ਨਗਰ ਵਸਾਉਣ ਦੀ ਰਵਾਇਤ

ਨਗਰ ਵਸਾਉਣ ਦੀ ਰਵਾਇਤ

ਜਤਿੰਦਰ ਮੌਹਰ, ਟੀਕਰੀ ਮੋਰਚਾ

ਟੀਕਰੀ ਹੱਦ ਉੱਤੇ ਪੰਜ ਨਗਰਾਂ ਦੇ ਨਾਮ ਜੁਝਾਰੂਆਂ ਦੇ ਨਾਮ ਉੱਤੇ ਰੱਖੇ ਗਏ ਹਨ। ਜਿਨ੍ਹਾਂ ਵਿੱਚ ਬਾਬਾ ਬੰਦਾ ਬਹਾਦਰ, ਅਜੀਤ ਸਿੰਘ, ਗ਼ਦਰੀ ਗੁਲਾਬ ਕੌਰ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਨਾਮ ਸ਼ਾਮਲ ਹਨ। ਇਸ ਰਵਾਇਤ ਦਾ ਇਤਿਹਾਸ ਸੰਨ 1939 ਵਿੱਚ ਮੁਜਾਰਿਆਂ ਦੀ ਕਾਨਫਰੰਸ ਨਾਲ ਜੁੜਦਾ ਹੈ। ਲੁਧਿਆਣੇ ਹੋਏ ਇਕੱਠ ਵਿੱਚ ਬਾਬਾ ਕਰਮ ਸਿੰਘ ਧੂਤ, ਹਰੀ ਸਿੰਘ ਕਪੂਰਥਲਾ, ਭਗਵਾਨ ਸਿੰਘ ਲੌਂਗੋਵਾਲੀਆ, ਜੰਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫੱਕਰ, ਕਾਮਰੇਡ ਸਾਹਿਬ ਸਿੰਘ ਸਲਾਣਾ, ਕਾਮਰੇਡ ਹਰਨਾਮ ਸਿੰਘ ਚਮਕ ਅਤੇ ਕਾਮਰੇਡ ਹਰਦਿੱਤ ਸਿੰਘ ਭੱਠਲ ਸ਼ਾਮਲ ਹੋਏ ਸਨ। ਪੰਡਿਤ ਜਵਾਹਰ ਲਾਲ ਨਹਿਰੂ ਵੀ ਕਾਨਫਰੰਸ ਵਿੱਚ ਹਿੱਸਾ ਲੈਣ ਆਏ। ਰਿਆਸਤੀ ਪਰਜਾ ਮੰਡਲ ਲਹਿਰ ਦੇ ਆਗੂ ਬਾਬਾ ਸੇਵਾ ਸਿੰਘ ਠੀਕਰੀਵਾਲਾ 1935 ਵਿੱਚ ਸ਼ਹੀਦ ਹੋ ਚੁੱਕੇ ਸਨ। ਲੁਧਿਆਣੇ ਦੀ ਕਾਨਫਰੰਸ ਵਾਲੇ ਪੰਡਾਲ ਦਾ ਨਾਮ ਲਹਿਰ ਦੇ ਇਸ ਮਹਾਨ ਆਗੂ ਦੇ ਨਾਮ ਉੱਤੇਸੇਵਾ ਸਿੰਘ ਠੀਕਰੀਵਾਲਾ ਨਗਰਰੱਖਿਆ ਗਿਆ ਸੀ। ਕਾਨਫਰੰਸ ਦੀਆਂ ਮੁੱਖ ਮੰਗਾਂ ਸਨ,

1) ਸ਼ਹਿਰੀ ਆਜ਼ਾਦੀਆਂ (Civil rights)

2) ਜਾਗੀਰਦਾਰੀ ਦਾ ਭੋਗ ਪਾਉਣਾ ਅਤੇ ਜ਼ਮੀਨ ਹਲਵਾਹਕ ਨੂੰ

3) ਰਿਆਸਤਾਂ ਵਿੱਚ ਜ਼ਿੰਮੇਵਾਰ ਅਤੇ ਜਮਹੂਰੀ ਸਰਕਾਰਾਂ ਦੀ ਚੋਣ

(ਹਵਾਲਾ: ਛੱਜੂ ਮੱਲ ਵੈਦ ਦੀ ਕਿਤਾਬਪੈਪਸੂ ਮੁਜਾਰਾ ਘੋਲ

 

en_GBEnglish