ਪੰਜਾਬ ਜਿਉਂਦਾ ਹੈ

ਪੰਜਾਬ ਜਿਉਂਦਾ ਹੈ

ਰਸ਼ਮੀਤ ਕੌਰ

ਸੰਵਿਧਾਨ ਦਿਵਸ ਤੇ ਪੰਜਾਬੀਆਂ ਨੇ ਜੋ ਜੰਗ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੀ, ਕਾਫੀ ਸ਼ਲਾਘਾਯੋਗ ਹੈ। ਕਿਹਾ ਜਾ ਰਿਹਾ ਸੀ ਕਿ ਸਿਰਫ ਬਜ਼ੁਰਗ ਇਸ ਅੰਦੋਲਨ ਦਾ ਹਿੱਸਾ ਹਨ, ਨੋਜਵਾਨਾਂ ਨੇ ਅੱਗੇ ਕੇ ਇਹ ਸਾਬਿਤ ਕਰ ਦਿੱਤਾ ਕਿ ਸ਼ਹੀਦਆਜ਼ਮ ਸਰਦਾਰ ਭਗਤ ਸਿੰਘ ਸਾਡੇ ਵਿੱਚ ਅੱਜ ਵੀ ਜਿਉਂਦਾ ਹੈ। ਪੰਜਾਬ ਦੇ ਸਿਨੇ ਚੋਂ ਸਰਕਾਰ ਖ਼ਿਲਾਫ਼ ਜੋ ਚੀਸ ਉੱਠੀ ਹੌਲੀਹੌਲੀ ਸਾਰੇ ਦੇਸ਼ ਵਿੱਚ ਫੈਲ ਗਈ ਅਤੇ ਦੁਨੀਆ ਭਰ ਦੇ ਕਿਸਾਨ ਸਰਕਾਰ ਖ਼ਿਲਾਫ਼ ਆਣ ਖੜ੍ਹੇ ਹੋ ਗਏ।ਇਸ ਅੰਦੋਲਨ ਨੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇ ਦਿੱਤੀ ਹੈ ਕਿ ਆਪਣੇ ਹੱਕਾਂ ਲਈ ਕਿੰਝ ਆਵਾਜ਼ ਬੁਲੰਦ ਕਰਨੀ ਹੈ। ਜਿਹੜੀ ਨੋਜਵਾਨੀ ਨੂੰ ਵੇਹਲੜ ਤੇ ਲੀਹੋਂ ਲਹਿ ਗਈ ਮੰਨਿਆ ਜਾਂਦਾ ਸੀ ਉਹ ਅੱਜ ਸਰਕਾਰ ਨੂੰ ਮੁਹਰੇ ਲਾੲੀ ਫਿਰਦੀ ਹੈ। ਜੋ ਮੇਰੇ ਵਰਗੇ ਸਰਕਾਰੀ ਮਸਲਿਆਂ ਨੂੰ ਵੇਖ ਆਖ ਛੱਡਦੇ ਸੀ ਕਿ ਅਸੀਂ ਕੀ ਲੈਣਾ ਜੋ ਹੁੰਦਾ ਹੋਈ ਜਾਵੇ, ਅੱਜ ਇੰਨੇ ਕੁ ਜਾਗਰੂਕ ਹੋ ਗੲੇ ਕਿ ਇਸ ਤਾਨਾਸ਼ਾਹ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਸਕੀਏ। ਪਤਾ ਨਹੀਂ ਅਸੀਂ ਜਿੱਤਣਾ ਹੈ ਜਾਂ ਨਹੀਂ ਪਰ ਇਸ ਸਰਕਾਰ ਦਾ ਅਸਲੀ ਚਿਹਰਾ ਅਸੀਂ ਸਾਰੀ ਦੁਨੀਆਂ ਨੂੰ ਵਖਾ ਦਿੱਤਾ। ਕਦੇ ਆਤੰਕਵਾਦੀ, ਕਦੇ ਖਾਲਿਸਤਾਨੀ ਪਤਾ ਨਹੀਂ ਕੀ ਕੀ ਆਖਿਆ ਗਿਆ ਹੈ ਪਰ ਫਿਰ ਵੀ ਸ਼ਾਂਤਮਈ ਸੰਘਰਸ਼ ਕਰਦੇ ਕਿਸਾਨਾਂ ਜਿੰਨਾ ਸਬਰ ਹੋਰ ਕਿਸ ਕੋਲ ਹੋ ਸਕਦਾ ਹੈ? ਸਾਡੇ ਦੇਸ਼ ਦੇ ਇਤਿਹਾਸ ਵਿਚ ਤਾਂ ਸਰਦਾਰ ਭਗਤ ਸਿੰਘ ਨੂੰ ਵੀ ਅੱਤਵਾਦੀ ਦਾ ਦਰਜਾ ਦਿੱਤਾ ਹੋਇਆ ਹੈ ਫਿਰ ਅਸੀਂ ਤਾਂ ਇੱਕ ਆਮ ਇਨਸਾਨ ਹਾਂ। ਡਿਜੀਟਲ ਇੰਡੀਆ ਦਾ ਰੋਲਾ ਪਾਉਂਣ ਵਾਲੇ ਮੋਦੀ ਜੀ ਨੂੰ ਨੋਜਵਾਨਾਂ ਨੇ ਟਵਿਟਰ ਤੇ ਕੇ ਦੱਸ ਦਿੱਤਾ ਕਿ ਡਿਜੀਟਲ ਕਿਹਨੂੰ ਕਹਿੰਦੇ ਹਨ। ਇਸ ਅੰਦੋਲਨ ਨੇ ਦੱਸ ਦਿੱਤਾ ਕਿ ਹਿੰਦੂ,ਮੁਸਲਿਮ,ਸਿੱਖ,ਈਸਾਈ ਦੇ ੲੇਕੇ ਦੀ ਜੋ ਗੱਲ ਸਾਡੇ ਗੁਰੂਆਂ ਨੇ ਸਿਖਾਈ ਉਹ ਅੱਜ ਵੀ ਹਕੀਕਤ ਹੈ। ਧਰਨਿਆਂ ਤੇ ਬੈਠੇ ਕਿਸਾਨ ਅੱਜ ਸਰਦਾਰ ਭਗਤ ਸਿੰਘ, ਅਕਾਲੀ ਫੂਲਾ ਸਿੰਘ, ਨਵਾਬ ਕਪੂਰ ਸਿੰਘ ਆਦਿ ਨੂੰ ਪੜ੍ਹ ਰਹੇ ਨੇ, ਬਾਬੇ ਨਾਨਕ ਦਾ ਲੰਗਰ ਵਰਤ ਰਿਹਾ ਹੈ, ਨੋਜਵਾਨੀ ਸਹੀ ਰਾਹੇ ਤੁਰ ਪਈ ਹੈ, ਭਾਈਚਾਰਕ ਸਾਂਝ ਮਜ਼ਬੂਤ ਹੋ ਗਈ ਹੈ, ਸਰਕਾਰ ਦਾ ਅਸਲੀ ਰੰਗ ਦਿਖ ਗਿਆ ਹੈ, ਹੁਣ ਭਾਵੇਂ ਅਸੀਂ ਜਿੱਤਿਏ ਜਾਂ ਨਈ ਪਰ ਅਸੀਂ ਇਨ੍ਹਾਂ ਕੁਝ ਜਿੱਤ ਲਿਆ ਹੈ। ਪੰਜਾਬ ਵਾਪਿਸ ਪਰਤ ਗਿਆ ਹੈ।

en_GBEnglish