
ਦਿੱਲੀ ਦਾ ਕਿਸਾਨ ਕਿਰਤੀ ਮੋਰਚਾ: ਤਵਾਰੀਖ਼ੀ ਸਾਂਗੇ ਦੀ ਦਸ
ਦਿੱਲੀ ਦੁਆਲੇ ਹਾਲ਼ੀ ਕਿਰਤੀ ਮੋਰਚਾ ਇੱਕ ਨਵਾਂ ਜਹਾਨ ਉਸਰਿਆ ਜਾਪਦਾ ਏ ਚਾਲੂ ਜਹਾਨ ਤੋਂ ਅਸਲੋਂ ਹੋਰਵਾਂ ਅਸਲੋਂ ਨਿਵੇਕਲਾ। ਸਾਂਝ ਵਰਤਣ ਵੱਲ ਜਿਵੇਂ ਪੈਂਡਾ ਨਿਬੜਦਾ ਪਿਆ ਹੋਵੇ। ਪੰਜਾਬ ਦੀ ਵਾਰ ਦੇ ਉਹ ਜਿਉਂਦੇ ਜਾਗਦੇ ਕਾਂਡ ਅੱਖਾਂ ਸਾਹਵੇਂ ਢੱਕ ਖਲੋਂਦੇ ਨੇਂ ਜਿਹੜੇ ਸਾਨੂੰ ਦੱਸੇ ਨਹੀਂ ਗਏ, ਪੜ੍ਹਾਏ ਨਹੀਂ ਗਏ।