
ਇਹੀ ਕੁਝ ਅੰਗਰੇਜਾਂ ਵੇਲ਼ੇ ਹੋਇਆ ਸੀ
ਅੱਜ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਜ਼ਮਹੂਰੀ ਤਰੀਕੇ ਨਾਲ਼ ਖਿਲਾਫ਼ਤ ਕਰਦਿਆਂ 6 ਮਹੀਨੇ ਹੋ ਗਏ ਹਨ ਅਤੇ ਦਿੱਲੀ ਦੇ ਦੁਆਲੇ ਧਰਨਿਆਂ ਉੱਤੇ ਬੈਠਿਆਂ ਨੂੰ 4 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਓਧਰ ਸਰਕਾਰ ਨੇ ਵੀ ਗੋਲ-ਮੋਲ ਗੱਲਾਂ ਅਤੇ ਲਾਠੀ-ਗੋਲੇ ਵਰਗੇ ਜ਼ਬਰ ਜੁਲਮ ਤੋਂ ਲੈਕੇ ਸੜਕਾਂ ਚ ਮੇਖਾਂ ਗੱਡਣ ਵਰਗੀਆਂ ਸ਼ਰਮਨਾਕ ਹਰਕਤਾਂ ਤੱਕ ਕੁਝ ਛੱਡਿਆ ਨਹੀਂ।