ਕਿਸਾਨ ਅੰਦੋਲਨ ‘ਚ ਔਰਤਾਂ ਦੀ ਸੰਘਰਸ਼ੀ ਗਾਥਾ
ਔਰਤ ਦੀ ਹੋਂਦ, ਉਸ ਦੀ ਸਮਝ (ਸਵੈ) ਪਛਾਣ ਅਤੇ ਸਮਾਜ ਵਿੱਚ ਉਸਦੀ ਥਾਂ ਕਾਫ਼ੀ ਸਮੇਂ ਤੋਂ ਗੱਲਬਾਤ ਦਾ ਵਿਸ਼ਾ ਰਹੀ ਹੈ। ਕਨੇਡੀਅਨ ਨਾਵਲਕਾਰ ਮਾਰਗਰੇਟ ਅੱਟਵੁੱਡ ਦੇ ਨਾਵਲ ਸਰਫੈਸਿੰਗ (surfacing) ਮੁਤਾਬਕ ਔਰਤ ਦੀ ਜੀਵਨ ਜਾਚ ਵਿਚ ਧਰਤੀ, ਕੁਦਰਤ ਅਤੇ ਦਾਰਸ਼ਨਿਕ ਰੂਪ ਵਿੱਚ ‘ਭੋਇਂ’ ਦਾ ਕਾਫ਼ੀ ਵੱਡਾ ਰੋਲ ਹੈ।