ਬਾਰ੍ਹੀਂ ਬਰਸੀਂ ਖਟਣ ਗਿਆ ਸੀ….!
ਮਿੱਸੇ ਪਰੌਂਠੇ ਬੇਲਦਿਆਂ ਜਗਸੀਰ ਨੇਂ ਬਾਬੇ ਘੋਪ ਨੂੰ ‘ਵਾਜ ਮਾਰੀ ਕਿ ਥਾਲ ਚੱਕ ਕੇ ਪਰੌਂਠੇ ਲੈ ਲਵੇ ਗਰਮ ਗਰਮ। ਤਵੀ ਤੇ ਪਾਏ ਪਤਲੇ ਗੋਲ ਪਰੌਂਠੇ ਨੂੰ ਤੇਲ ਲਾਉਂਦਿਆਂ ਮੱਖਣ ਸਿੰਘ ਨੇਂ ਉਸਦੀ ਗੱਲ ਨੂੰ ਵਿੱਚੇ ਕੱਟਦਿਆਂ ਕਿਹਾ “ਬਾਬਾ, ਮਾੜ੍ਹੀ ਜਿਹੀ ਖੇਚਲ ਕਰੀਂ ਪਹਿਲਾਂ…ਓਹ ਜਾਖਲ਼ ਵਾਲਿਆਂ ਕੋਲੋਂ ਲੱਸੀ ਲੈ ਕੇ ਆਈਂ, ਕਹੀਂ ਭੀਖੀ ਆਲਿਆਂ ਨੇ ਮੰਗਾਈ ਆ!”