ਗੁਰਮੇਲ ਮਡਾਹੜ ਦੀ ਇਸ ਕਹਾਣੀ ਵਿੱਚ ਨੌਜਵਾਨ ਕਿਸਾਨ ਨੂੰ ਵਿਆਹ ਵਾਲੀ ਰਾਤ ਪਾਣੀ ਦੀ ਵਾਰੀ ਲਈ ਜਾਣਾ ਪੈਂਦਾ ਹੈ। ਨਵੀਂ ਵਿਆਹੀ ਵਹੁਟੀ ਨੂੰ ਘਰੇ ਛੱਡ ਕੇ ਉਹ ਪਿਓ ਦੇ ਨਾਲ ਪਾਣੀ ਦੀ ਵਾਰੀ ਲਾਉਣ ਚਲਿਆ ਜਾਂਦਾ ਹੈ। ਅੱਤ ਦੀ ਠੰਢ ਵਿੱਚ ਕੱਸੀ ਤੋਂ ਆਉਂਦੇ ਠੰਢੇ-ਸੀਤ ਪਾਣੀ ਦਾ ਨੱਕਾ ਮਾਰਨ ਲੱਗਿਆਂ ਕਹੀ ਦਾ ਚੇਪਾ ਤੇਜ਼ ਪਾਣੀ ਦੀ ਧਾਰ ਅੱਗੇ ਖੜ ਨਹੀਂ ਰਿਹਾ ਹੈ ਕਿਉਂਕਿ ਜ਼ਮੀਨ ਰੇਸਲੀ ਹੈ। ਨੌਜਵਾਨ ਦਾ ਪਿਉ ਕੁੜਤਾ ਲਾਹ ਕੇ ਨੱਕੇ ਦੇ ਵਿੱਚ ਬੈਠ ਜਾਂਦਾ ਹੈ ਅਤੇ ਆਪਣੀ ਪਿੱਠ ਉੱਤੇ ਚੇਪਾ ਸੁੱਟਣ ਨੂੰ ਕਹਿੰਦਾ ਹੈ। ਰੇਤ ਪਿਓ ਦੇ ਪਿੱਠ ਉੱਤੇ ਸੁੱਟੀ ਜਾ ਰਹੀ ਹੈ। ਬਜ਼ੁਰਗ ਠੰਢ ਨਾਲ ਨੀਲਾ ਹੋ ਰਿਹਾ ਹੈ। ਆਖਰ ਨੱਕਾ ਟਿਕ ਜਾਂਦਾ ਹੈ।
ਜਿਣਸ ਨੂੰ ਮੰਡੀ ਲੈ ਕੇ ਗਏ ਨੌਜਵਾਨ ਕਿਸਾਨ ਨੂੰ ਆੜ੍ਹਤੀ ਕਹਿੰਦਾ ਹੈ ਕਿ ਸਰਕਾਰ ਜਿਣਸ ਦਾ ਚੰਗਾ ਮੁੱਲ ਦੇ ਰਹੀ ਹੈ। ਅੱਗਿਉਂ ਨੌਜਵਾਨ ਕਿਸਾਨ ਦੇ ਅੱਖਾਂ ਮੂਹਰੇ ਪਤਾ ਨਹੀਂ ਕਿੰਨੇ ਦਿ੍ਰਸ਼ ਘੁੰਮ ਜਾਂਦੇ ਹਨ। ਉਹ ਬੱਸ ਇੰਨ੍ਹਾਂ ਕਹਿਣਾ ਚਾਹੁੰਦਾ ਹੈ, “ਇਹ ਤਾਂ ਜੀ ਸਾਡੀ ਇੱਕ ਰਾਤ ਦਾ ਮੁੱਲ ਵੀ ਨਹੀਂ ਹੈ।