ਯੁੱਧਿਆਜੀਵੀ ਤੋਂ ਅੰਦੋਲਨਜੀਵੀ ਤੱਕ: ਪਾਣਿਨੀ ਅਤੇ ਮੋਦੀ

ਯੁੱਧਿਆਜੀਵੀ ਤੋਂ ਅੰਦੋਲਨਜੀਵੀ ਤੱਕ: ਪਾਣਿਨੀ ਅਤੇ ਮੋਦੀ

ਜਤਿੰਦਰ ਮੌਹਰ

ਛੇਂਵੀ ਸਦੀ ਈਸਾ ਪੂਰਵ ਵਿੱਚ ਸੰਸਕ੍ਰਿਤ ਦੇ ਵਿਦਵਾਨ ਪਾਣਿਨੀ ਨੇ ਪੰਜਾਬ ਦੇ ਕੁਝ ਕਬੀਲਿਆਂ ਦੀ ਸਾਂਝੀ ਜਥੇਬੰਦੀ ਨੂੰਯੁੱਧਿਆਜੀਵੀ ਸੰਘਕਿਹਾ ਸੀ। ਪੰਜਾਬ (ਸਿੰਧ ਤੋਂ ਜਮਨਾ ਤੱਕ ਦੇ ਖਿੱਤੇ) ਵਿੱਚ ਖੁਦਮੁਖਤਿਆਰ ਕਬੀਲਿਆਂ ਦੀ ਲੰਬੀ ਰਵਾਇਤ ਰਹੀ ਹੈ। ਜਿਨ੍ਹਾਂ ਦਾ ਸਿਧਾਂਤ ਜਮਹੂਰੀਅਤ ਅਤੇ ਬਰਾਬਰੀ ਉੱਤੇ ਟਿਕਿਆ ਹੋਇਆ ਸੀ। ਵਪਾਰੀਆਂ, ਕਾਰੀਗਰਾਂ ਅਤੇ ਹੋਰ ਕਿੱਤਿਆਂ ਦੇ ਲੋਕਾਂ ਦੇ ਆਜ਼ਾਦ ਸੰਘ ਹੁੰਦੇ ਸਨ। ਪੰਜਾਬ ਦੇ ਖੁਦਮੁਖਤਿਆਰ ਕਬੀਲੇ ਅਤੇ ਸੰਘ ਵਿਦੇਸ਼ੀ ਧਾੜਵੀਆਂ ਅਤੇ ਕੇਂਦਰੀ ਸਾਮਰਾਜਾਂ ਦੀ ਲੁੱਟ ਦੇ ਖ਼ਿਲਾਫ਼ ਜੂਝਦੇ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਜਥੇਬੰਦ ਕਰਨ ਵਾਲਿਆਂ ਨੂੰਅੰਦੋਲਨਜੀਵੀਕਿਹਾ ਹੈ। ਮੌਜੂਦਾਅੰਦੋਲਨਜੀਵੀਵੀ ਦੇਸੀਵਿਦੇਸ਼ੀ ਲੁਟੇਰਿਆਂ ਦੇ ਖ਼ਿਲਾਫ਼ ਡਟੇ ਹੋਏ ਹਨ। ਲੋਕਾਂ ਨੇ ਆਪਣਾ ਕਿਰਦਾਰ ਕਾਇਮ ਰੱਖਿਆ ਹੈ।

 

ਆਰੀ ਆਰੀ ਆਰੀ

ਵਿੱਚ ਜਗਰਾਵਾਂ ਦੇ

ਹੋਈ ਹੱਕ ਦੀ ਰੌਸ਼ਨੀ ਭਾਰੀ

ਅੱਥਰੇ ਸਾਨ੍ਹਾਂ ਨੇ

ਧਾੜ ਖੇਤਾਂਤੇ ਮਾਰੀ

ਚੋਬਰਾਂ ਨੇ ਲੱਕ ਬੰਨ੍ਹ ਲੇ

ਕਰਦੇ ਲੋਕ ਤਿਆਰੀ

ਰੋਕਿਆਂ ਨਾ ਹੁਣ ਰੁਕਦੇ

ਜਦੋਂ ਜਿੰਦ ਨੂੰ ਮਾਮਲੇ ਭਾਰੀ

ਧਨੇਰ ਤੋਂ ਮਨਜੀਤ ਚੜ੍ਹਿਆ

ਜੀਹਤੇ ਚੱਲਗੇ ਮੁਕੱਦਮੇ ਚਾਲੀ

ਦੇਖ ਆਉਂਦਾ ਡੱਲੇਆਲੀਆ

ਵਾਂਗ ਨਦੀਆਂ ਦੇ ਵਗਦੀ ਦਾੜ੍ਹੀ

ਹੱਥ ਹਿੱਲੇ ਰਾਜੇਆਲ ਦਾ

ਸੱਤਾ ਫਿਰਦੀ ਦਲੀਲੋਂ ਹਾਰੀ

ਰੁਲਦੂ ਮਾਨਸੇ ਦਾ

ਡਾਂਗ ਰੱਖਦਾ ਕੋਕਿਆਂ ਵਾਲੀ

ਢੁੱਡੀਕਿਆਂ ਦੇ ਨਿਰਭੈ ਨੇ

ਲਾਈ ਉਮਰ ਘੋਲਾਂ ਵਿੱਚ ਸਾਰੀ

ਬਾਈ ਉਗਰਾਹਾਂ ਨੇ

ਕਥਾ ਲੁੱਟ ਦੀ ਸੁਣਾ ਤੀ ਸਾਰੀ

ਲੋਟੂਆਂ ਦਾ ਰਾਹ ਮੱਲਿਆ

ਜਦ ਪਿੜ ਵਿੱਚ ਆਗੀ ਨਾਰੀ

ਦੁਨੀਆਂਤੇ ਗੱਲ ਚੱਲਦੀ

ਕੱਠ ਜੁੜਿਆ ਜਗਤ ਤੋਂ ਭਾਰੀ

ਕਾਮਿਆਂ ਦੀ ਸੱਥ ਜੁੜਗੀ

ਬੜਕ ਪੰਜਾਬ ਨੇ ਮਾਰੀ

ਜਨਤਾ ਮੋੜ ਦਊ

ਤੇਰੇ ਵਾਰ ਨੀ ਹਕੂਮਤੇ ਭਾਰੀ

ਜਨਤਾ ਮੋੜ ਦਊ

en_GBEnglish