ਇਹ ਰੱਦ ਤਾਂ ਹੋਣੇ ਹੀ ਐ

ਇਹ ਰੱਦ ਤਾਂ ਹੋਣੇ ਹੀ ਐ

ਲੋਕ ਮਾਨਵਵਾਦੀ ਵਿਰਾਸਤ ਤੋਂ ਸੇਧ ਜੋ ਲੈਂਦੇ ਰਹੇ। ਉਹ ਝੱਖੜ ਵਿੱਚ ਸਬਰ, ਸਿਦਕ ਨਾਲ ਖੜ ਗਏ ਅਤੇ ਉਹਨਾਂ ਕਾਂਵਾਂ ਰੌਲੀ ਵਿੱਚ ਸਿਆਣਪ ਦਾ ਪੱਲਾ ਨਹੀਂ ਛੱਡਿਆ। ਸੰਸਾਰ ਦੇ ਲੋਕਾਂ ਨੇ ਦੇਖਿਆ ਕਿ ਬੱਚਿਆਂ ਦੇ ਖਿਡੌਣੇ ਟਰੈਕਟਰਾਂ ਉੱਤੇ ਵੀ ਝੰਡੇ ਲਹਿਰਾਉਣ ਲੱਗੇ ਸਨ। ਚੁੱਲ੍ਹੇ ਅੱਗ ਬਾਲਦੀਆਂ ਔਰਤਾਂ ਦੇ ਹਿਰਦੇ ਵਿੱਚ ਹਕੂਮਤ ਖ਼ਿਲਾਫ਼ ਰੋਹ ਭੜਕ ਪਿਆ। ਪਾੜ੍ਹੇ ਸਫ਼ਲਤਾ ਨਾਲ ਅੰਦੋਲਨ ਦੇ ਇਮਤਿਹਾਨ ਵਿੱਚੋਂ ਪਾਸ ਹੋਣ ਲੱਗੇ। ਜਵਾਨੀ ਨੇ, ਸਰਕਾਰੀ ਤੋਹਮਤਾਂ ਅਤੇ ਸਾਜਿਸ਼ਾਂ ਦੇ ਬਾਵਜੂਦ, ਧੋਣੇ ਧੋ ਦਿੱਤੇ। ਚਿੱਤਰਕਾਰੀ ਵਿੱਚ ਕਿਸਾਨ, ਅਨਾਜ਼, ਖੇਤ ਅਤੇ ਹਲ਼ ਨਜ਼ਰ ਆਏ। ਸੜਕਾਂ ਅਤੇ ਖੇਤਾਂ ‘ਚ ਟਰੈਕਟਰਾਂ ਉੱਤੇ ਨਾਅਰੇ ਗੂੰਜਣ ਲੱਗੇ। ਵਿਆਹਾਂ ਦੇ ਸ਼ੋਰ, ਖੇਤੀ ਦੇ ਗੀਤਾਂ ਵਿੱਚ ਬਦਲ ਗਏ। ਪਿੰਡਾਂ ਦੀਆਂ ਸੱਥਾਂ ਅਤੇ ਅੰਦੋਲਨ ਦੇ ਪੰਡਾਲ, ਕਲਾ ਹਸਤੀਆਂ ਦੇ ਮੰਚ ਬਣ ਗਏ। ਤਾਸ ਦੇ ਪੱਤੇ ਸਿੱਟਦੇ ਹੱਥ, ਅਖਬਾਰਾਂ – ਰਸਾਲਿਆਂ ਅਤੇ ਕਿਤਾਬਾਂ ਦੇ ਪੰਨੇ ਪਲਟਣ ਲੱਗੇ। ਕਲਮਾਂ, ਗੀਤਾਂ ਅਤੇ ਕਲਾ ਦੀ ਬੰਬਾਰੀ ਨੇ, ਹਕੂਮਤੀ ਸਾਜਿਸ਼ਾਂ ਨੂੰ ਉਧੇੜ ਕੇ, ਲੋਕਾਂ ਨੂੰ ਬਲਵਾਨ ਬਣਾਈ ਰੱਖਿਆ। ਕਾਨੂੰਨਾਂ ਦੀ ਕਾਲਖ਼ ਖ਼ਿਲਾਫ਼ ਸੰਸਾਰ ਦਾ ਹਰ ਕੋਨਾ ਟਿਮਟਮਾਉਣ ਲੱਗਾ। ਤਿਓਹਾਰ ਲੋਕਾਂ ਦੀਆਂ ਉਮੰਗਾਂ ਨਾਲ ਸ਼ਿੰਗਾਰੇ ਗਏ। …….. ਇੰਞ ਲੜਨ ਵਾਲਿਆਂ ਨੇ ਜਿੱਤ ਹੀ ਜਾਣਾ ਹੁੰਦਾ ਤੇ ਬਰਬਾਦੀ ਦੇ ਹਿਮਾਇਤੀਆਂ ਅੰਤ ਹਾਰਨਾ ਹੀ ਹੁੰਦਾ।

en_GBEnglish