Site icon Trolley Times

ਲਹਿੰਦੇ ਪੰਜਾਬ ਦੇ ਕਿਸਾਨਾਂ ਦੇ ਦੁੱਖ

ਪਾਕਿਸਤਾਨ ਵਿਚ ਕਿਸਾਨਾਂ ਦੀ ਜੱਦੋ ਜਹਿਦ ਦੇ ਕਾਮਯਾਬ ਨਾ ਹੋ ਸਕਣ ਦੀ ਅਸਲ ਵਜ੍ਹਾ ਵੱਡੀਆਂ ਸਿਆਸੀ ਤੇ ਖ਼ਾਸ ਕਰ ਕੇ ਮਜ਼੍ਹਬੀ ਸਿਆਸੀ ਪਾਰਟੀਆਂ ਹਨ। ਮਿਸਾਲ ਦੇ ਤੌਰ ਤੇ ਜਮਾਤਇਸਲਾਮੀ ਤੇ ਸਿਪਾਹੇ ਸਹਾਬਾ ਵਗ਼ੈਰਾ। ਸੱਜੇ ਪੱਖ ਦੀ ਸਿਆਸੀ ਪਾਰਟੀਆਂ ਜਿਵੇਂ ਕਿ ਮੁਸਲਿਮ ਲੀਗ ਵੀ ਐਧੇ ਵਿਚ ਸ਼ਾਮਿਲ ਹਨ। ਕਿਸਾਨ ਬੋਰਡ ਵਿਚ ਵੀ ਇਨ੍ਹਾਂ ਦੇ ਲੋਕ ਸ਼ਾਮਿਲ ਹਨ। ਇਹ ਸਭ ਅਪਣਾ ਮਾਲ ਛਕ ਕੇ ਤੇ ਸਾਈਡ ਤੇ ਹੋ ਜਾਂਦੇ ਹਨ। ਪੈਸਟੀਸਾਈਡਜ਼ ਦੀਆਂ ਕੰਪਨੀਆਂ ਵੀ ਇਨ੍ਹਾਂ ਦੀਆਂ ਆਪਣੀਆਂ ਹਨ। ਇਸੇ ਕਰ ਕੇ ਪਿਛਲੇ ਦਿਨਾਂ ਵਿਚ ਜਿਹੜਾ ਇਹਤਜਾਜ ਹੋਇਆ ਸੀ ਉਹਦੇ ਵਿਚ ਕਿਸਾਨਾਂ ਦਾ ਅਪਣਾ ਬੰਦਾ, ਨਵਾਜ਼ ਲੰਗੜਿਆਲ, ਵੀ ਮਾਰ ਦਿੱਤਾ ਲਿਆ ਤੇ ਕਿਸਾਨ ਆਪਣੀ ਕੋਈ ਗੱਲ ਵੀ ਨਾ ਮਨਵਾ ਸਕੇ। ਏਸ ਵੇਲੇ ਖਾਦਾਂ ਦੀਆਂ ਕੀਮਤਾਂ ਆਸਮਾਨ ਨਾਲ਼ ਗੱਲਾਂ ਕਰ ਰਹੀਆਂ ਹਨ। ਕਣਕ ਦੀ ਕੀਮਤ ਇਨ੍ਹਾਂ ਸੋਲਾਂ ਸੋ ਰੁਪਏ (ਅੱਠ ਸੌ ਹਿੰਦੋਸਤਾਨੀ ਰੁਪਏ) ਫ਼ੀ ਮਣ ਫ਼ਿਕਸ ਕੀਤੀ ਜਦਕਿ ਸਾਰੇ ਖ਼ਰਚੇ ਪਾ ਕੇ ਕਿਸਾਨ ਨੂੰ ਘਰ ਇਕ ਮਣ ਅਠਾਰਹ ਸੌ ਰੁਪਏ ਦਾ ਪੈਂਦਾ ਹੈ।

ਕਣਕ ਦਾ ਰੇਟ ਘੱਟੋ ਘੱਟ ਦੋ ਹਜ਼ਾਰ ਰੁਪਏ ਫ਼ੀ ਮਣ ਹੋਣਾ ਚਾਹੀਦਾ ਹੈ। ਦਰਅਸਲ ਇਥੇ ਜਿਹੜੇ ਕਿਸਾਨ ਜੱਦੋ ਜਹਿਦ ਦੇ ਆਗੂ ਬਣੇ ਹੋਏ ਨੇ ਉਹ ਸਭ ਜਮਾਤੀਏ ਤੇ ਸੱਜੇ ਪੱਖ ਦੇ ਨਜ਼ਰੀਏ ਆਲੇ ਲੋਕ ਹਨ। ਇਹ ਸਭ ਅਪਣਾ ਫ਼ਾਇਦਾ ਚੁੱਕ ਕੇ ਤੇ ਸਾਈਡ ਤੇ ਹੋ ਜਾਂਦੇ ਹਨ। ਇਹ ਆਪ ਸਭ ਚਾਰ ਚਾਰ ਯਾ ਪੰਜ ਪੰਜ ਮੁਰੱਬਿਆਂ ਆਲੇ ਜ਼ਿਮੀਂਦਾਰ ਹਨ। ਇਨ੍ਹਾਂ ਵਿਚ ਕੋਈ ਵੀ ਦਸ ਜਾਂ ਵੀਹ ਏਕੜ ਆਲ਼ਾ ਕਿਸਾਨ ਸ਼ਾਮਿਲ ਨਹੀਂ ਹੈ। ਇਹ ਆਪ ਤੇ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਐਕਸਪੁਲਾਇਟ ਕਰ ਕੇ ਆਉਂਦੇ ਹਨ। ਓਕਾੜਾ ਆਲ਼ਾ ਕੇਸ ਸਾਡੇ ਸਾਮ੍ਹਣੇ ਹੈ। ਓਥੇ ਵੀ ਜ਼ਿਆਦਾ ਤਰ ਕਰਿਸਚਨ ਬਰਾਦਰੀ ਦੇ ਲੋਗ ਸਨ ਜਿਨ੍ਹਾਂ ਨੂੰ ਓਥੋਂ ਉੱਠਾ ਦਿੱਤਾ ਗਿਆ।

Exit mobile version