ਜੇਲ੍ਹ ਦਾ ਸਫ਼ਰ

ਜੇਲ੍ਹ ਦਾ ਸਫ਼ਰ

ਮਨਦੀਪ ਪੂਨੀਆ

ਮੈਂ ਆਪਣੇ ਸਾਰੇ ਪੱਤਰਕਾਰ ਮਿੱਤਰਾਂ, ਸਹਿਕਰਮੀਆਂ, ਏਡੀਟਰਜ ਗਿਲਡ, ਰਾਜਨੀਤਿਕ ਦਲਾਂ ਅਤੇ ਲੀਡਰਾਂ ਦਾ ਧੰਨਵਾਦ ਕਰਦਾ ਹਾਂ ਜੋ ਮੇਰੇ ਨਾਲ ਖੜੇ ਰਹੇ ਅਤੇ ਰਿਪੋਰਟਿੰਗ ਕਰਨ ਦੇ ਅਧਿਕਾਰ ਬਾਰੇ ਆਵਾਜ਼ ਚੁੱਕਦੇ ਰਹੇ। ਇਸ ਸਮੇਂ ਸਾਡੇ ਦੇਸ਼ ਨੂੰ ਇਮਾਨਦਾਰ ਰਿਪੋਰਟਿੰਗ ਦੀ ਬਹੁਤ ਜ਼ਰੂਰਤ ਹੈ। ਅਫ਼ਵਾਹਬਾਜ਼ੀ ਦੀ ਸਹੀ ਤੋੜ ਅਜ਼ਾਦ ਪ੍ਰੈਸ ਹੈ। ਪੱਤਰਕਾਰੀ ਕੋਈ ਸੰਤੁਲਿਤ ਕੰਮ ਨਹੀਂ ਹੈ, ਖ਼ਾਸਕਰ ਇਹਨਾਂ ਵੇਲਿਆਂ ਵਿੱਚ, ਜਦੋਂ ਸਰਕਾਰ ਲੋਕਾਂ ਤੋਂ ਕੁਝ ਲੁਕਾਉਣਾ ਚਾਹੁੰਦੀ ਹੋਵੇ। ਸੱਤਾ ਨੂੰ ਤਾਂ ਹਮੇਸ਼ਾ ਸੱਚ ਦਾ ਪਤਾ ਹੀ ਹੁੰਦਾ ਹੈ, ਪਰ ਜ਼ਰੂਰੀ ਹੈ ਕਿ ਓਹ ਸੱਚ ਲੋਕਾਂ ਤੱਕ ਵੀ ਪਹੁੰਚੇ। ਮੈਂ ਜਾਣਦਾ ਹਾਂ ਕਿ ਪੱਤਰਕਾਰੀ ਕੋਈ ਗਲੈਮਰਸ ਪੇਸ਼ਾ ਨਹੀਂ ਹੈ। ਇਹ ਜੋਖਮ ਭਰਿਆ ਕਿੱਤਾ ਹੈ ਅਤੇ ਮੇਰੇ ਸਹਿਕਰਮੀ, ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ, ਇਸ ਨੂੰ ਆਪਣੀ ਜਾਨ ਤੇ ਖੇਡ ਕੇ ਇਸ ਨੂੰ ਨਿਭਾਉਂਦੇ ਹਨ। ਮੈਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਸ ਲਈ ਮੈਂ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਾ ਹਾਂ। 

ਪਰ ਜ਼ਰੂਰੀ ਸਵਾਲ ਇਹ ਹੈ ਕਿ ਕੀ ਮੇਰੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਸੀ? ਕੱਪਣ ਸਿਦੀਕ ਨੂੰ ਵੀ ਛੱਡ ਦੇਣ ਚਾਹੀਦਾ ਹੈ ਅਤੇ ਉਸਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ। ਮੈਂ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੀ ਰਿਪੋਰਟਿੰਗ ਕਰ ਰਿਹਾ ਹਾਂ ਅਤੇ ਜਿਸ ਤਰ੍ਹਾਂ ਗੋਦੀ ਮੀਡੀਆ ਇਸਨੂੰ ਬਦਨਾਮ ਕਰਨ ਵਿੱਚ ਲੱਗਿਆ ਹੋਇਆ ਸੀ, ਓਹ ਦੇਖ ਕੇ ਮੇਰਾ ਦਿਲ ਦੁਖਦਾ ਸੀ। ਇੱਕ ਪੱਤਰਕਾਰ ਹੋਣ ਦੇ ਨਾਤੇ ਇਹ ਮੇਰਾ ਹੱਕ ਬਣਦਾ ਸੀ ਕਿ ਮੈਂ ਇਸਨੂੰ ਇਮਾਨਦਾਰੀ ਅਤੇ ਸੱਚਾਈ ਨਾਲ ਰਿਪੋਰਟ ਕਰਾਂ। ਅਤੇ ਮੈਂ ਇਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਮੋਰਚੇ ਤੇ ਹਮਲਾ ਕਰਵਾਉਣ ਵਾਲੇ ਲੋਕ ਕੌਣ ਸੀ।

ਇਸ ਗ੍ਰਿਫ਼ਤਾਰੀ ਨਾਲ ਮੇਰਾ ਕੰਮ ਵਿੱਚ ਅੜਚਣ ਹੋਈ ਅਤੇ ਮੇਰਾ ਕੀਮਤੀ ਸਮਾਂ ਮੈਂਥੋਂ ਖੁੰਝ ਗਿਆ। ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਗਲਤ ਹੋਇਆ ਅਤੇ ਪੁਲਸ ਨੇ ਮੈਨੂੰ ਮੇਰਾ ਕੰਮ ਕਰਨ ਤੋਂ ਰੋਕਿਆ। ਇਹੀ ਮੇਰਾ ਅਫ਼ਸੋਸ ਹੈ। ਉਸ ਹਿੰਸਾ ਦਾ ਨਹੀਂ ਜੋ ਮੈਂ ਸਹੀ। ਇਸ ਘਟਨਾ ਨੇ ਮੇਰੀ ਦ੍ਰਿੜਤਾ ਨੂੰ ਹੋਰ ਮਜ਼ਬੂਤ ਕੀਤਾ ਹੈਗ੍ਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕਰਨਾ ਭਾਵੇਂ ਖ਼ਤਰੇ ਤੋਂ ਖਾਲੀ ਨਹੀਂ ਹੈ ਪਰ ਇਹ ਪੱਤਰਕਾਰੀ ਦਾ ਸਭ ਤੋਂ ਅਹਿਮ ਹਿੱਸਾ ਹੈ।

ਤਿਹਾੜ ਜੇਲ੍ਹ ਵਿਚ ਕਿਸਾਨ ਵੀ ਓਸੇ ਹੀ ਬੈਰਕ ਵਿਚ ਸਨ ਜਿਸ ਵਿਚ ਮੈਂ ਸੀ। ਮੈਨੂੰ ਲੱਗਿਆ ਇਹ ਤਾਂ ਵਧੀਆ ਮੌਕਾ ਹੈ ਮੈਂ ਜੇਲ੍ਹ ਵਿਚੋਂ ਹੀ ਰਿਪੋਰਟ ਕਰ ਸਕਦਾ ਹਾਂ। ਮੈਂ ਉਹਨਾਂ ਨਾਲ਼ ਗੱਲ ਕੀਤੀ ਅਤੇ ਜਾਣਕਾਰੀ ਇਕ ਪੈੱਨ ਨਾਲ਼ ਆਪਣੀਆਂ ਲੱਤਾਂ ਬਾਹਾਂ ਤੇ ਲਿਖ ਲਈ। ਇਹਜਸਮਿੰਦਰਦਾ ਨਾਮ ਲਿਖਿਆ ਹੈ।  43 ਸਾਲ ਇਹ ਕਿਸਾਨ ਮਾਨਸਾ ਤੋਂ ਹੈ ਅਤੇ ਪੰਜ ਕਿੱਲਿਆਂ ਵਿਚ ਖੇਤੀ ਕਰਦਾ ਹੈ। ਆਪਣੇ ਦੋਸਤਾਂ ਨਾਲ਼ ਨਰੇਲਾ ਮਾਰਕੀਟ ਗਿਆ ਸੀ ਅਤੇ ਪੁਲਿਸ ਨੇ ਉਸ ਨੂੰ ਚੁਕ ਲਿਆ। ਜਸਮਿੰਦਰ ਨੇ ਮੈਨੂੰ ਆਪਣੇ ਜਖਮ ਦਿਖਾਏ ਅਤੇ ਅੱਖਾਂ ਭਰ ਆਇਆ। ਉਹਦੇ ਪੱਟ ਤੇ ਵੱਡਾ ਸਾਰਾ ਨੀਲ ਪਿਆ ਹੋਇਆ ਸੀ। 

ਹਰਿਆਣੇ ਦੇ ਬਨਿਆਣੀ ਪਿੰਡ ਦੇ ਬਾਬਾ ਅਜੀਤ ਸਿੰਘ ਸਨ। ਉਹ ਮਨੋਹਰ ਲਾਲ ਖੱਟੜ ਦੇ ਪਿੰਡ ਦੇ ਗੁਰੂਘਰ ਦੇ ਗ੍ਰੰਥੀ ਹਨ। ਬਜ਼ੁਰਗ ਨੇ, ਚਿੱਟੀ ਦਾਹੜੀ ਵਾਲੇ। ਉਹਨਾਂ ਨੂੰ ਬੁਰਾੜੀ ਮੈਦਾਨ ਤੋਂ ਚੁੱਕਿਆ ਗਿਆ, ਉਹ ਮੈਦਾਨ ਜਿਹੜਾ ਸਰਕਾਰ ਨੇ ਆਪ ਅੰਦੋਲਨ ਵਾਸਤੇ ਅਲੌਟ ਕੀਤਾ ਸੀ। ਮੈਂ ਆਹ ਨਾਮ ਨਰਿੰਦਰ ਗੁਪਤਾ ਲਿਖਿਆ ਹੈ, ਇਹ ਪੱਛਮੀ ਦਿੱਲੀ ਦੇ ਕਕਰੋਲਾ ਪਿੰਡ ਤੋਂ ਹਨ। ਉਹਨਾ ਦਾ ਕਿਸਾਨ ਅੰਦੋਲਨ ਨਾਲ਼ ਕੋਈ ਲੈਣਾ ਦੇਣਾ ਨਹੀਂ ਸੀ। ਇਹਨਾਂ ਨੂੰ ਜਮਾਨਤ ਮਿਲ ਗਈ ਹੈ ਅਤੇ ਰਿਹਾਅ ਕਰ ਦਿੱਤਾ ਜਾਣਾ ਸੀ। ਪਰ ਪੁਲਿਸ ਦੀ ਕੁੱਟ ਸਹਿਣੀ ਪਈ ਅਤੇ ਚਾਰ ਦਿਨ ਜੇਲ੍ਹ ਕੱਟਣੀ ਪਈ। 

ਬਹੁਤ ਸਾਰੇ ਨੌਜਵਾਨ ਪੰਜਾਬ ਤੋਂ ਹਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਗਸੀਰ ਅਤੇ ਜੱਸੀ। ਟੁਹਾਣੇ ਤੋਂ ਮਲਕੀਤ ਸਿੰਘ। ਉਹਨਾਂ ਨੇ ਕਿਹਾਇਹ ਸਰਕਾਰ ਸਾਡੇ ਤੇ ਜਿੰਨੇ ਮਰਜੀ ਜ਼ੁਲਮ ਕਰ ਲਵੇ। ਜੇਲ੍ਹਾਂ ਵਿਚ ਰੱਖ ਲਵੇ, ਪਰ ਅਸੀਂ ਹੁਣ ਪਿੰਡ ਨਹੀਂ ਮੁੜਾਂਗੇ।  ਉਦੋਂ ਹੀ ਮੁੜਾਂਗੇ ਜਦੋਂ ਇਹ ਕਾਲੇ ਕਾਨੂੰਨ ਰੱਦ ਹੋਣ ਗੇ। ਸਾਡੇ ਤੇ ਪਤਾ ਨਹੀਂ ਕਿਹੜੇ ਕਿਹੜੇ ਝੂਠੇ ਕੇਸ ਪਾ ਦਿੱਤੇ ਗਏ ਹਨ।ਇਹਨਾਂ ਕਿਸਾਨਾਂ ਦੀਆਂ ਅਵਾਜ਼ਾਂ ਜੇਲ੍ਹ ਦੇ ਹਨੇਰੇ ਵਿਚ ਦੱਬੀਆਂ ਜਾ ਰਹੀਆਂ ਹਨ। ਪਰ ਉਹਨਾਂ ਵਿਚ ਜ਼ਜ਼ਬਾ ਅਤੇ ਹਿੰਮਤ ਬਹੁਤ ਹੈ। ਹੁਣ ਵੀ ਉਹਨਾਂ ਨੇ ਮੈਨੂੰ ਕਿਹਾਜਦੋਂ ਬਾਹਰ ਗਿਆ ਤਾਂ ਦੱਸੀ ਕਿ ਅਸੀਂ ਡੋਲੇ ਨਹੀਂ। ਸਾਡੇ ਆਗੂਆਂ ਨੂੰ ਦੱਸੀਂ ਕਿ ਭਾਵੇਂ ਸਾਨੂੰ ਕਾਨੂੰਨ ਰੱਦ ਹੋਣ ਤੱਕ ਇਥੇ ਰੱਖ ਲੈਣ, ਸਾਨੂੰ ਕੁਝ ਨਹੀਂ ਹੁੰਦਾ

en_GBEnglish