ਅਠਾਸੀ ਸਾਲ ਦੇ ਸੰਤਾ ਸਿੰਘ

ਅਠਾਸੀ ਸਾਲ ਦੇ ਸੰਤਾ ਸਿੰਘ

ਰਾਵੀ, ਸਿੰਘੂ ਮੋਰਚਾ

ਦਿੱਲੀ ਬਾਡਰਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੱਡੀ ਉਮਰ ਦੇ ਬਹੁਤ ਸਾਰੇ ਬਜੁਰਗ ਪਹਿਲੇ ਦਿਨੋਂ ਡਟੇ ਹੋਏ ਹਨ। ਇਹਨਾਂ ਬਜੁਰਗਾਂ ‘ਚੋਂ ਇੱਕ ਹਨ ਅਠਾਸੀ ਸਾਲ ਦੇ ਸੰਤਾ ਸਿੰਘ। ਪਿੰਡ ਫੂਲ ਤੋਂ ਆਏ ਸੰਤਾ ਸਿੰਘ ਦੀ ਜਿੰਦਗੀ ਦਾ ਇਹ ਪਹਿਲਾ ਸੰਘਰਸ਼ ਨਹੀਂ। ਉਹ ਬੱਤੀ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਮੈਂਬਰ ਹਨ।

ਅਕਸਰ ਧਰਨੇ ਵਿੱਚ ਡਟੇ ਕਿਸਾਨਾਂ ਨੂੰ ਬੀਤੇ ਦਿਨਾਂ ਵਿੱਚ ਹੋਏ ਸੰਘਰਸ਼ਾਂ ਦੇ ਕਿੱਸੇ ਸੁਣਾਉਂਦੇ ਤੇ ਠਹਾਕੇ ਮਾਰਦੇ ਦੇਖਿਆ ਜਾ ਸਕਦਾ ਹੈ। ਸੰਤਾ ਸਿੰਘ ਦੇ ਪਰਿਵਾਰ ਦੇ ਚਾਰ ਜੀਅ ਉਹਨਾਂ ਨਾਲ ਟਿਕਰੀ ਬਾਡਰ ‘ਤੇ ਡਟੇ ਹੋਏ ਹਨ। ਉਹਨਾਂ ਦੇ ਇੱਕ ਬੇਟੇ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਜਦ ਜਿਉਂਦਾ ਸੀ, 37 ਕਿੱਲੇ ਪੈਲੀ ਆਪ ਹੀ ਵਾਹੁੰਦਾ ਸੀ।

ਉਹਨਾਂ ਨੂੰ ਜਾਣਦੇ ਲੋਕਾਂ ਦਾ ਕਹਿਣਾ ਹੈ ਕਿ ਬੇਟੇ ਦੀ ਮੌਤ ਤੋਂ ਬਾਅਦ ਸੰਤਾ ਸਿੰਘ ਕੁਝ ਢੈਲ਼ੇ ਹੋ ਗਏ। ਅੱਜ ਵੀ ਪਿੰਡ ਵਿੱਚ ਕੋਈ ਕੰਮ ਹੋਵੇ, ਥਾਣਾ ਕਚਹਿਰੀ ਜਾਣ ਨੂੰ ਅੱਗੇ ਹੀ ਰਹਿੰਦੇ ਹਨ।

ਸਦਾ ਚੜ੍ਹਦੀ ਕਲਾ ‘ਚ ਰਹਿਣ ਵਾਲੇ ਸੰਤਾ ਸਿੰਘ ਦੇ ਮੂੰਹ ‘ਤੇ ਐਨੇ ਦਿਨ ਦੇ ਸੰਘਰਸ਼ ਤੇ ਕੜਾਕੇ ਦੀ ਠੰਢ ਵਿੱਚ ਵੀ ਕੋਈ ਸ਼ਿਕਨ ਨਹੀਂ। ਬਾਪੂ ਸੰਤਾ ਸਿੰਘ ਵਰਗੇ ਬਜੁਰਗਾਂ ਨੂੰ ਡਟੇ ਦੇਖ ਨੌਜਵਾਨੀ ਨੂੰ ਹੋਰ ਹੌਸਲਾ ਮਿਲ ਰਿਹਾ ਹੈ।

en_GBEnglish