ਕਿਸਾਨ ਸੰਘਰਸ਼ ਵਿੱਚ ਕਲਾ- ਸਾਂਝੀਵਾਲਤਾ ਦੀ ਇੱਕ ਝਾਤ

ਕਿਸਾਨ ਸੰਘਰਸ਼ ਵਿੱਚ ਕਲਾ- ਸਾਂਝੀਵਾਲਤਾ ਦੀ ਇੱਕ ਝਾਤ

ਆਤਿਕਾ ਸਿੰਘ

ਕੌਮੀ ਰਾਜਧਾਨੀ ਦਿੱਲੀ ਦੀਆਂ ਤਿੰਨ ਹੱਦਾਂ ਸਿੰਘੂ, ਟੀਕਰੀ ਅਤੇ ਗਾਜ਼ੀਪੁਰ, ਸਰਦ ਰੁੱਤ ਦੀ ਸ਼ੁਰੂਆਤ ਤੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਰੋਸ ਮੁਜ਼ਾਹਰੇ ਦਾ ਕੇਂਦਰ ਰਹੀਆਂ ਹਨ। ਸਮੇਂ ਦੇ ਨਾਲ਼ ਇਹ ਥਾਵਾਂ ਅਖਬਾਰਾਂ, ਚਿਤਰਕਾਰੀ, ਟੈਟੂ, ਪ੍ਰਿੰਟ, ਪੋਸਟਰ, ਪਰਚੇ ਆਦਿ ਦੇ ਰੂਪ ਵਿੱਚ ਹਕੂਮਤ ਵਿਰੋਧੀ ਕਲਾਤਮਕ ਸਿਰਜਣਾ ਦਾ ਕੇਂਦਰ ਬਣ ਗਈਆਂ ਹਨ। ਜ਼ਮੀਨ ਵਾਹੁਣ ਤੋਂ ਲੈ ਕੇ ਫਸਲ ਦੀ ਵਢਾਈ ਤੱਕ ਖੇਤੀਬਾੜੀ ਦਾ ਹਰ ਪਹਿਲੂ, ਉੱਚਤਮ ਕਲਾਤਮਕ ਕਿਰਿਆ ਹੈ, ਜੋ ਹਰ ਵਿਅਕਤੀ ਦੀ ਹਿੱਸੇਦਾਰੀ ਨਾਲ਼ ਬਰਾਬਰਤਾ ਵਾਲਾ ਸੁਹਜ ਸਥਾਪਿਤ ਕਰਦੀ ਹੈ। ਸਭ ਹੱਦਾਂ ਨੂੰ ਤੋੜ ਅੱਗੇ ਵਧ ਰਹੇ ਇਸ ਮੁਜ਼ਾਹਰੇ ਵਿਚ ਸਭ ਤੋਂ ਅਹਿਮ ਕਲਾ, ਰੋਜ਼ਾਨਾ ਸਮਾਜੀ ਅਤੇ ਸਿਆਸੀ ਕੰਮਾਂ ਵਿਚਕਾਰ ਕਿਸਾਨਾਂ ਵੱਲੋਂ ਖੁਦ ਹੱਥੀਂ ਬਣਾਈਆਂ ਗਈਆਂ ਵਸਤਾਂ ਹਨ। ਜਾਤ ਪਾਤ ਵਿਰੋਧੀ ਤੋਂ ਲੈ ਕੇ ਇਨਕਲਾਬੀ ਤੇ ਇਨਕਲਾਬੀ ਤੋਂ ਲੈ ਕੇ ਕਿਸਾਨ ਪੱਖੀ, ਹਰ ਤਰ੍ਹਾਂ ਦੀ ਵਿਚਾਰਧਾਰਕ ਰੰਗਤ ਵਾਲੀਆਂ ਇਹ ਰਚਨਾਵਾਂ ਟਰਾਲੀਆਂ ਅਤੇ ਟੈਂਟਾਂ ਬਾਹਰ ਦਿਸਦੀਆਂ ਹਨ। ਟਰੈਕਟਰਾਂਤੇ ਲਿਖੇ ਨਾਹਰਿਆਂ ਤੋਂ ਲੈ ਕੇ ਚਾਰਟ ਪੇਪਰ ਨਾਲ਼ ਬਣੇ ਪੋਸਟਰਾਂ ਤੱਕ ਅਤੇ ਲੰਗਰਾਂ ਦੇ ਰਾਹ ਦਰਸਾਉਂਦੀਆਂ ਤਖਤੀਆਂਇਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ। ਹਰ ਵਿੱਥ ਅਤੇ ਖੂੰਝੇ ਵਿੱਚ ਏਕਤਾ ਅਤੇ ਸਾਂਝ ਦਾ ਸੁਨੇਹਾ ਲੱਗਿਆ ਹੈ। ਬਾਬਾ ਸਾਹਿਬ ਡਾ. ਅੰਬੇਦਕਰ, ਸ਼ਹੀਦ ਭਗਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਹਸਤੀਆਂ ਦੀਆਂ ਤਸਵੀਰਾਂ ਦੀਆਂ ਕਤਾਰਾਂ ਸਮੇਂ ਅਤੇ ਗਿਣਤੀਆਂ ਦੀ ਇਤਿਹਾਸਿਕਤਾ ਨੂੰ ਢਾਹੁੰਦੀਆਂ ਹਨ।  

ਸਿੰਘੂ ਹੱਦ ਤੇ ਬਣੀਆਂ ਲੈਂਡਸਕੇਪ ਪੇਂਟਿੰਗਾਂ ਮੱਕੀ ਦਿਆਂ ਖੇਤਾਂ ਅਤੇ ਹੱਸਦੀਆਂ ਔਰਤਾਂ ਦੀਆਂ ਤਸਵੀਰਾਂ ਵੱਖਰੀ ਕਲਪਨਾ ਰਾਹੀਂ ਮਿੱਟੀ ਪ੍ਰਤੀ ਪ੍ਰਦੇਸ਼ੀ ਨਿਸ਼ਠਾ ਨੂੰ ਦਰਸਾਉਂਦੀਆਂ ਹਨ। ਟੀਕਰੀ ਵਿਖੇ ਅਨੇਕਾਂ ਪਿੰਡਾਂ ਦੇ ਮੀਲਪੱਥਰ ਲਾਏ ਗਏ ਹਨ, ਜਿੱਥੋਂ ਲੰਘਦਾ ਕੋਈ ਵੀ ਦਸ ਮਿੰਟ ਦੇ ਅੰਦਰਅੰਦਰ ਲਲਤੋਂ ਕਲਾਂ ਅਤੇ ਮੋਗਾ ਨੂੰ ਪਾਰ ਕਰ ਸਕਦਾ ਹੈ। ਲੋਕਾਈ ਕੇਂਦਰਿਤ ਕਲਾ ਦੇ ਪਵਿਤਰ ਥਾਂਤੇ ਹਰ ਤਰ੍ਹਾਂ ਦੀਆਂ ਕਲਾਤਮਕ ਹੱਦਾਂ ਨੂੰ ਤੋੜਿਆਂ ਜਾ ਰਿਹਾ ਹੈ। ਕੰਧਾਂ, ਪਿੱਲਰਾਂ, ਬੈਨਰਾਂ, ਗੱਤਿਆਂ ਅਤੇ ਝੰਡਿਆਂ ਤੇ ਬਣਾਏ ਗਏ ਸਕੈੱਚ, ਤਸਵੀਰਾਂ, ਡੂਡਲ ਕਿਸਾਨੀ ਭਾਈਚਾਰੇ ਦੇ ਹੱਕੀ ਰੋਹ, ਸੱਚ ਅਤੇ ਰਚਨਾਤਮਕ ਉਤਸ਼ਾਹ ਨੂੰ ਦਰਸਾਉਂਦੀ ਹੈ। ਇਸ ਸਥਾਨਕ ਕਲਾਤਮਕ ਰਚਨਾਵਾਂ ਵਿਚ ਸ਼ਿੰਗਾਰਨ ਲਈ ਵਰਤੇ ਟੇਪ, ਕਾਗਜ਼ੀ ਕੱਪ ਅਤੇ ਰੱਸੀਆਂ ਇਹ ਦੱਸਦੀਆਂ ਹਨ ਕਿ ਇਹ ਵਾਤਾਵਰਨ ਦੇ ਅਨੂਕੂਲ ਹਨ। ਕਲਾ ਦੇ ਇਸ ਰੂਪ ਦੇ ਮੁੱਖ ਤੱਤ ਹਨ: ਇਕੱਠੇ ਕੰਮ ਕਰਨਾ ਅਤੇ ਰੋਜ਼ਮਰਾ ਦੇ ਔਜ਼ਾਰਾਂ ਅਤੇ ਵਸਤਾਂ ਦੀ ਹੁੰਨਰਮੰਦ ਵਰਤੋਂ ਕਰਨਾ। ਕਿਸਾਨਾਂ ਨਾਲ਼ ਸਰਕਾਰ ਅਤੇ ਮੀਡੀਆ ਦੇ ਵਤੀਰੇ ਕਾਰਨ ਰੋਜ਼ਾਨਾ ਉਨ੍ਹਾਂ ਦੇ ਦਿਲਾਂ ਵਿੱਚ ਭਰਨ ਵਾਲਾ ਰੋਹ ਅਤੇ ਅਨਿਸ਼ਚਿਤਤਾ ਇਸ ਕਿਰਤ ਦੀ ਸਿਆਸੀ ਇਸ਼ਾਰਿਆਂ ਨੂੰ ਪ੍ਰੇਰਦੀ ਹੈ। ਟੀਕਰੀ ਵਿਚ ਲਾਲ ਸਿੰਘ ਦਿਲ ਦੀ ਕਵਿਤਾ ਦੇ ਨਾਲ਼ ਹੀ, ਫਲਸਤੀਨੀ ਸ਼ਾਇਰ ਮਹਿਮੂਦ ਦਾਰਵਿਸ਼ ਦੇ ਲਫਜ਼ਾਂ ਨੂੰ ਚਿਤਰਿਆ ਗਿਆ ਹੈ। ਅਜਿਹੇ ਦੇਸ ਪ੍ਰਦੇਸ ਤੋਂ ਪਾਰ ਦੇ ਕਲਾਤਮਕ ਦਖਲ ਹੱਦਾਂ ਤੇ ਬੈਠਿਆਂ ਇਨ੍ਹਾਂ ਹਜ਼ਾਰਾਂ ਇਨਕਲਾਬੀਆਂ ਦੀ ਮੌਜੂਦਾ ਲਹਿਰ ਦੀ ਤਰਜ਼ਮਾਨੀ ਹਨ। ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਦਾ ਦਿਓਕੱਦ ਪੁਤਲਾ ਕਿਸਾਨਾਂ ਵੱਲੋਂ  ਸਥਾਨਕ ਰਾਵਨ ਬਣਾਉਣ ਵਾਲੇ ਨਜਫਗੜ੍ਹ ਦੇ ਜੈਪਾਲ ਸਿੰਘ ਨਾਲ਼ ਰਲ ਕੇ ਬਣਾਇਆ ਗਿਆ। ਇਹ ਪੁਤਲਾ ਸਾਂਝੀਵਾਲਤਾ ਦੇ ਮੁਦਈ ਕਿਸਾਨਾਂ ਅਤੇ ਮਜ਼ਦੂਰਾਂ ਵਿਚਕਾਰ ਸੁਮੇਲ ਹੋ ਨਿਬੜਿਆ। ਗਾਜ਼ੀਪੁਰ ਵਿਖੇ, ਪੁਲ ਅਤੇ ਕੰਧਾਂ ਉੱਪਰ ਬਣਾਏ ਗ੍ਰਾਫਿਟੀ ਅਤੇ ਚਿਪਕਾਏ ਸਟਿੱਕਰ ਆਪਣੇ ਉੱਭਰਵੇਂ ਰੰਗਾਂ ਕਾਰਨ ਵੱਖਰੇ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਸੁਨੇਹਾ ਸੌਖਾ ਹੈ: ਨਾਅਰੇ ਰਚਨਾਵਾਂ ਵਿਚੋਂ ਵੰਗਾਰ ਰਹੇ ਹਨ। ਡਿਜੀਟਲ ਫਲੈਕਸਾਂ ਦਾ ਇਕ ਪਰਾਗਾ ਪ੍ਰਧਾਨ ਮੰਤਰੀ ਅਤੇ ਉਸ ਦੇ ਧਨਾਡ ਭਾਈਵਾਲਾਂ ਨੂੰ ਚਿੜੀਆਘਰ ਦੇ ਜੀਵਾਂ ਵਜੋਂ ਪੇਸ਼ ਕਰਦਾ ਹੈ। ਕਲਾ ਦੇ ਇਹ ਫਰੇਮ ਮੋਰਚੇ ਦੇ ਅੰਤ ਤੱਕ ਖਤਮ ਨਹੀਂ ਹੁੰਦੇ ਅਤੇ ਇਹ ਨਿੱਜੀਕਰਨ, ਪਰਵਾਸ ਅਤੇ ਨੁਮਾਇੰਦਗੀ ਦੇ ਵਿਸ਼ੇ ਸੂਖਮਤਾ ਨਾਲ ਦਿਖਾਉਂਦੇ ਹਨ।

ਕਲਾਤਮਕ ਆਜ਼ਾਦੀ ਦਾ ਇਹ ਮੁਜ਼ਾਹਰਾ ਅਹਿਮ ਬਣ ਜਾਂਦਾ ਹੈ ਕਿਉੰਕਿ ਕਲਾ ਦੇ ਧਨਾਢ ਖੇਤਰ ਨੇ ਨਿਮਾਣੇ ਨਿਤਾਣੇ ਲੋਕਾਂ ਨੂੰ ਆਪਣੇ ਦਾਇਰੇ ਤੋਂ ਬਾਹਰ ਰੱਖਣ ਦੀ ਹਰ ਹੋ ਸਕਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਸਮੂਹੀ ਇਜ਼ਹਾਰ ਨੂੰ ਜੁਡਿਥ ਬੱਟਲਰ ਨੇ ਨਾਬਰੀ ਦਾ ਨੱਚਦਾ ਟੱਪਦਾ ਇਕੱਠ (ਪਰਫਾੱਰਮੇਟਿਵ ਅਸੈਂਬਲੀ ਆੱਫ ਡਾਈਸੈਂਟ) ਕਿਹਾ ਹੈ। ਜਿੱਥੇ ਕਿਸਾਨ ਆਪਣੇ ਵਿਰਸੇ ਨੂੰ ਚਿਤਰ ਰਹੇ ਹਨ, ‘ਜਨਤਾਦੀ ਤਸਵੀਰ ਨੂੰ ਮੂਰਤੀਮਾਨ ਕਰ ਰਹੇ ਹਨ। ਕਿਸਾਨਾਂ ਵੱਲੋਂ ਬਣਾਈ ਕਲਾ ਰਾਹੀਂ ਇਨ੍ਹਾਂ ਹੱਦਾਂ ਤੇ ਵੱਖੋ ਵੱਖ ਬਿਰਾਦਰੀਆਂ ਵਿਚ ਭਾਈਚਾਰਕ ਰਹਿਣ ਸਹਿਣ ਦੀਆਂ ਜੜ੍ਹਾਂ ਮਜ਼ਬੂਤ ਹੋ ਰਹੀਆਂ ਹਨਸੰਗਤ ਦੀ ਸਿੱਖ ਪਰੰਪਰਾ ਦਾ ਬਿੰਬ ਹੈ। ਜ਼ਮੀਨ, ਹਲਵਾਹਕ ਅਤੇ ਪਰਾਲੀ ਦੇ ਆਮ ਚਿੰਨ੍ਹ ਬੜੀ ਅਸਾਨੀ ਨਾਲ ਕਾਵਿਚਿੱਤਰਾਂ ਦੇ ਰੂਪਾਂ ਵਿੱਚ ਬਦਲ ਜਾਂਦੇ ਹਨ ਅਤੇ ਇਨ੍ਹਾਂ ਦੇ ਅਰਥ ਵੀ ਉਲਟੇ ਜਾਂਦੇ ਹਨ ਜਿਸ ਨਾਲ ਇਹ ਪ੍ਰੇਮ ਦੀ ਕਿਰਤ ਦਾ ਰੂਪ ਧਾਰਨ ਕਰ ਲੈਂਦੇ ਹਨ। ਕਿਸਾਨ  ਰੋਜ਼ਾਨਾ ਇਨ੍ਹਾਂ ਕਲਾਕਿਰਤਾਂ ਦੇ ਦੁਆਲੇ ਇਕੱਠੇ ਹੁੰਦੇ ਹਨ, ਸਾਂਝੇ ਅਰਥਾਂ ਦੇ ਵਟਾਂਦਰੇ ਲਈ ਅਤੇ ਕਿਰਤੀਆਂ, ਵਿਦਿਆਰਥੀਆਂ ਅਤੇ ਹੋਰ ਸਹਿਯੋਗੀਆਂ ਦੇ ਨਾਲ ਇਨ੍ਹਾਂ ਚਿੰਤਾਵਾਂ ਦੇ ਪ੍ਰਗਟਾਵੇ ਵਿਚ ਆਪਣੀ ਥਾਂ ਬਾਰੇ ਪਤਾ ਲਗਾਉਣ ਲਈ। ਇਹ ਕਲਾ ਜ਼ਮੀਨਾਂ ਅਤੇ ਰੋਜ਼ੀਰੋਟੀ ਦੇ ਖੁੱਸ ਜਾਣ ਦੇ ਖੌਫ ਦੇ ਸਮੇਂ ਵੀ ਜਮਾਤੀ ਹਿੱਤਾਂ ਦੀ ਗੱਲ ਕਰਦੀ ਹੈ ਅਤੇ ਫਾਸ਼ੀਵਾਦੀ ਹਾਲਾਤਾਂ ਵਿਚ ਵੀ ਸਿਰਜਣਾ ਕਰਨ ਲਈ ਕਿਸਾਨੀ ਦੀ ਯੋਗਤਾ ਦੀ ਤਾਕਤਵਰ ਯਾਦਗਾਰ ਰਹੇਗੀ।

en_GBEnglish