ਭਾਰਤੀ ਚੀਫ ਜਸਟਿਸ ਦੇ ਨਾਮ ਚਿੱਠੀ
ਵਿਸ਼ਾ – ਹਿਊਮਨ ਰਾਈਟਜ ਐਡ ਡਿਊਟੀਜ਼ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਧਰਨਾਕਾਰੀ ਕਿਸਾਨਾਂ ਦੀ ਭਾਰਤ ਸਰਕਾਰ ਵੱਲੋ ਕੀਤੀ ਦੁਰਦਸ਼ਾ ਬਾਰੇ ਖੁੱਲੀ ਚਿੱਠੀ ਹੈ।
ਵਿਸ਼ਾ – ਹਿਊਮਨ ਰਾਈਟਜ ਐਡ ਡਿਊਟੀਜ਼ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਧਰਨਾਕਾਰੀ ਕਿਸਾਨਾਂ ਦੀ ਭਾਰਤ ਸਰਕਾਰ ਵੱਲੋ ਕੀਤੀ ਦੁਰਦਸ਼ਾ ਬਾਰੇ ਖੁੱਲੀ ਚਿੱਠੀ ਹੈ।
ਬਾਰਡਰਾ ਵੇ ਬਾਡਰਾ
ਵੇ ਸਿੰਘੂ ਦਿਆ ਬਾਡਰਾ
ਵੇ ਠੱਲ੍ਹ ਪਾਉਣੀ ਹਾਕਮਾਂ ਨੂੰ
ਬੋਲ਼ੇ ਹੋ ਗਏ ਜ਼ਾਲਮਾਂ ਨੂੰ
ਆਗੂਆਂ ਦੇ ਵਿਚਾਰਕ ਮਤਭੇਦ ਤਾਂ ਰਹਿਣਗੇ ਹੀ ਉਹ ਕਦੇ ਵੀ ਇਕਸਾਰ ਨਹੀਂ ਹੁੰਦੇ। ਸਾਰੇ ਲੋਕ ਆਗੂਆਂ ਦੇ ਮੂੰਹ ਵੱਲ ਦੇਖ ਰਹੇ ਨੇ, ਕਿਉਂਕਿ ਗੱਲ ਕਰਨ ਤਾਂ ਇਹਨਾਂ ਨੇ ਹੀ ਜਾਣਾ ਹੈ। ਆਗੂਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ। ਪਰ ਜਿਹੜੀ ਗੱਲ ਵੱਲ ਤੁਸੀਂ ਉਹਨਾਂ ਦਾ ਧਿਆਨ ਦਵਾਉਣਾ ਚਾਹੁੰਦੇ ਹੋ ਉਹ ਗੱਲ ਉਹਨਾਂ ਤੱਕ ਪਹੁੰਚਾਉਣੀ ਵੀ ਜਰੂਰੀ ਹੁੰਦੀ ਹੈ।
ਸ਼ਹੀਦ ਭਗਤ ਸਿੰਘ ਨੇ ਜਿਸ ਬਦਲਵੇਂ ਸਮਾਜ ਦਾ ਸੁਪਨਾ ਵੇਖਿਆ ਸੀ, ਉਸਦੀ ਪ੍ਰਾਪਤੀ ਲਈ ਇਕ ਪ੍ਰੋਗਰਾਮ ਵੀ ਉਲੀਕਿਆ ਸੀ। ਉਹਨਾ ਦਾ ਮੰਨਣਾ ਸੀ ਕੀ ਹਰੇਕ ਆਜ਼ਾਦੀ ਦੇ ਸੇਵਕ ਨੂੰ ਇਹ ਉਦੇਸ਼ ਪਤਾ ਹੋਣੇ ਜਰੂਰੀ ਹਨ। ਮੌਜੂਦਾ ਹਕੂਮਤ ਖਿਲਾਫ਼ ਦੂਜੀ ਜੰਗ-ਏ-ਆਜ਼ਾਦੀ ਦੇ ਉਦੇਸ਼ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਕੁਝ ਇਸ ਪ੍ਰਕਾਰ ਹੋ ਸਕਦੀ ਹੈ:
25 ਦੀ ਸਵੇਰ ਨੂੰ, ਮੈਂ ਦੇਖਿਆ ਕਿ ਗੁਰਦੁਵਾਰੇ ਵਿੱਚ ਹੋਕਾ ਦਿੱਤਾ ਕਿ ਆਜੋ ਜੀਹਨੇ ਧਰਨੇ ’ਤੇ ਜਾਣਾ, ਮੁੰਡੇ ਮੋਟਰ-ਸਾਇਕਲਾਂ ’ਤੇ ਜਾ ਰਹੇ, ਮੈਨੂੰ ਕਿਸੇ ਨੇ ਕਿਹਾ ਹੀ ਨਹੀਂ। ਮੈਂ ਦੇਖਿਆ ਕਿ ਪਤੰਦਰ ਕਹਿ ਹੀ ਨਹੀਂ ਰਹੇ। ਅਸਲ ’ਚ ਮੈਂ 4-5 ਦਿਨਾਂ ਤੋਂ ਪਿੰਡ ਵਿੱਚ ਨਹੀਂ ਸੀ, ਉਨ੍ਹਾਂ ਨੂੰ ਲੱਗਿਆ ਹੋਣਾ ਕਿ ਘਰ ਨਹੀਂ ਹੋਣਾ ਪਰ ਮੈਂ ਰਾਤ ਤਕਰੀਬਨ ਡੇਢ ਕੁ ਵਜੇ ਘਰ ਆ ਗਿਆ ਸੀ।
ਇਕ ਪੱਤਰਕਾਰ ਨੇ ਬਜ਼ੁਰਗ ਮਾਈ ਨੂੰ ਸਵਾਲ ਕੀਤਾ, “ਬੀਬੀ, ਠੰਡ ਬਹੁਤ ਹੈ , ਗੋਡੇ ਨੀ ਦੁਖਦੇ ? ਤਾਂ ਬੀਬੀ ਦਾ ਜਵਾਬ ਸੀ, “ਜੇ ਗੁਰੂ ਅਰਜਨ ਦੇਵ ਪਾਤਸ਼ਾਹ ਹੱਕਾਂ ਖਾਤਰ ਤੱਤੀ ਤਵੀ ਤੇ ਬਹਿ ਸਕਦੇ ਨੇ ਤਾਂ ਮੈਂ ਠੰਡ ‘ਚ ਕਿਉਂ ਨਹੀਂ ਬਹਿ ਸਕਦੀ । ਮੈਂ ਚੜ੍ਹਦੀ ਕਲਾ ‘ਚ ਹਾਂ” । ਦੂਸਰਾ ਮੰਜ਼ਰ ਜਿਸ ਨੇ ਮੈਨੂੰ ਬਹੁਤ ਖੁਸ਼ ਤੇ ਹੈਰਾਨ ਕੀਤਾ, ਪੰਜਾਬੀ ਤੇ ਹਰਿਆਣਵੀ ਮੁੰਡਿਆਂ ਦਾ ਵਤੀਰਾ ਸੀ ।
ਕੰਵਰ ਗਰੇਵਾਲ, ਹਰਫ਼ ਚੀਮਾ ਤੇ ਕਨੂੰਪ੍ਰਿਆ 25 ਸਤੰਬਰ, 2020 ਦੀ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਘੋਲ ਵਿੱਚ ਆਪਣੀ ਜਗ੍ਹਾ ’ਤੇ ਕੁਝ ਕਰਨ ਅਤੇ ਘੋਲ ਵਿੱਚ ਆਪਣਾ ਸਹੀ ਯੋਗਦਾਨ ਲੱਭਣ ਦੇ ਯਤਨ ਕਰ ਰਹੇ ਸਨ। ਇੱਕ ਫੋਨ ਕਾਲ ਨਾਲ਼ ਇਹ ਤਿੰਨ ਜਣੇ ਸਤੰਬਰ ਦੇ ਅੰਤਲੇ ਦਿਨਾਂ ’ਚ ਇਕੱਠੇ ਹੋਏ ਤੇ ਸਾਂਝੀਆਂ ਮੀਟਿੰਗਾਂ ਕਰਨ ਲੱਗੇ।
ਘਟਨਾ 1947 ਦੀ ਹੈ। ਲਾਰਡ ਵੈਵੇਲ ਹਿੰਦੋਸਤਾਨ ਦੇ ਵਾਇਸਰਾਏ ਸਨ। ਰਾਜਪੂਤਾਨੇ (ਅੱਜ ਰਾਜਸਥਾਨ) ਵਿੱਚ ਅੰਗਰੇਜ਼ਾਂ ਦਾ ਸਿੱਧਾ ਰਾਜ ਨਹੀਂ ਸੀ ਸਗੋਂ ਉਹਨਾਂ ਰਾਜਪੂਤ ਰਾਜਿਆਂ ਦਾ ਰਾਜ ਸੀ ਜਿੰਨਾ ਨੇ ਅੰਗਰੇਜ਼ਾਂ ਦੀ ਅਧੀਨਤਾ ਕਬੂਲ ਲਈ ਸੀ। ਰਿਆਸਤੀ ਰਾਜ ਵਿੱਚ ਕਿਸਾਨਾਂ ਦਾ ਭਿਆਨਕ ਸ਼ੋਸ਼ਣ ਹੁੰਦਾ ਸੀ।
ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਤੋਂ ਇਸ ਯੁੱਧ ਦੇ ਪਿੜ ਚ ਆਈਆਂ ਬੀਬੀਆਂ ਦਾ ਜੱਥਾ ਰੋਟੀ ਖਾਣ ਤੋਂ ਬਾਅਦ ਤੇਲਗੂ ਭਾਸ਼ਾ ਚ ਕਿਸਾਨਾਂ ਦੇ ਰੋਹ ਦਾ ਇਕ ਜਬਰਦਸਤ ਸੁਰ ਛੇੜ ਚੁੱਕਾ ਹੈ। ਭਾਸ਼ਾਈ ਤੌਰ ਤੇ ਕੋਹਾਂ ਦੂਰ ਦੇ ਸਾਡੇ ਲੋਕ ਇਸ ਗੀਤ ਨੂੰ ਧਰਤ ਗੀਤ ਜਾਣ, ਨਾਲ ਰਲਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਵਾਰੀ ਸਾਡੀ ਹੈ, ਅਸੀਂ’ ਤੁਰਿਆ ਤੁਰਿਆ ਜਾ ਫ਼ਰੀਦਾ’ ਗਾ ਚੁੱਕੇ ਹਾਂ।
ਕਦੇ-ਕਦੇ ਇਉਂ ਲੱਗਦੈ ਕਿ ਸਾਰੀ ਦੁਨੀਆ ਦਾ ਜ਼ੋਰ ਦੇਸ ਪੰਜਾਬ ਨੂੰ ਸਾਜਣ ਤੇ ਹੀ ਲੱਗਿਆ ਰਿਹਾ; ਬਲਕਿ ‘ਹੁਣ’ ਵੀ ਲੱਗਿਆ ਹੋਇਆ । ਜਿਵੇਂ ਸਾਰਾ ਜੱਗ ਆਪਣੇ ਕੰਮ-ਕਾਜ ਭੁਲਾ ਕੇ ਪੰਜਾਬ ਨੂੰ ਹੀ ਘੜ-ਤਰਾਸ਼ ਰਿਹੈ । ‘ਪੰਜਾਬ’ ਸ਼ਬਦ ਜਿਵੇਂ ‘ਸ਼ਹਾਦਤ’ ਦਾ ਸਮਾਨਅਰਥੀ ਹੀ ਬਣ ਗਿਆ ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127