
ਕਾਰਪੋਰੇਟ ਕੀ ਬਲਾ ਹੈ? ਆਓ ਸਮਝੀਏ।
ਕਿਸਾਨ ਅੰਦੋਲਨ ਦੌਰਾਨ ਕਾਰਪੋਰੇਟ ਸ਼ਬਦ ਜ਼ਮੀਨਾਂ ਹੜੱਪਣੇ, ਬੰਦੇ ਖਾਣੇ ਚੰਦਰੇ ਭੈੜੇ ਨਾਂਹਵਾਚਕ ਸ਼ਬਦਾਂ ਵਿਚ ਸਾਹਮਣੇ ਆਇਆ ਹੈ,ਇਸ ਵਰਤਾਰੇ ਨੂੰ ਸਮਝਣਾ ਬਹੁਤ ਜਰੂਰੀ ਹੈ। ਇਹ ਵਾਕ ਵਾਰ ਵਾਰ ਵਰਤਿਆ ਜਾਂਦਾ ਹੈ ”ਐਂ ਕਿਵੇਂ ਅਸੀਂ ਆਪਣੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਦੇ ਦੇਈਏ?” ਆਮ ਬੰਦਾ ਕਾਰਪੋਰੇਟ ਤੋਂ ਭਾਵ ਅੰਬਾਨੀ, ਅਡਾਨੀ ਵਰਗਿਆਂ ਨੂੰ ਸਮਝਦਾ ਹੈ,ਜੋ ਕਿ ਕਾਫੀ ਹੱਦ ਤੱਕ ਠੀਕ ਵੀ ਹੈ।