Day: March 31, 2021

ਜੇਲ੍ਹ ਦਾ ਸਫ਼ਰ

ਮੈਂ ਆਪਣੇ ਸਾਰੇ ਪੱਤਰਕਾਰ ਮਿੱਤਰਾਂ, ਸਹਿਕਰਮੀਆਂ, ਏਡੀਟਰਜ ਗਿਲਡ, ਰਾਜਨੀਤਿਕ ਦਲਾਂ ਅਤੇ ਲੀਡਰਾਂ ਦਾ ਧੰਨਵਾਦ ਕਰਦਾ ਹਾਂ ਜੋ ਮੇਰੇ ਨਾਲ ਖੜੇ ਰਹੇ ਅਤੇ ਰਿਪੋਰਟਿੰਗ ਕਰਨ ਦੇ ਅਧਿਕਾਰ ਬਾਰੇ ਆਵਾਜ਼ ਚੁੱਕਦੇ ਰਹੇ। ਇਸ ਸਮੇਂ ਸਾਡੇ ਦੇਸ਼ ਨੂੰ ਇਮਾਨਦਾਰ ਰਿਪੋਰਟਿੰਗ ਦੀ ਬਹੁਤ ਜ਼ਰੂਰਤ ਹੈ।

Read More »

26 ਦਾ ਗੇੜ

26 ਨੂੰ ਜਦੋਂ ਅਸੀਂ ਟ੍ਰੈਕਟਰ ਪਰੇਡ ਸ਼ੁਰੂ ਕੀਤੀ ਸੀ ਉਦੋਂ ਸਭ ਵਧੀਆ ਸੀ। ਸਾਰੇ ਲਾਈਨ ‘ਚ ਚੱਲ ਰਹੇ ਸੀ ਜ਼ਾਬਤੇ ‘ਚ ਰਹਿ ਕੇ। ਪਰ ਚਾਰ ਕੁ ਘੰਟਿਆਂ ਬਾਅਦ ਲਾਈਨਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਹੁਣ ਪਤਾ ਲੱਗਦਾ ਬਈ ਬੰਦੇ ਕੌਣ ਸੀ ਉਹ। ਸਭ ਭਾਜਪਾ ਦੇ ਪੈਸਿਆਂ ਤੇ ਬੁਲਾਏ ਗੁੰਡੇ ਸੀ, ਸ਼ਰਾਬ ਪੀਤੀ ਹੋਈ ਸੀ।

Read More »

ਜੱਗੀ ਬਾਬੇ ਦੀ ਤਸਵੀਰ ਦੀ ਕਹਾਣੀ

ਪਹਿਲਾਂ ਅਸੀਂ ਟਰੈਕਟਰਾਂ ਨਾਲ਼ ਜਾ ਰਹੇ ਸੀ ਆਰਾਮ ਨਾਲ਼, ਸਭ ਸਹੀ ਚੱਲ ਰਿਹਾ ਸੀ। ਇੱਕ ਲਾਈਨ ‘ਚ ਚੱਲ ਰਹੇ ਸੀ ਸਾਰੇ। ਫੇਰ ਸਾਰੇ ਟਰੈਕਟਰ ਰੁਕ ਗਏ ਅਤੇ ਸਾਨੂੰ ਪਤਾ ਲੱਗਿਆ ਕਿ ਅੱਗੇ ਕੁਝ ਹੋ ਗਿਆ। ਸੋ ਅਸੀਂ ਸੋਚਿਆ ਕਿ ਅਸੀਂ ਅੱਗੇ ਚੱਲ ਕੇ ਦੇਖ ਕੇ ਆਉਨੇ ਹਾਂ ਨਾਲੇ ਫੋਟੋਆਂ ਹੋ ਜਾਣਗੀਆਂ ਕੁਝ। ਐਦਾਂ ਫ਼ੋਟੋਆਂ ਕਰਦੇ ਕਰਦੇ ਅਸੀਂ ਅੱਗੇ ਪਹੁੰਚ ਗਏ। ਓਥੇ ਦੇਖਿਆ ਕਿ ਕਾਫ਼ੀ ਪੁਲਸ ਵਾਲੇ ਖੜੇ ਸੀ।

Read More »

ਨੋਦੀਪ ਅਤੇ ਮਜ਼ਦੂਰ ਅਧਿਕਾਰ ਸੰਗਠਨ

ਮਜ਼ਦੂਰ ਅਧਿਕਾਰ ਸੰਗਠਨ ਪਿਛਲੇ ਕੁਝ ਸਾਲਾਂ ਤੋਂ ਕੁੰਡਲੀ ਉਦਯੋਗਿਕ ਖੇਤਰ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜ ਰਿਹਾ ਹੈ। ਸ਼ਿਵਕੁਮਾਰ ਇਸ ਜਥੇਬੰਦੀ ਦਾ ਚੇਅਰਮੈਨ ਹੈ ਜੋ ਇਸ ਸਮੇਂ ਜੇਲ੍ਹ ਵਿੱਚ ਹੈ। ਸ਼ਿਵਕੁਮਾਰ ਤੋਂ ਪਹਿਲਾਂ ਸੰਗਠਨ ਦੀ ਮੈਂਬਰ ਨੌਦੀਪ ਕੌਰ ਨੂੰ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ।

Read More »

ਇੰਟਰਨੈਟ ਬੰਦ ਕਿਸੇ ਕੰਮ ਦੇ ਨਹੀਂ

26 ਜਨਵਰੀ ਦੀ ਪਰੇਡ ਵੇਲੇ ਦਿੱਲੀ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਬੰਦ ਕੀਤੀਆਂ ਦੂਰ ਸੰਚਾਰ ਦੀਆਂ ਸੇਵਾਵਾਂ ਭਾਵੇਂ ਹੁਣ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ, ਪਰ ਸਾਨੂੰ ਇਸਦੇ ਪਿੱਛੇ ਛਿਪੇ ਵੱਡੇ ਮਸਲੇ ਨੂੰ ਪਛਾਨਣ ਦੀ ਲੋੜ ਹੈ। ਸਰਕਾਰੀ ਏਜੰਸੀਆਂ ਦੇ ਹੁਕਮ ਉੱਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨਾ — ਹੁਣ ਪੂਰੇ ਭਾਰਤ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

Read More »

ਤਾਨਾਸ਼ਾਹ ਡਰਦਾ ਹੈ

ਤਾਨਾਸ਼ਾਹ ਸਭ ਤੋਂ ਡਰਦਾ ਹੈ। ਪਰ ਸਬ ਤੋਂ ਵੱਧ ਭੈਅਭੀਤ ਓਹਨੂੰ ਕੁੜੀਆਂ ਕਰਦੀਆਂ ਨੇ। ਦਿੱਲੀ ਪੁਲਿਸ ਨੇ 17 ਸਾਲਾਂ ਦੀ ਗਰੇਟਾ ਥਨਬਰਗ ਤੇ ਪਰਚਾ ਪਾ ਕੇ ਆਪਣੀ ਬੌਣੀ ਸੋਚ ਨੂੰ ਤੇ ਸੈਂਟਰ ਸਰਕਾਰ ਦੀ ਬੁਜ਼ਦਿਲੀ ਨੂੰ ਜੱਗ ਜਾਹਰ ਕੀਤਾ ਹੈ।

Read More »

ਕਿਸਾਨ ਗਣਤੰਤਰ ਦਿਵਸ ਪਰੇਡ

ਇਸ ਵਾਰ ਦੀ 26 ਜਨਵਰੀ ਖ਼ਾਸ ਸੀ। ਬੇ ਹੱਦ ਖ਼ਾਸ। ਇਸ ਵਾਰ ਸੰਵਿਧਾਨ ਦੇ ਰਾਖੇ ਲੋਕ ਸੰਵਿਧਾਨ ਦਿਵਸ ਮਨਾਉਣ ਲੱਖਾਂ ਦੀ ਤਾਦਾਦ ਚ ਦਿੱਲੀ ਅੱਪੜੇ। ਦਿੱਲੀ ਦੇ ਲੋਕ ਜਿਹੜੇ ਸਾਰੀ ਦਿਹਾੜੀ ਆਉਂਦੇ ਕਾਫ਼ਲਿਆਂ ਤੇ ਫੁੱਲਾਂ ਦੀ ਵਾਛੜ ਕਰਦੇ ਰਹੇ, ਸਦਾ ਯਾਦ ਰੱਖਣਗੇ ਇਹਨਾਂ ਲੋਕਾਂ ਦਾ ਸਬਰ, ਅਨੁਸ਼ਾਸ਼ਨ ਤੇ ਜਜ਼ਬਾ। ਸਾਰੀ ਦਿਹਾੜੀ ਦਿੱਲੀ ਦੇਸ਼ ਭਗਤਾਂ ਦੇ ਦਰਸ਼ਨ ਕਰਦੀ ਧੰਨ ਹੁੰਦੀ ਰਹੀ।

Read More »

ਸੰਪਾਦਕੀ

26 ਜਨਵਰੀ ਦੀ ਗਣਤੰਤਰ ਦਿਵਸ ਕਿਸਾਨ ਪਰੇਡ ਸਰਕਾਰ ਦੀਆਂ ਕੋਝੀਆਂ ਚਾਲਾਂ ਦੇ ਹੱਥੇ ਚੜ੍ਹ ਗਈ ਅਤੇ ਉਮੀਦ ਤੋਂ ਉਲਟ ਮੋਰਚਾ ਢਹਿੰਦੀਆਂ ਕਲਾਂ ਵੱਲ ਤੁਰ ਪਿਆ ਸੀ। ਪਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਮੋਰਚੇ ਨੂੰ ਫਿਰ ਚੜ੍ਹਦੀਆਂ ਕਲਾਵਾਂ ਵਿਚ ਕਰ ਦਿੱਤਾ। ਹਰਿਆਣੇ ਅਤੇ ਯੂਪੀ ਦੇ ਕਿਸਾਨਾਂ ਦੀ ਵੱਡੇ ਪੱਧਰ ਦੀ ਸ਼ਮੂਲੀਅਤ ਨੇ ਮੋਰਚੇ ਦੀ ਸ਼ਕਲ ਅੱਗੇ ਨਾਲ਼ੋਂ ਵੀ ਵੱਧ ਦੇਸ਼ ਵਿਆਪੀ ਕਰ ਦਿੱਤੀ ਹੈ

Read More »

26 ਜਨਵਰੀ ਦੇ ਸਰਕਾਰੀ ‘ਇੰਤਜ਼ਾਮ’

26 ਜਨਵਰੀ ਨੂੰ ਅਸੀਂ ਡਾ. ਦਰਸ਼ਨਪਾਲ ਹੋਰਾਂ ਤੋਂ ਚਾਰ ਕਿਲੋਮੀਟਰ ਪਿੱਛੇ ਸੀ, ਜਦੋਂ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਛੇਤੀ ਆ ਜਾਵੋ, ਪੁਲਿਸ ਵਾਲਿਆਂ ਵੱਲੋਂ ਕਿਸਾਨਾਂ ਨੂੰ ਤੈਅਸ਼ੁਦਾ ਰੂਟ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਹ ਆਪਣੇ ਬੰਦਿਆਂ ਨੂੰ ਰੂਟ ਤੇ ਵਧਣ ਨਹੀਂ ਦਿੰਦੇ ਸੀ। ਉਹ ਜਾਣ ਬੁੱਝ ਕੇ ਰਿੰਗ ਰੋਡ ਵੱਲ ਨੂੰ ਧੱਕੇ ਨਾਲ਼ ਤੋਰ ਰਹੇ ਸੀ।

Read More »

ਮੇਰੇ ਪਿਆਰੇ ਦੇਸ਼

ਰੋ, ਮੇਰੇ ਪਿਆਰੇ ਦੇਸ਼, ਕਿ ਤੇਰੇ ਖੇਤਾਂ ਦੇ ਜਾਏ ਅਤੇ ਜਾਈਆਂ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕੜਕਦੀ ਠੰਢ ਵਿਚ ਦਿੱਲੀ-ਹਰਿਆਣਾ ਦੀਆਂ ਹੱਦਾਂ ’ਤੇ ਬੈਠੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਸਮੇਂ ਦੀ ਸਰਕਾਰ ਦੀ ਅੱਖ ’ਚੋਂ ਇਕ ਹੰਝੂ ਨਹੀਂ ਕਿਰਿਆ।

Read More »
en_GBEnglish