ਕਲੇਜੇ ਤੀਰ ਵੇਖਣ ਨੂੰ

ਕਲੇਜੇ ਤੀਰ ਵੇਖਣ ਨੂੰ

ਸੁਖਵਿੰਦਰ ਅੰਮ੍ਰਿਤ

 

ਕਲੇਜੇ  ਤੀਰ  ਵੇਖਣ  ਨੂੰ   ਤੇ ਸਿਰਤੇ  ਤਾਜ ਵੇਖਣ  ਨੂੰ

ਜ਼ਮਾਨਾ ਰੁਕ  ਗਿਆ  ਤੇਰਾ  ਉਹੀ  ਅੰਦਾਜ਼  ਵੇਖਣ  ਨੂੰ

ਜੇ  ਮੁੱਦਾ ਹੋਂਦ ਦਾ  ਹੋਇਆ  ਤਾਂ ਤੀਰਾਂ  ਵਾਂਗ  ਟੱਕਰਾਂਗੇ

ਅਸੀਂ  ਬੈਠੇ  ਨਹੀਂ ਹਾਂ  ਸਿਰਤੇ  ਉੱਡਦੇ ਬਾਜ਼  ਵੇਖਣ ਨੂੰ

ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਿਖਾ ਅਪਣਾ

ਬੜੀ  ਬੇਤਾਬ  ਹੈ   ਦੁਨੀਆ  ਤੇਰੀ  ਪਰਵਾਜ਼  ਵੇਖਣ  ਨੂੰ 

en_GBEnglish