ਰਾਜਵੀਰ ਕੌਰ, ਕੁੰਡਲੀ ਬਾਰਡਰ
ਨਾਮ – ਗੰਡਾ ਸਿੰਘ,
ਉਮਰ – 108 +
ਪਿੰਡ – ਮਲੂਕਪੁਰ, ਫਾਜ਼ਿਲਕਾ, ਪੰਜਾਬ
ਬਾਪੂ ਜੀ ਆਪਣੇ ਪਿੰਡ ਤੋਂ ਆਪ ਆਏ ਹਨ. ਉਹਨਾਂ ਦੇ ਪਿੰਡ ਦੀਆਂ ਟਰਾਲੀਆਂ ਨੇ ਬਾਪੂ ਜੀ ਦੀ ਉਮਰ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਲੈਕੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਦੇ ਪੁੱਤਰਾਂ ਨੇ ਵੀ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਇੱਕ ਬਾਗੀ ਵਾਂਗ ਆਪ ਹੀ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ।
ਉਹ ਇੱਕ ਬੱਸ, ਰੇਲ ਗੱਡੀ ਅਤੇ ਫਿਰ ਇੱਕ ਟਰਾਲੀ ਤੇ ਸਵਾਰ ਹੋ ਕੇ ਟਿਕਰੀ ਬਾਰਡਰ ਤੇ ਪਹੁੰਚ ਗਏ। ਇੱਥੇ ਆਣ ਕੇ ਉਹ ਗੁੰਮ ਗਏ ਸੀ, ਉਹ ਆਪਣੇ ਲੋਕਾਂ ਨੂੰ ਨਹੀਂ ਲੱਭ ਸਕੇ. ਜਦੋਂ ਅਸੀਂ ਪੁੱਛਿਆ ਕਿ ਉਹ ਕਿਸ ਲਈ ਆਏ ਹਨ? ਇਸ ਦਾ ਜਵਾਬ ਉਨ੍ਹਾਂ ਨੇ ਦਿੱਤਾ “ਮੈਂ ਮੋਦੀ ਦੇ ਵਿਆਹ ਤੇ ਆਇਆ ਹਾਂ”।
ਉਹ ਜ਼ਿੰਦਗੀ, ਕਠੋਰਤਾ ਅਤੇ ਦ੍ਰਿੜਤਾ ਨਾਲ ਭਰਪੂਰ ਸੀ. ਉਹਨਾਂ ਦੀ ਮੁਸਕਰਾਹਟ ਦਿਲ ਨੂੰ ਛੋਹਣ ਵਾਲੀ ਸੀ।
ਟਿਕਰੀ ਵਿਖੇ 2 ਲੱਖ ਤੋਂ ਵੱਧ ਲੋਕਾਂ ਵਿੱਚੋਂ ਉਹਨਾਂ ਦੇ ਲੋਕਾਂ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ, ਅਸੀਂ ਆਖਰਕਾਰ ਖੰਬਾ ਨੰ: 793 ਤੇ ਉਹਨਾਂ ਦੇ ਪਿੰਡ ਵਾਲਿਆਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਏ ਤੇ ਬਾਪੂ ਜੀ ਨੂੰ ਉਥੇ ਛੱਡ ਦਿੱਤਾ. ਇਸ ਜੱਜ਼ਬੇ ਨੂੰ ਸਲਾਮ ਹੈ।
ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਬਾਰਡਰ ‘ਤੇ ਕਿਉਂ ਹਾਂ? ਇਹਨਾਂ ਲੋਕਾਂ ਕਰਕੇ ਮੈਂ ਬਾਰਡਰ ‘ਤੇ ਹਾਂ. ਮੇਰੇ ਪੁਰਖਿਆਂ ਨੇ ਸਾਡੇ ਅਧਿਕਾਰਾਂ ਲਈ ਲੜਾਈ ਲੜੀ, ਇਹ ਇਕਜੁੱਟ ਹੋਕੇ ਰਹਿਣ ਦਾ ਸਮਾਂ ਹੈ. ਕਿਉਂਕਿ ਉਹ ਇਥੇ ਹਨ, ਇਸੇ ਲਈ ਮੈਂ ਇਥੇ ਹਾਂ! ਜਦੋਂ ਉਹਨਾਂ ਮੈਨੂੰ “ਸ਼ਬਾਸ਼” ਦਿੱਤੀ ਜਾਣ ਲੱਗਿਆਂ, ਉਸ ਪਲ ਨੇ ਮੇਰੇ ਸਾਲ ਨੂੰ ਸ਼ਾਬਦਿਕ ਰੂਪ ਵਿੱਚ ਪੂਰਾ ਕਰ ਦਿੱਤਾ. ਇਹ ਸੀ ਮੇਰੇ 2020 ਦਾ ਅੰਤ!