ਇੰਟਰਨੈਟ ਬੰਦ ਕਿਸੇ ਕੰਮ ਦੇ ਨਹੀਂ
26 ਜਨਵਰੀ ਦੀ ਪਰੇਡ ਵੇਲੇ ਦਿੱਲੀ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਬੰਦ ਕੀਤੀਆਂ ਦੂਰ ਸੰਚਾਰ ਦੀਆਂ ਸੇਵਾਵਾਂ ਭਾਵੇਂ ਹੁਣ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ, ਪਰ ਸਾਨੂੰ ਇਸਦੇ ਪਿੱਛੇ ਛਿਪੇ ਵੱਡੇ ਮਸਲੇ ਨੂੰ ਪਛਾਨਣ ਦੀ ਲੋੜ ਹੈ। ਸਰਕਾਰੀ ਏਜੰਸੀਆਂ ਦੇ ਹੁਕਮ ਉੱਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨਾ — ਹੁਣ ਪੂਰੇ ਭਾਰਤ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ।