
ਕੇਰਲਾ ਤੋਂ ਆਏ ਅਨਾਨਾਸ
ਕੇਰਲਾ ਖੇਤੀਬਾੜੀ ਮੰਤਰੀ ਕਾਮਰੇਡ ਵੀ ਸੁਨੀਲ ਕੁਮਾਰ ਨੇ ਸਿਰਫ਼ 20 ਟਨ ਅਨਾਨਾਸ ਨਾਲ ਭਰੇ ਟਰੱਕ ਨੂੰ ਹੀ ਹਰੀ ਝੰਡੀ ਨਹੀਂ ਦਿੱਤੀ ਬਲਕਿ ਕੇਰਲਾ ਵਿਧਾਨ ਸਭਾ ਵਿਚ ਪੈਦਾਕਾਰ ਕਿਸਾਨਾਂ ਦੀਆਂ 16 ਫ਼ਲ ਤੇ ਸਬਜ਼ੀਆਂ ਤੇ ਘਟੋਂ ਘੱਟ ਸਮਰਥਨ ਮੁੱਲ ਨੂੰ ਵੀ ਹਰੀ ਝੰਡੀ ਦਿੱਤੀ ਹੈ।

ਸਰਕਾਰ ਨੂੰ ਸੁਨੇਹਾ
ਮੈਂਨੂੰ ਤੇ ਮੇਰੇ ਦੋਸਤਾਂ, ਇਕਬਾਲ ਸਿੰਘ ਗਿੱਲ ਲੁਧਿਆਣੇ ਤੋਂ ਅਤੇ ਧਰਮਵੀਰ ਬਰਵਾਲਾ, ਹਿਸਾਰ ਤੋਂ ਮਿਤੀ 23-12-2020 ਨੂੰ ਗਰਮ ਕਪੜਿਆਂ ਵਾਲੇ ਛੋਟੇ ਟਰੱਕ ਨਾਲ ਦਿੱਲੀ ਲਈ ਰਵਾਨਾ ਹੋਏ। ਰੋਹਤਕ ਰਿਵਾੜੀ ਹੁੰਦੇ ਹੋਏ, ਹਰਿਆਣਾ ਸਰਕਾਰ

ਐਮ.ਐਸ.ਪੀ. – ਝੂਠ ਬਨਾਮ ਸੱਚ
ਕਈ ਵਾਰ ਅਸੀਂ ਬਾਰ ਬਾਰ ਥੋਪੇ ਗਏ ਝੂਠ ਨੂੰ ਹੀ ਸੱਚ ਮੰਨ ਬਹਿੰਦੇ ਹਾਂ। ਇਹਨਾਂ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿੱਚ ਐਮ.ਐਸ.ਪੀ. (ਘੱਟੋ ਘੱਟ ਖਰੀਦ ਮੁੱਲ) ਦੇ ਜ਼ਿਕਰ ਨਾ ਹੋਣ ਕਰਕੇ, ਇਹ ਕਾਫੀ ਚਰਚਾ ਵਿੱਚ ਹਨ। ਐਮ.ਐਸ.ਪੀ. ਅਤੇ ਖਰੀਦ ਬਾਰੇ ਅਧੂਰੇ ਸੱਚ ਦੀ ਪ੍ਰਬਲਤਾ ਕਾਰਨ ਇਸ ਬਹਿਸ ਵਿੱਚ ਦਾਣਿਆਂ ਨਾਲੋਂ ਜ਼ਿਆਦਾ ਫ਼ਕ ਸਾਡੇ ਹੱਥ ਆਈ ਹੈ।

ਕਿਸਾਨ ਮੋਰਚੇ ਵਿਚ ਭਾਈਵਾਲ ਮਜ਼ਦੂਰ
ਕਿਸਾਨਾਂ ਦੇ ਨਾਲ਼ ਨਾਲ਼ ਖੇਤ ਮਜ਼ਦੂਰਾਂ ਦੇ ਜੱਥੇ ਵੀ ਕਿਸਾਨ ਮੋਰਚੇ ਵਿਚ ਆ ਕੇ ਡਟ ਰਹੇ ਹਨ। 27 ਦਸੰਬਰ, ਟਿਕਰੀ ਬਾਰਡਰ ਦੀ ਸਾਂਝੀ ਸਟੇਜ ’ਤੇ ਰੁਲਦੂ ਸਿੰਘ ਮਾਨਸਾ ਬੋਲ ਰਹੇ ਸਨ। ਉਨ੍ਹਾਂ ਨੇ ਇਸ ਮਹੀਨੇ ਦੀਆਂ ਸ਼ਹੀਦੀਆਂ ਯਾਦ ਕਰਵਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਜੀ ਦਾ ਸੀਸ ਪੰਜਾਬ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।