ਕਿਸਾਨ ਮੋਰਚੇ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਨ

ਕਿਸਾਨ ਮੋਰਚੇ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਨ

ਅਸੀਂ ਦੇਖ ਰਹੇ ਹਾਂ  ਕਿ ਜਦੋਂ ਦਾ ਇਹ ਮੋਰਚਾ ਲੱਗਿਆ ਵਿਦਵਾਨ ਇਹ ਕਹਿ ਰਹੇ ਸੀ ਕਿ ਇਥੇ ਇੰਝ ਲੱਗਦਾ ਜਿਵੇ ਬੇਗਮਪੁਰਾ ਵੱਸ ਗਿਆ ਹੋਵੇ ਤੇ  27  ਫਰਬਰੀ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ  ਸਤਿਗੁਰ ਰਵਿਦਾਸ ਧਰਮ ਸਮਾਜ ਵਲੋਂ  ਸਾਂਝੇ ਤੋਰ ਤੇ ਕੁੰਡਲੀ ਬਾਰਡਰ ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ  ਦਿਨ ਇਕੱਠੇ ਮਨਾਉਣ ਦਾ ਮੁਖ ਉਦੇਸ  ਸਾਰਿਆਂ ਵਰਗਾ ਵੱਲੋ ਭਾਈਚਾਰਕ ਸਾਂਝ ਕਾਇਮ ਕਰਨਾ ਸੀ ,ਤੇ ਇਸਦੀ ਸ਼ੁਰੂਆਤ ਕਿਸੇ ਨਾ ਕਿਸੇ ਧਿਰ ਵਲੋਂ ਕਰਨੀ ਬਣਦੀ ਸੀ, ਤੇ 27 ਫਰਬਰੀ ਨੂੰ ਸਟੇਜ ਤੋਂ ਇਕ ਬੁਲਾਰੇ ਡਾਕਟਰ ਹਰਜਿੰਦਰ ਜਾਖੂ ਜੋ ਕਿ ਇਹ ਕਹਿ ਰਹੇ ਸਨ ਕਿ ਪਿੰਡਾਂ ਦਲਿਤਾਂ ਨੂੰ ਕਈ ਤਰਾਂ ਦੇ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸਦੇ ਜਵਾਬ ਵਿੱਚ ਸੰਜੁਕਟ ਮੋਰਚੇ ਵਲੋਂ ਸ਼. ਬਲਵੰਤ ਸਿੰਘ ਬਾਹਿਰਾਮ ਕਿ ਨੇ ਇਹ ਐਲਾਨ ਕੀਤਾ ਕਿ ਅਸੀਂ ਬੇਗਮਪੁਰੇ ਦੇ ਸੰਕਲਪ ਨੂੰ ਅੱਗੇ ਤੋਰਦੇ ਹੋਏ ਪਿੰਡਾਂ ਚੋ ਜਾਤੀ ਤੋਰ ਤੇ ਹੁੰਦੇ ਵਿਤਕਰੇ ਨੂੰ ਖਤਮ ਕਾਰਨ ਦਾ ਯਤਨ ਕਰਾਂਗੇ ਤੇ ਇਸ ਦੀ ਸ਼ੁਰੂਆਤ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਨੂੰ ਇਕ ਕਰਕੇ ਕਰਾਂਗੇ , ਓਹਨਾ ਦਾ ਐਲਾਨ ਬਹੁਤ ਅਹਿਮੀਅਤ ਰੱਖਦਾ ਤੇ ਇਸ ਵਿਤਕਰੇ ਨੂੰ ਠੱਲ ਪਾਉਣ ਲਈ ਸਾਡੇ ਕੋਲ ਇਹ ਇਕ ਅਹਿਮ ਮੌਕਾ ਹੈ ਤੇ ਇਹੋ ਜਿਹੇ ਯਤਨ ਸਾਨੂ ਸਾਰੀਆਂ ਧਿਰਾਂ ਵਲੋਂ ਕਰਨੇ ਚਾਹੀਦੇ ਨੇ , ਤੇ ਅਗਲਾ ਅਹਿਮ ਸਵਾਲ ਇਹ ਕਿ ਆਉਣ ਵਾਲੇ ਮਹੀਨਿਆਂ ਪੰਜਾਬ ਪੰਚਾਇਤੀ ਜ਼ਮੀਨ ਦੀ ਬੋੱਲੀ ਹੋਵੇਗੀ ਤੇ ਜਿਸ ਤੇ ਤੀਜਾ ਹਿੱਸਾ ਦਲਿਤਾਂ ਦਾ ਹੁੰਦਾ ਹੈ ਤੇ ਅਸੀਂ ਉਮੀਦ ਕਰਾਂਗੇ ਕਿ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਂਦੇ ਹੋਏ ਕਿਸਾਨ ਆਗੂਆਂ ਵਲੋਂ ਇਹ ਫੈਸਲਾ ਲਿਆ ਜਾਵੇ ਕਿ ਦਲਿਤਾਂ ਨੂੰ ਬਿਨਾ ਕਿਸੇ ਵਿਘਨ ਤੋਂ ਇਹ ਜ਼ਮੀਨ ਦਿਵਾਈ ਜਾਵੇ ਤੇ ਜੇ ਪ੍ਰਸਾਸਨ ਇਸ ਤੇ ਕੋਈ ਕੁਤਾਹੀ ਵਰਤਦਾ ਹੈ ਤਾਂ ਇਸਦੇ ਖਿਲਾਫ ਸੰਘਰਸ਼ ਕੀਤਾ ਜਾਵੇ। ਕਿਸਾਨੀ ਸੰਘਰਸ਼ ਨੂੰ ਗੈਰਰਾਜਨੀਤਿਕ ਅਤੇ ਸ਼ਾਂਤਮਈ ਰੱਖਣਾ/ ਪੇਸ਼ ਕਰਨਾ ਮੌਕੇ ਦੀ ਵੱਡੀ ਜ਼ਰੂਰਤ ਹੈ। ਲੋਕ ਅੰਦੋਲਨ ਬਣਿਆ ਅੱਜ ਦਾ ਕਿਸਾਨੀ ਘੋਲ ਪਹਿਲਿਆਂ ਦੇ ਮੁਕਾਬਲੇ ਵਿੱਚ ਵੱਡੀਆਂ ਸਿਆਸੀ ਤਬਦੀਲੀਆ ਦਾ ਸੂਚਕ ਹੈ। ਇਸ ਕਰਕੇ, ਸਿੱਖ ਵਿਚਾਰਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਰੋਲ ਨਿਭਾਉਣ ਅਤੇ ਲੋਕਪੱਖੀ ਜ਼ਮਹੂਰੀਅਤ ਨੂੰ ਤਕੜ੍ਹਾ ਕਰਨ ਵਿੱਚ ਹਿੱਸਾ ਪਾਉਣ।

en_GBEnglish