ਉਹ ਭਾਈ!

ਉਹ ਭਾਈ!

ਧਿਆਨ ਨਾਲ ਦੇਖ
ਕਣਕ ਝੋਨੇ ਜਾਂ ਬਾਜਰੇ ਦਾ ਰੰਗ
ਬਹੁਤ ਵੱਖਰਾ ਨਹੀਂ ਹੁੰਦਾ
ਧਰਤੀ ਦੇ ਰੰਗ ਨਾਲੋਂ
ਸਾਨੂੰ ਕਾਲ਼ੀ ਮਿੱਟੀ ਵਿਚ
ਚਿੱਟੀ ਕਪਾਹ ਖਿੜਾਉਣੀ ਵੀ ਆਂਉਂਦੀ
ਚਾਲਬਾਜ਼ੀਆਂ ਛੱਡ ਹੁਣ।

ਕਿੰਨੂੰ
ਕੰਡਿਆਲੇ ਰੁੱਖਾਂ ‘ਤੇ ਲਗਦੇ
ਠੰਢਾਂ ਵਿਚ ਪੱਕਦੇ
ਤੂੰ ਡਰਾ ਕਿਸਨੂੰ ਰਿਹਾ।

ਮੱਝ ਦੇ ਚਾਰ ਥਣ ਹੁੰਦੇ
ਦੋ ਕੱਟੀਆਂ ਲਈ ਛੱਡ ਦਿੰਦੇ ਅਸੀਂ
ਦੋ ਰੱਖ ਲੈਂਦੇ ਆਵਦੇ ਲਈ
ਆ ਲੰਗਰ ਛੱਕ।

en_GBEnglish