26 ਦਾ ਗੇੜ

26 ਦਾ ਗੇੜ

ਹਰਚਰਨ ਮਾਨ ਨਾਲ ਗੁਰਦੀਪ ਦੀ ਗੱਲਬਾਤ

26 ਨੂੰ ਜਦੋਂ ਅਸੀਂ ਟ੍ਰੈਕਟਰ ਪਰੇਡ ਸ਼ੁਰੂ ਕੀਤੀ ਸੀ ਉਦੋਂ ਸਭ ਵਧੀਆ ਸੀ। ਸਾਰੇ ਲਾਈਨ ਚੱਲ ਰਹੇ ਸੀ ਜ਼ਾਬਤੇ ਰਹਿ ਕੇ। ਪਰ ਚਾਰ ਕੁ ਘੰਟਿਆਂ ਬਾਅਦ ਲਾਈਨਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਹੁਣ ਪਤਾ ਲੱਗਦਾ ਬਈ ਬੰਦੇ ਕੌਣ ਸੀ ਉਹ। ਸਭ ਭਾਜਪਾ ਦੇ ਪੈਸਿਆਂ ਤੇ ਬੁਲਾਏ ਗੁੰਡੇ ਸੀ, ਸ਼ਰਾਬ ਪੀਤੀ ਹੋਈ ਸੀ। ਜਿੱਥੇ ਮੋੜ ਸੀ ਉੱਥੇ ਵੀ ਹਿੰਸਾ ਕਰਵਾਉਣ ਇਹ ਬੰਦੇ ਮੋਹਰੀ ਸੀ। ਜਿਹੜੇ ਬੰਦੇ ਓਸ ਦਿਨ ਮੋੜ (ਜਿੱਥੋਂ ਟ੍ਰੈਕਟਰਾਂ ਨੇ ਮੁੜਨਾ ਸੀ) ‘ਤੇ ਖੜੇ ਸੀ ਉਹ ਵੀ ਸਭ ਸਰਕਾਰ ਨਾਲ਼ ਮਿਲੇ ਹੋਏ ਸੀ, ਲੱਖ ਮਿੰਨਤਾਂ ਕਰਨ ਤੇ ਵੀ ਸਾਨੂੰ ਮੁੜਨ ਨ੍ਹੀਂ ਦਿੱਤਾ ਉਹਨਾਂ ਨੇ। ਕਹਿੰਦੇ ਲਾਲ ਕਿਲੇ ਜਾਓ, ਪੁਲਿਸ ਪਿਛੇ ਆਰਾਮ ਨਾਲ ਬੈਠੀ ਸਾਰਾ ਕੁਝ ਦੇਖ ਰਹੀ ਸੀ। ਮੋੜ ਕੋਲ ਜਦੋਂ ਸਾਡਾ ਟ੍ਰੈਕਟਰ ਟ੍ਰੈਫ਼ਿਕ ਵਿੱਚ ਫਸ ਗਿਆ ਤੇ ਮੈਂ ਅੱਗੇ ਦੇਖਣ ਗਿਆ। ਮੈਂ ਦੇਖਿਆ ਕਿ 4-5 ਜਾਣੇ ਬੈਰੀਕੇਡ ਖਿੱਚ ਕੇ ਪਾਸੇ ਹੋ ਜਾਂਦੇ ਸੀ, ਜਿਨਾਂ ਨੂੰ ਦੇਖ ਕੇ ਦਸ ਬਾਰਾਂ ਆਪਣੇ ਬੰਦੇ ਬੈਰੀਕੇਡਾਂ ਵੱਲ ਭੱਜਦੇ ਸੀ ਫੇਰ ਪੁਲਸ ਅੱਥਰੂ ਗੈਸ ਚਲਾ ਦਿੰਦੀ ਸੀ। ਜਦੋਂ ਨੂੰ ਸਭ ਸ਼ਾਂਤ ਹੋਣ ਲੱਗਦਾ ਸੀ, ਉਹ ਲੋਕ ਫੇਰ ਉਹੀ ਸ਼ਰਾਰਤ ਕਰ ਦਿੰਦੇ। ਚਲਾਉਣ ਨੂੰ ਤਾਂ ਉਹ ਬੈਰੀਕੇਡ ਖਿੱਚਣ ਵਾਲਿਆਂਤੇ ਗੋਲੀ ਵੀ ਚਲਾ ਸਕਦੇ ਸੀ ਪਰ ਜਾਣ ਬੁੱਝ ਕੇ ਓਦੋਂ ਅੱਥਰੂ ਗੈਸ ਦੇ ਗੋਲੇ ਸਿਟਦੇ ਸੀ ਜਦੋਂ ਆਮ ਲੋਕ ਅੱਗੇ ਵਧਦੇ ਸੀ। ਜਿਹੜੇ ਤਾਂ ਬੰਦੇ ਹੁਣ ਪੁਰਾਣੇ , ਜਿਵੇਂ ਅਸੀਂ, ਮੈਂ ਸਾਫਾ ਗਿੱਲਾ ਕਰ ਲਿਆ ਸੀ, ਜਦੋਂ ਪੁਲਸ ਨੇ ਅੱਥਰੂ ਗੈਸ ਦਾ ਗੋਲਾ ਸਿੱਟਿਆ, ਮੈਨੂੰ ਪਤਾ ਸੀ ਕਿ ਉਹ ਕੁਝ ਸਮੇਂ ਤੋਂ ਬਾਅਦ ਚਲਦਾ ਹੁੰਦਾ, ਮੈਂ ਉਹਨੂੰ ਓਵੇਂ ਕੱਪੜੇ ਵਿੱਚ ਲਪੇਟ ਕੇ ਵਾਪਸ ਮਾਰਦਾ ਸੀ। ਪਰ ਜਿਹੜਾ ਉੱਥੇ ਧੂੰਆਂ ਪਹਿਲਾਂ ਤੋਂ ਸੀ ਉਹ ਦੋ ਦਿਨ ਅੱਖਾਂ ਨੂੰ ਤੰਗ ਕਰਦਾ ਰਿਹਾ। 

ਕਈ ਜਥੇਬੰਦੀਆਂ ਨੇ ਵੀ ਗਲਤੀ ਕੀਤੀ ਕਿ ਆਪਣੇ ਝੰਡੇ ਅਤੇ ਬੈਜ ਬਿਨਾਂ ਪੁੱਛੇ ਵੰਡ ਦਿੱਤੇ, ਜਿਸਦੇ ਨਾਲ ਵਲੰਟੀਅਰਾਂ ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣ ਨ੍ਹੀਂ ਰਹੀ ਅਤੇ ਲੋਕ ਗੁਮਰਾਹ ਹੋ ਗਏ। ਸਾਨੂੰ ਵੀ ਮੁੜਨ ਨਹੀਂ ਦਿੱਤਾ ਉਹਨਾਂ ਨੇ, ਜੇ ਅਸੀਂ ਧੱਕਾ ਕਰਦੇ ਤਾਂ ਉਹ ਸਾਡੇ ਟ੍ਰੈਕਟਰ ਦਾ ਨੁਕਸਾਨ ਕਰਦੇ, ਸਲੈਂਸਰਤੇ ਡੰਡੇ ਤਾਂ ਉਹ ਪਹਿਲਾਂ ਹੀ ਮਾਰ ਰਹੇ ਸੀ। ਅਸੀਂ ਅੱਗੇ ਜਾ ਕੇ 1-2 ਮੋੜਾਂ ਬਾਅਦ ਵਾਪਿਸ ਮੁੜ ਆਏ। ਸਾਨੂੰ ਮੁੜਦਿਆਂ ਵੇਖ ਲੋਕਾਂ ਨੇ ਗਾਲ੍ਹਾਂ ਵੀ ਕੱਢੀਆਂ ਪਰ ਸਾਡਾ ਕੰਮ ਆਪਣੇ ਲੀਡਰਾਂ ਦੀ ਮੰਨਣਾ ਸੀ ਨਾ ਕਿ ਸ਼ਰਾਰਤੀ ਅਨਸਰਾਂ ਦੀ। ਅਸੀਂ ਤਾਂ ਵਾਪਸ ਗਏ ਪਰ ਜਿਹੜੇ ਉਸ ਦਿਨ ਸਰਕਾਰ ਤੇ ਗੁੰਡਿਆਂ ਪਿੱਛੇ ਲੱਗ ਕੇ ਦਿੱਲੀ ਪਹੁੰਚ ਗਏ, ਪੁਲਸ ਦੇ ਤਸ਼ਦੱਦ ਦਾ ਸ਼ਿਕਾਰ ਹੋਏ, ਉਹਨਾਂ ਬਾਰੇ ਸੋਚ ਕੇ ਮੈਨੂੰ ਬਹੁਤ ਦੁੱਖ ਹੁੰਦਾ ਹੈ। ਕਈਆਂ ਨੂੰ ਤਾਂ ਜੇਲਾਂ ਵਿੱਚ ਵੀ ਭੇਜ ਦਿੱਤਾ, ਰੱਬ ਸੁੱਖ ਰੱਖੇ।

ਹੁਣ ਸਾਡਾ ਐਥੇ ਨੈੱਟ ਬੰਦ ਕਰਤਾ, ਕੋਈ ਖ਼ਬਰ ਬਾਹਰ ਨਹੀਂ ਜਾਣ ਦਿੱਤੀ ਜਾ ਰਹੀ। ਪਤਾ ਨਹੀਂ ਕੀ ਚਾਹੁੰਦੀ ਹੈ ਇਹ ਸਰਕਾਰ, ਆਪਣੇ ਬਣਾਏ ਕਾਨੂੰਨ ਐਨੀਆਂ ਗਲਤੀਆਂ ਮੰਨ ਕੇ ਵੀ ਰੱਦ ਕਰਨ ਨੂੰ ਤਿਆਰ ਨ੍ਹੀਂ। ਵੈਸੇ ਲੋਕ ਬਹੁਤ ਜੁੜ ਗਏ ਆਪਣੇ ਨਾਲ ਖਾਸਕਰ ਹਰਿਆਣੇ ਦੀਆਂ ਔਰਤਾਂ, ਕਿਸੇ ਚੀਜ਼ ਦੀ ਕਮੀ ਨ੍ਹੀਂ, ਬੱਸ ਸਰਕਾਰ ਦੇ ਰਵੱਈਏ ਨੂੰ ਛੱਡ ਕੇ। 26 ਨੂੰ ਸਰਕਾਰ ਦੰਗੇ ਕਰਵਾਉਣ ਦੀ ਸਕੀਮ ਨਾਲ਼ ਆਈ ਸੀ ਪਰ ਉਹ ਫੇਲ ਹੋ ਗਏ।

ਇੱਕ ਗੱਲ ਮੇਰੀ ਜ਼ਰੂਰ ਲਿਖ ਦਿਓ। 26 ਤਰੀਕ ਤੋਂ ਮੈਂ ਰੋਜ਼ ਲਾਰੇ ਲਾਈ ਜਾਂਦਾ ਸੀ ਆਪਣੇ 9 ਸਾਲਾਂ ਦੇ ਪੋਤੇ ਨੂੰ। ਹੁਣ ਉਹ ਪਰਸੋਂ ਆਇਆ। ਮੈਂ ਕਿਹਾ ਬਈ, ਤੂੰ ਕਿਵੇਂ ਗਿਆ, ਦੋ ਦਿਨ ਰੋਟੀ ਛੱਡਤੀ ਉਹਨੇ ਘਰੇ। ਆਕੇ ਪਤਾ ਮੈਨੂੰ ਕੀ ਬੋਲਦਾ, ‘ਕਹਿੰਦਾ ਦਾਦਾ ਜੀ, ਮੈਂ ਦੋ ਦਿਨ ਰੋਟੀ ਛੱਡ ਕੇ ਆਪਣੀ ਮੰਮੀਤੇ ਦਾਦੀ ਨੂੰ ਮਨਾ ਲਿਆ! ਥੋਡੇ ਤੋਂ ਮੋਦੀ ਨੀ ਮੰਨਦਾ।ਮੇਰਾ ਤਾਂ ਮਨ ਗਦਗਦ ਕਰ ਉਠਿਆ, ਫੇਰ ਮੈਂ ਉਹਨੂੰ ਸਟੇਜ ਤੇ ਵੀ ਲੈ ਕੇ ਗਿਆ, ਹਰੀ ਪੱਗ ਬੰਨੀ ਉਹਨੇ, ਝੰਡਾ ਚੱਕਿਆਂ ਹੋਇਆ ਸੀ। ਕਈ ਬੀਬੀਆਂ ਨੇ ਬੁੱਕਲ਼ ਚੁੱਕ ਕੇ ਫੋਟੋਆਂ ਖਿਚਵਾਈਆਂ। ਜਾਣ ਲੱਗਿਆ ਮੈਨੂੰ ਕਹਿੰਦਾ, ‘ਕਰੋਨਾ ਵਿੱਚ ਵੀ ਸਕੂਲ ਬੰਦ ਰਹੇ , ਹੁਣ ਇਹ ਕਿਹੜਾ ਕਰੋਨਾ ਨਾਲ਼ੋਂ ਘੱਟ ਆ। ਅਗਲੀ ਵਾਰੀ ਆਇਆ ਤਾਂ ਆਪਣੇ ਦੋਸਤਾਂ ਨੂੰ ਵੀ ਨਾਲ਼ ਲਿਆਊਂ। ਜਦੋਂ ਤੱਕ ਜਿੱਤਦੇ ਨੀ, ਸਕੂਲ ਜਾ ਕੇ ਕੀ ਫਾਇਦਾ।

 

en_GBEnglish