ਭਾ. ਕਿ. ਯੂ. ਦੋਆਬਾ

ਭਾ. ਕਿ. ਯੂ. ਦੋਆਬਾ

ਸੰਗੀਤ ਤੂਰ, ਸਿੰਘੂ

ਆਗੂਸਤਨਾਮ ਸਿੰਘ ਸਾਹਨੀ, ਕੁਲਦੀਪ ਕੌਰ ਰਾਏ, ਕਿਰਪਾਲ ਸਿੰਘ ਮੂਸਾਪੁਰ, ਮਨਜੀਤ ਸਿੰਘ ਰਾਏ

ਭਾ ਕੇ ਯੂ ਦੁਆਬਾ ਛੇ ਸਾਲ ਪਹਿਲਾਂ 2015 ਵਿੱਚ ਗੰਨੇ ਦੀ ਪੇਮੈਂਟ ਦੇ ਵਿਵਾਦ ਕਾਰਨ ਸ਼ੁਰੂ ਹੋਈ। ਇਹ ਯੂਨੀਅਨ ਇਸ ਵਕਤ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਆਪਣੀਆਂ ਇਕਾਈਆਂ ਬਣਾ ਚੁੱਕੀ ਹੈ। ਇਸ ਦਾ ਹੈੱਡਕੁਆਟਰ ਫਗਵਾੜਾ ਵਿੱਚ ਹੈ। ਕਿਸਾਨੀ ਘੋਲ ਸ਼ੁਰੂ ਹੋਣ ਤੋਂ ਪਹਿਲਾਂ ਕਰੀਬ 10,000 ਲੋਕ ਜੁੜੇ ਹੋਏ ਸਨ। ਬਾਅਦ ਵਿਚ ਇਹ ਗਿਣਤੀ ਪੰਜ ਗੁਣਾ ਵੱਧ ਗਈ। ਸਾਹਨੀ ਜੀ ਦਾ ਕਹਿਣਾ ਹੈ ਕਿ ਯੂਨੀਅਨ  ਨੂੰ ਹੋਰ ਜ਼ਿਲ੍ਹਿਆਂ ਸਥਾਪਿਤ ਕਰਨ ਦਾ ਪਹਿਲਾਂ ਕੋਈ ਪਲੈਨ ਨਹੀਂ ਸੀ। ਪਰ ਹੁਣ ਉਹ ਗੰਭੀਰਤਾ ਨਾਲ ਯੂਨੀਅਨ ਨੂੰ ਮਜ਼ਬੂਤ ਕਰਨ ਬਾਰੇ ਸੋਚ ਰਹੇ ਹਨ। ਮਾਲਵੇ ਖੇਤਰ ਦੀਆਂ ਵੱਡੀਆਂ ਯੂਨੀਅਨਾਂ ਨਾਲ ਉਹ ਰਾਬਤਾ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਸਿਖ ਵੀ ਰਹੇ ਨੇ। ਜਿਹੜੇ ਜ਼ਿਲ੍ਹਿਆਂ ਉਹ ਪਹਿਲਾਂ ਹੀ ਮੌਜੂਦ ਹਨ। ਉੱਥੇ ਲੋਕਾਂ ਦਾ ਵਿਸਵਾਸ ਘੋਲ ਨੇ ਤਕੜਾ ਕੀਤਾ ਹੈ। ਹਾਲਾਂਕਿ ਬੀਬੀਆਂ ਅਤੇ ਭਾ ਕੇ ਯੂ ਦੋਆਬਾ ਨਾਲ ਨਹੀਂ ਜੁੜੀਆਂ ਪਰ ਸਤਨਾਮ ਸਿੰਘ ਜੀ ਇਸ ਕਮੀ ਨੂੰ ਮਹਿਸੂਸ ਕਰਦੇ ਹਨ ਅਤੇ ਬੀਬੀਆਂ ਨੂੰ ਸਰਗਰਮ ਕਰਨ ਲਈ ਯਤਨ ਵਿੱਚ ਜੁਟੇ ਹੋਏ ਹਨ।

ਇੱਕ ਤਰ੍ਹਾਂ ਨਾਲ ਮੁਕਾਬਲਤਨ ਨਵੀਂ ਜਥੇਬੰਦੀ ਹੋਣ ਕਰਕੇ , ਅਤੇ ਦੋਆਬੇ ਵਿੱਚ ਪ੍ਰਭਾਵ ਹੋਣ ਕਰਕੇ ਉਹ ਲੋਕਾਂ ਦੇ ਇਸ ਜਥੇਬੰਦੀ ਨਾਲ ਜੁੜਨ ਕਰਕੇ ਆਸਵੰਦ ਹਨ।   ਦੋਆਬਾ ਐਨ ਆਰ ਆਈ ਦਾ ਗੜ੍ਹ ਹੋਣ ਕਰਕੇਲੋਕ ਆਪਣੀਆਂ ਮੁਸ਼ਕਲਾਂ ਦਾ ਹੱਲ ਜਥੇਬੰਦ ਹੋਣ ਦੀ ਬਜਾਏ ਬਾਹਰ ਜਾਣਾ ਸਮਝਦੇ ਹਨ। ਪਰ ਬਾਵਜੂਦ ਇਸਦੇ ਘੋਲ ਦੇ ਦੌਰਾਨ ਜਥੇਬੰਦੀ ਦੇ ਹੋਏ ਵਾਧੇ ਨੂੰ ਇਹ ਆਪਣੇ ਹੌਂਸਲੇ ਦੇ  ਵਾਧਾ ਸਮਝਦੇ ਨੇ।  ਸਾਹਨੀ ਜੀ ਮੁਤਾਬਿਕ ਲੋਕ ਲੜਨਾ ਤੇ ਹੱਕ ਮੰਗਣਾ ਸਿੱਖ ਰਹੇ ਨੇ।

en_GBEnglish