ਪੁੱਤ, ਸਪੁੱਤ ਅਤੇ ਕਪੁੱਤ

ਪੁੱਤ, ਸਪੁੱਤ ਅਤੇ ਕਪੁੱਤ

ਰੁਲਦੂ ਸਿੰਘ ਮਾਨਸਾ, ਚੰਡੀਗੜ੍ਹ ਮਹਾਂਪੰਚਾਇਤ ਵਿਚੋਂ 

ਇਹ ਸਾਰਾ ਕੁਝ ਮੋਦੀ ਦੇ ਸਹਾਰੇ ਹੈ ਜਾਂ ਸ਼ਾਹ ਦੇ ਸਹਾਰੇ ਹੈ। ਨਾ ਉੱਥੇ ਕੋਈ ਤੋਮਰ ਨੂੰ ਪੁੱਛੇ, ਨਾ ਕਿਸੇ ਹੋਰ ਨੂੰ। ਸਿਰਫ਼ ਦੋ ਹੀ ਬੰਦੇ ਹਨ। ਦੋ ਵਪਾਰੀ ਅਤੇ ਦੋ ਸਿਆਸੀ, ਇਹ ਚਾਰ ਬੰਦੇ ਹਨ। ਵਪਾਰੀ ਸਾਡੀ ਜ਼ਮੀਨ ਲੈਣ ਨੂੰ ਫਿਰਦੇ ਹਨ ਅਤੇ ਆੜ੍ਹਤੀਆਂ ਦੀ ਆੜ੍ਹਤ ਲੈਣ ਨੂੰ ਫਿਰਦੇ ਹਨ। ਦੇਸ਼ ਨੂੰ ਚਾਰ ਬੰਦੇ ਹੀ ਚਲਾ ਰਹੇ ਹਨ। ਉਹ ਖ਼ਰੀਦਣ ਨੂੰ ਫਿਰਦੇ ਹਨ। ਜਿਵੇਂ ਮਾੜਾ ਪੁੱਤ ਜ਼ਮੀਨ ਵੇਚ ਦਿੰਦਾ। ਪੁੱਤ, ਸਪੁੱਤ ਆਪਾਂ ਕਿਉਂ ਕਹਿਣੇ ਹਾਂ? ਇਹ ਤਿੰਨ ਚੀਜ਼ਾਂ ਹਨ: ਪੁੱਤ, ਸਪੁੱਤ ਅਤੇ ਕਪੁੱਤ। ਜਿਹੜਾ ਸਪੁੱਤ ਹੁੰਦਾ, ਉਹ ਵਿਰਸੇ ਮਿਲੀ ਜ਼ਮੀਨ ਵਧਾ ਦਿੰਦਾ ਹੈ। ਜਿਹੜਾ ਪੁੱਤ ਹੁੰਦਾ ਹੈ, ਉਹ ਬਰਾਬਰ ਦੀ ਰੱਖਦਾ ਹੈ। ਜਦੋਂ ਕਪੁੱਤ ਜੰਮ ਪਵੇ, ਉਹ ਵੇਚ ਦਿੰਦਾ ਹੈ। ਮੋਦੀ ਕਪੁੱਤ ਪੁੱਤ ਜੰਮਿਆ ਹੋਇਆ ਹੈ। ਇਹ ਦੇਸ਼ ਨੂੰ ਵੇਚਣ ਨੂੰ ਫਿਰਦੇ ਹਨ ਦੋਨੇਂ ਕਪੁੱਤ। ਇਹ ਦੋਨੋਂ ਪੁੱਤ ਨਹੀਂ ਹੈਗੇ, ਇਹ ਕਪੁੱਤ ਹਨ।

 

en_GBEnglish