱਪੜੇ ਤੇ ਤੌਲੀਆ ਬੁਰਸ਼ ਲੈਕੇ ਮੈਂ ਬਹਿ ਗਿਆ ਅਨੁਰਾਗ ਦੀ ਗੱਡੀ।

ਲਾਲਪੁਰਾ ਅੱਡੇ ਤੇ ਮੁੰਡਿਆਂ ਨੇ ਮੈਨੂ ਲਾਹਿਆ ਤੇ ਮੈਂ ਬੱਸ ਬਹਿਕੇ ਗੰਗਾਨਗਰ ਗਿਆ ਅਤੁਲ ਬਿਸ਼ਨੋਈ ਕੋਲ। 490 ਕਿਲੋਮੀਟਰ ਦਾ ਸਫ਼ਰ ਕਰਕੇ ਗਏ ਨੂੰ ਢਾਬੇ ਤੇ ਰੋਟੀ ਖਵਾਈ ਤੇ ਮੈਨੂੰ ਕਹਿੰਦਾ, “ਪਹਿਲਾਂ ਕਚਹਿਰੀ ਚੱਲਦੇ ਆਂ, ਵਕੀਲਾਂ ਤੋਂ ਟਾਈਮ ਲਿਆ ਹੋਇਆ ਐ। ਪਰ ਵਕੀਲਾਂ ਕੋਲ ਜਾਕੇ ਥਕਾਵਟ ਕਿਤੇ ਦੀ ਕਿਤੇ ਗਈ। ਫ਼ੇਰ ਗੰਗਾਨਗਰ ਦੇ ਬਜ਼ਾਰ ਘੁੰਮਦੇ ਆਕੇ ਨਵਜੋਤ ਸੇਖੋਂ ਹੋਰਾਂ ਦੇ ਚੁਬਾਰੇ ਚੰਗੀ ਨੀਂਦ ਕੱਢੀ।ਨਵਜੋਤ ਬੀ ਐਸ ਸੀ ਐਗਰੀਕਲਚਰ ਵਿੱਚ ਦਾਖਲੇ ਲਈ ਐਂਟਰੈਂਸ ਦੀ ਤਿਆਰੀ ਕਰਾਉਂਦਾ ਹੈ। ਅਗਲੀ ਸਵੇਰ ਆਪਣੇ ਸੈਂਟਰ ਲੈ ਗਿਆ, ਓਥੇ ਨੌਜਵਾਨ ਮੁੰਡੇ ਕੁੜੀਆਂ ਨਾਲ ਕਿਸਾਨ ਅੰਦੋਲਨ ਦੀਆਂ ਮੰਗਾਂ ਬਾਰੇ ਸੈਸ਼ਨ ਲਿਆ। ਐਨੇ ਨੂੰ ਖਾਲਸਾ ਕਾਲਜ ਜਾਣ ਦਾ ਟਾਈਮ ਹੋ ਗਿਆ। ਫ਼ੇਰ ਖਾਲਸਾ ਕਾਲਜ ਵਾਲੇ ਮੁੰਡੇ ਮੰਡੀ ਲਈ ਗਏ ਜਿੱਥੇ ਬਾਈ ਗੁਰਲਾਲ ਹੋਰਾਂ ਦੀ ਆਤ ਤੇ ਮਜ਼ਦੂਰ ਆਗੂਆਂ ਨਾਲ ਚਾਹ ਉਤੇ ਚਰਚਾ ਕੀਤੀ। ਅਗਲੇ ਦਿਨ ਪਿੰਡੋਂ ਪਿੰਡੀ ਸਭਾਵਾਂ ਦਾ ਦੌਰ ਸ਼ੁਰੂ ਹੋ ਗਿਆ। ਦਿਨ ਚੜ੍ਹਦੇ ਦਾ ਲੱਗਦਾ ਸੀ, ਲਹਿੰਦੇ ਦਾ ਪਤਾ ਨਹੀਂ ਸੀ ਲੱਗਦਾ। ਰਾਜਸਥਾਨ ਵਾਲੇ ਬਾਈਆਂ ਦੀ ਜਗਾਈ ਅਲਖ ਦਾ ਨਜ਼ਾਰਾ ਗੰਗਾਨਗਰ ਦੇ ਹਨੂੰਮਾਨਗੜ੍ਹ ਰੋਡ ਬਾਈਪਾਸ ਤੇ ਦੇਖਿਆ। ਉਸ ਦਿਨ ਮੇਰੇ ਪੁੱਤ ਮਿਹਰਬਾਨ ਨੇ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਰੋਡ ਤੇ ਆਪਣੀ ਕਿਸਾਨੀ ਝੰਡਾ ਚੁੱਕਕੇ ਖੜੇ ਦੀਆਂ ਆਪਣੀਆਂ ਫੋਟੋਆਂ ਮੈਨੂੰ ਭੇਜੀਆਂ। ਮੈਨੂੰ ਐਦਾਂ ਲੱਗਿਆ ਜਿਵੇਂ ਮੈਂ ਜਿਉਂਦੇ ਜੀ ਹੀ ਫ਼ੇਰ ਜੰਮ ਪਿਆ ਹੋਵਾਂ ਤੇ ਹੁਣ ਮੈਂ ਇੱਕ ਨਹੀਂ ਦੋ ਆਂ। ਰਾਜਸਥਾਨ ਵਾਲੇ ਬਾਈਆਂ ਦੇ ਕਮਾਲ ਦੇ ਕੰਮ ਦਾ ਨਸ਼ਿਆਇਆ ਮੈਂ ਰਾਉਤਸਰ, ਭਾਦਰਾ, ਪਰਲੀਕਾ ਵਰਗੇ ਪੰਜਾਬੀ ਜਿਮੀਦਰ ਪੱਟੀ ਤੋਂ ਦੂਜੇ ਪਾਸੇ ਨਿਕਲ ਗਿਆ ਤੇ ਪਿੰਡਾਂ ਵਾਲਿਆਂ ਨਾਲ ਭੈਰ ਬਨ੍ਹਕੇ ਬਹਿਕੇ ਸਭਾ ਕਰਨ ਦੇ ਪੁਰਾਣੇ ਪਰੰਪਰਾਗਤ ਢੰਗ ਨਾਲ ਬਿਲਾਂ ਤੇ ਚਰਚਾ ਕੀਤੀ। ਮੇਰੀ ਬੋਲੀ ਪੰਜਾਬੀ ਤੇ ਉਹਨਾਂ ਦੀ ਰਾਜਸਥਾਨੀ ਪਰ ਲੱਗਿਆ ਨਹੀਂ ਕਿ ਅਸੀਂ ਵੱਖ ਵੱਖ ਬੋਲੀ ਬੋਲਦੇ ਆਂ। ਜਿਵੇਂ ਉੱਡਦੇ ਮਨ ਨਾਲ ਗਿਆ ਸੀ, ਉਵੇਂ ਹੀ ਉੱਡਦਾ ਚਡੂਨੀ ਸਾਹਬ ਦੀ ਹਨੂੰਮਾਨਗੜ੍ਹ ਮਹਾਂਪੰਚਾਇਤ ਤੇ ਨਾਅਰਿਆਂ ਦੇ ਜ਼ੋਰ ਤੇ ਮੰਡੀ ਦੇ ਸ਼ੈਡ ਦੀ ਕੰਬਣੀ ਤੇ ਅਸਮਾਨ ਹਿੱਲਦਾ ਦੇਖਿਆ। ਰਾਤ ਗੰਗਾਨਗਰ ਗੁਰਲਾਲ ਬੁੱਟਰ ਹੋਰਾਂ ਦੇ ਛੜਾਮਹਿਲ ਸਾਉਣ ਗਏ ਪੁੱਛਿਆ, “ਦਿੱਲੀ ਵਾਲੀ ਗੱਡੀ ਸੀਟ ਮਿਲ ਜੂ?” ਗੁਰਲਾਲ ਆਂਹਦਾ, “ਐਥੋਂ ਤਾਂ ਤੀਹ ਕੁ ਸਵਾਰੀਆਂ ਚੜਨਗੀਆਂ, ਬਠਿੰਡੇ ਤੱਕ ਜਾਂਦੀ ਪੂਰੀ ਭਰ ਜੂ।ਪਰ ਅਗਲੀ ਸਵੇਰ ਅੱਧੀ ਗੱਡੀ ਗੰਗਾਨਗਰੋਂ ਭਰਕੇ ਚੱਲੀ ਤੇ ਕੱਲ੍ਹ ਵਾਲੇ ਚਡੂਨੀ ਸਾਹਬ ਦੇ ਕੱਲ੍ਹ ਲਵਾਏ ਨਾਅਰੇ ਫ਼ੇਰ ਕੰਨਾਂ ਗੂੰਜਣ ਲੱਗੇ।

ਰਾਜਸਥਾਨ ਦੀ ਉਹ ਫੇਰੀ ਜ਼ਿੰਦਗੀ ਭਰ ਨਹੀਂ ਭੁੱਲਣੀ ਤੇ ਨਾ ਹੀ ਗੱਡੀ ਮਿਲੇ ਇੱਕ ਨੌਜਵਾਨ ਦੀ ਮੈਨੂੰ ਕਹਿ ਇੱਕ ਗੱਲ ਭੁੱਲਣੀ ਐ। ਆਂਹਦਾ, “ਬਾਈ ਆਹ ਜਿਹੜੇ ਸਾਨੂੰ ਅੱਤਵਾਦੀ ਆਖਦੇ , ਇਹ ਦੱਸ ਦੇਣ ਕਿ ਇਹਨਾਂ ਦਾ ਕਿਹੜਾ ਰਿਸ਼ਤੇਦਾਰ ਫੌਜ ਗਿਆ ਤੇ ਮੈਂ ਦੱਸ ਦਿੱਨਾਂ ਕਿ ਮੇਰੇ ਆਵਦੇ ਭਰਾ ਸਣੇ ਮੇਰੇ ਪਿੰਡਾਂ ਪੱਚੀ ਮੁੰਡੇ ਫ਼ੌਜ ਨੇ। ਕਹਿਣ ਤਾਂ ਸਣੇ ਕੱਲੇ ਕੱਲੇ ਦੇ ਅਧਾਰ ਕਾਰਡ ਸਾਰਿਆਂ ਦੀ ਲਿਸਟ ਦੇ ਦਿਆਂ। ਗੱਡੀ ਬਹਾਦਰਗੜ੍ਹ ਸਟੇਸ਼ਨ ਉਤੇ ਰੁਕੀ ਤਾਂ ਕਿਸਾਨਾਂ ਦਾ ਸਮੁੰਦਰ ਬਾਹਰ ਨਿਕਲਿਆ। ਜਿਹਨਾਂ ਨੂੰ ਸਰਕਾਰਮੁੱਠੀ ਭਰ ਕਿਸਾਨ ਕਹਿੰਦੀ ਹੈ। ਜੀ ਕੀਤਾ ਕਿ ਸਟੇਸ਼ਨ ਦੇ ਬੋਰਡ ਦੇ ਨਾਲ ਇੱਕ ਫੋਟੋ ਖਿੱਚਾਂ ਤੇ ਸਭ ਨੂੰ ਪੁੱਛੇ ਕਿ ਇਹਦਾ ਨਾਮਕਿਸਾਨ ਸਟੇਸ਼ਨ ਬਹਾਦਰਗੜ੍ਹ ਨਹੀਂ ਹੋਣਾ ਚਾਹੀਦਾ?

 

en_GBEnglish