ਸੁਖਦੀਪ ਸਿੰਘ ਖਹਿਰਾ
ਕੰਮ ਤੋਂ ਘਰ ਆਉਂਦਿਆਂ ਹੀ ਵਹੁਟੀ ਨੂੰ ਬੈਗ ਫੜਾਉਣ ਲੱਗਾ ਤਾਂ ਕਹਿੰਦੀ ਕੇ ਬਾਪੂ ਜੀ ਸਵੇਰ ਦਾ ਤੁਹਾਡੇ ਬਾਰੇ ਪੁੱਛ ਰਹੇ ਸੀ, ਸ਼ਾਇਦ ਕੋਈ ਜ਼ਰੂਰੀ ਗੱਲ ਕਰਨੀ ਆ। ਬਾਪੂ ਜੀ ਕੋਲ ਗਿਆ ਤਾਂ ਕਹਿੰਦੇ ਕੇ ਪੁੱਤ ਪਿੰਡੋਂ ਅੱਜ ਦਿੱਲੀਧਰਨੇ ਲਈ ਟਰਾਲੀ ਜਾ ਰਹੀ ਆ, ਤੂੰ ਵੀ ਉਹਨਾਂ ਨਾਲ ਈ ਚਲਾ ਜਾ। ਮੈਂ ਇੱਕਦਮ ਹੈਰਾਨ ਹੁੰਦੇ ਨੇ ਪੁੱਛਿਆ ਕੇ ਬਾਪੂ ਜੀ ਅੱਜ ਅਚਾਨਕ ਏ ਖਿਆਲ ਕਿਵੇਂ? ਕਹਿੰਦੇਕਿ ਤੂੰ ਮੈਨੂੰ ਕਿੰਨੀ ਵਾਰ ਪੁੱਛਿਆ ਕਿ ਜਦ 84 ਵੇਲੇ ਸਾਰੇ ਜਣੇ ਹਰਿਮੰਦਰ ਸਾਹਿਬ ਜਾ ਰਹੇ ਸੀ ਤੇ ਤੁਸੀ ਕਿਉਂ ਨਹੀਂ ਗਏ? ਮੇਰੇ ਕੋਲ ਤੇਰੀ ਇਸ ਗੱਲ ਦਾ ਕੋਈਜਵਾਬ ਨਹੀਂ ਹੁੰਦਾ ਕਿਉਂਕਿ ਮੈਂ ਪਰਿਵਾਰ ਬਾਰੇ ਸੋਚਦਾ ਰਿਹਾ, ਕੌਮ ਬਾਰੇ ਨਹੀਂ।
ਮੈਂ ਨਹੀਂ ਚੁਹੰਦਾ ਕੇ ਕੱਲ ਨੂੰ ਤੇਰਾ ਪੁੱਤ ਪੁੱਛੇ ਕੇ ਡੈਡੀ ਜੀ ਜਦ 2020 ਵਿੱਚ ਸਾਰੇਦਿੱਲੀ ਧਰਨੇ ਚ ਹਿੱਸਾ ਪਾਉਣ ਗਏ ਸੀ ਤਾਂ ਤੁਸੀ ਉਦੋਂ ਕਿਥੇ ਸੀ ਤੇ ਤੇਰੇ ਕੋਲ ਵੀ ਮੇਰੇ ਵਾਂਗੂ ਕੋਈ ਜਵਾਬ ਨਾ ਹੋਵੇ। ਬਾਪੂ ਜੀ ਦੀ ਗੱਲ ਸੁਣਦਿਆਂ ਈ ਮੈਂ ਨਾਲਦੀ ਨੂੰਇਕ ਹਫਤੇ ਦੇ ਕੱਪੜੇ ਪੈਕ ਕਰਨ ਨੂੰ ਕਹਿ ਦਿੱਤਾ।ਤੁਰਨ ਲੱਗਿਆਂ ਮੈਨੂੰ 2000 ਦਾ ਨੋਟ ਫੜਾਉੰਦੇ ਹੋਏ ਬਾਪੂ ਜੀ ਕਹਿੰਦੇ ਕੇ ਮੇਰੇ ਵੱਲੋਂ ਕਿਸੇ ਵੀ ਲੰਗਰ ਵਿੱਚ ਬਣਦਾਸਰਦਾ ਹਿੱਸਾ ਪਾ ਦੇਵੀਂ। ਨੋਟ ਫੜ੍ਹਦਿਆਂ ਹੋਇਆਂ ਮੈਂ ਸੋਚ ਰਿਹਾ ਸੀ ਕਿ ਧੰਨ ਐ ਸਾਡੀ ਕੌਮ ਤੇ ਧੰਨ ਨੇ ਸਾਡੀ ਕੌਮ ਦੇ ਸਾਰੇ ਪਿਤਾ ਜੋ ਨਤੀਜਿਆਂ ਦੀ ਪਰਵਾਹ ਕੀਤੇਬਿਨਾਂ ਆਪ ਦੀ ਔਲਾਦ ਨੂੰ ਕੌਮ ਦੇ ਭਲੇ ਲਈ ਤੋਰਦਿਆਂ ਦੇਰ ਨਹੀਂ ਲਾਉਂਦੇ।